Beauty Tips : Upper lips ਦੇ ਅਣਚਾਹੇ ਵਾਲਾਂ ਤੋਂ ਨਿਜ਼ਾਤ ਪਾਉਣ ਲਈ ਅਪਣਾਓ ਇਹ ਘਰੇਲੂ ਨੁਸਖ਼ੇ

11/20/2020 1:45:26 PM

ਜਲੰਧਰ (ਬਿਊਰੋ) - ਜਨਾਨੀਆਂ ਆਪਣੇ ਸਰੀਰ ਦੇ ਅਣਚਾਹੇ ਵਾਲ ਹਟਾਉਣ ਲਈ ਵੱਖ-ਵੱਖ ਤਰੀਕਿਆਂ ਦੀ ਵਰਤੋਂ ਕਰਦੀਆਂ ਹਨ। ਜਿੱਥੇ ਹਰ ਤਰੀਕੇ ਦੇ ਕੁਝ ਫਾਇਦੇ ਹਨ, ਉੱਥੇ ਨੁਕਸਾਨ ਵੀ ਹਨ।  ਸਰੀਰ ਦੇ ਅਣਚਾਹੇ ਵਾਲਾਂ ਨੂੰ ਹਟਾਉਣ ਦੇ ਕਈ ਤਰੀਕੇ ਹਨ ਪਰ ਬੁੱਲ੍ਹਾਂ ਉੱਪਰ ਦੇ ਵਾਲਾਂ ਨੂੰ ਹਟਾਉਣ ਲਈ ਖਾਸ ਧਿਆਨ ਦੇਣ ਦੀ ਲੋੜ ਹੈ। ਚਿਹਰੇ ਦੇ ਅਣਚਾਹੇ ਵਾਲ ਸਾਰਿਆਂ ਦੇ ਧਿਆਨ ਨੂੰ ਆਕਰਸ਼ਿਤ ਕਰਦੇ ਹਨ ਪਰ ਇਸ ਨਾਲ ਤੁਹਾਡਾ ਆਤਮ ਵਿਸ਼ਵਾਸ ਘੱਟ ਜਾਂਦਾ ਹੈ। ਜੇਕਰ ਤੁਸੀਂ ਪਾਰਲਰ ’ਤੇ ਜਾਏ ਬਿਨਾਂ ਆਪਣੇ ਬੁੱਲ੍ਹਾਂ ਦੇ ਉੱਪਰੀ ਵਾਲਾਂ ਨੂੰ ਹਟਾਉਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਕੁਝ ਘਰੇਲੂ ਤਰੀਕੇ ਦੱਸ ਰਹੇ ਹਾਂ। 

1. ਅੰਡੇ ਦੀ ਸਫੇਦੀ ਅਤੇ ਹਲਦੀ
ਇਸ ਸੌਖੇ ਅਤੇ ਘਰੇਲੂ ਤਰੀਕੇ ਦੀ ਵਰਤੋਂ ਕਰਨ ਨਾਲ ਬੁੱਲ੍ਹਾਂ ਦੇ ਉੱਪਰੀ ਵਾਲ ਸੌਖੀ ਤਰ੍ਹਾਂ ਨਾਲ ਨਿਕਲ ਜਾਂਦੇ ਹਨ। ਇਸ ਨਾਲ ਤੁਹਾਨੂੰ ਫ਼ਾਇਦਾ ਹੋਵੇਗਾ। ਇਸ ਲਈ ਤੁਹਾਨੂੰ 1 ਚਮਚ ਹਲਦੀ ਅਤੇ 1 ਫੈਂਟਿਆ ਹੋਇਆ ਅੰਡਾ ਚਾਹੀਦਾ ਹੈ।
ਇੰਝ ਕਰੋ ਵਰਤੋਂ
ਹਲਦੀ ਨੂੰ ਅੰਡੇ ਦੇ ਸਫੇਦੀ 'ਚ ਮਿਲਾਓ ਅਤੇ ਇਸ ਨੂੰ ਬੁੱਲ੍ਹਾਂ ਉੱਪਰ ਲਗਾਓ। ਫਿਰ ਇਸ ਨੂੰ 1 ਘੰਟੇ ਤੱਕ ਲੱਗੇ ਰਹਿਣ ਦਿਓ। ਇਸ ਮਾਸਕ ਨੂੰ ਖਿੱਚ ਕੇ ਕੱਢੋ ਅਤੇ ਗਰਮ ਪਾਣੀ ਨਾਲ ਆਪਣੇ ਚਿਹਰੇ ਨੂੰ ਧੋ ਲਓ। ਇਸ ਵਿਧੀ ਨੂੰ ਹਫ਼ਤੇ 'ਚ ਚਾਰ ਵਾਰੀ ਕਰੋ, ਜਿਸ ਨਾਲ ਬੁੱਲ੍ਹਾਂ ਦੇ ਉੱਪਰੀ ਵਾਲਾਂ ਤੋਂ ਤੁਹਾਨੂੰ ਪੂਰੀ ਤਰ੍ਹਾਂ ਛੁਟਕਾਰਾ ਮਿਲ ਜਾਵੇਗਾ।

ਪੜ੍ਹੋ ਇਹ ਵੀ ਖਬਰ - Health Tips: ਬਿਸਤਰੇ ’ਤੇ ਬੈਠ ਕੇ ਖਾਣਾ ਖਾਣ ਦੀ ਤੁਹਾਨੂੰ ਵੀ ਹੈ ਆਦਤ, ਤਾਂ ਹੋ ਸਕਦੈ ਨੁਕਸਾਨ

2. ਦਹੀਂ, ਵੇਸਣ ਅਤੇ ਹਲਦੀ
ਦਹੀਂ, ਵੇਸਣ ਅਤੇ ਹਲਦੀ ਨਾਲ ਬੁੱਲ੍ਹ ਦੇ ਉੱਪਰੀ ਵਾਲ ਨਿਕਲਣ ਦੇ ਨਾਲ-ਨਾਲ ਉਹ ਥਾਂ ਨਿਖਰ ਜਾਂਦੀ ਹੈ। ਇਸ ਲਈ ਤੁਹਾਨੂੰ 2 ਚਮਚ ਦਹੀਂ, 2 ਚਮਚ ਹਲਦੀ ਪਾਊਡਰ, 2 ਚਮਚ ਵੇਸਣ ਦੀ ਜ਼ਰੂਰਤ ਹੈ।

ਇੰਝ ਕਰੋ ਵਰਤੋਂ 
ਦਹੀਂ, ਵੇਸਣ ਅਤੇ ਹਲਦੀ ਨੂੰ 1 ਕਟੋਰੀ 'ਚ ਪਾਓ ਅਤੇ ਚੰਗੀ ਤਰ੍ਹਾਂ ਮਿਲਾ ਲਓ। ਹੁਣ ਇਸ ਨੂੰ ਬੁੱਲ੍ਹਾਂ ਉੱਪਰ ਲਗਾਓ ਅਤੇ 15 ਮਿੰਟ ਲਈ ਸੁੱਕਣ ਦਿਓ। ਇਸ ਪੇਸਟ ਨੂੰ ਰਗੜ ਕੇ ਕੱਢੋ ਅਤੇ ਫਿਰ ਗਰਮ ਪਾਣੀ ਨਾਲ ਧੋ ਲਓ।

ਪੜ੍ਹੋ ਇਹ ਵੀ ਖਬਰ - ਜੇ ਤੁਹਾਨੂੰ ਵੀ ਹੈ ‘ਮਾਈਗ੍ਰੇਨ’ ਦੀ ਸਮੱਸਿਆ ਤਾਂ ਇਹ ਹੋ ਸਕਦੈ ਉਸ ਦਾ ‘ਰਾਮਬਾਣ ਇਲਾਜ਼’

3. ਕੋਰਨ ਫਲੋਰ ਅਤੇ ਦੁੱਧ
ਇਹ ਬੁੱਲ੍ਹਾਂ ਦੇ ਉੱਪਰੀ ਵਾਲਾਂ ਨੂੰ ਪ੍ਰਭਾਵੀ ਤਰੀਕੇ ਨਾਲ ਦੂਰ ਕਰਦਾ ਹੈ। ਇਸ ਲਈ ਤੁਹਾਨੂੰ ਅੱਧਾ ਚਮਚ ਕੋਰਨ ਫਲੋਰ ਅਤੇ 1 ਕੱਪ ਦੁੱਧ ਚਾਹੀਦਾ ਹੈ।

ਇੰਝ ਕਰੋ ਵਰਤੋਂ 
ਦੋਹਾਂ ਸਮੱਗਰੀ ਨੂੰ ਇਕ ਕਟੋਰੀ 'ਚ ਮਿਲਾਓ ਅਤੇ ਥੋੜ੍ਹਾ ਗਾੜਾ ਪੇਸਟ ਬਣਾ ਲਓ। ਇਸ ਪੇਸਟ ਨੂੰ ਬੁੱਲ੍ਹਾਂ ਉੱਪਰ ਲਗਾਓ ਅਤੇ ਸੁੱਕਣ ਦਿਓ। 20 ਮਿੰਟ ਬਾਅਦ ਇਸ ਨੂੰ ਖਿੱਚ ਕੇ ਕੱਢ ਦਿਓ। ਇਸ ਵਿਧੀ ਨੂੰ ਹਫਤੇ 'ਚ 1 ਵਾਰੀ ਦੁਹਰਾਓ।

ਪੜ੍ਹੋ ਇਹ ਵੀ ਖਬਰ - Beauty Tips : ਚਿਹਰੇ ’ਤੇ ਪਏ ਪੁਰਾਣੇ ਜ਼ਖਮਾਂ ਦੇ ਨਿਸ਼ਾਨਾਂ ਨੂੰ ਛੁਪਾਉਣ ਲਈ ਅਪਣਾਓ ਇਹ ਤਰੀਕੇ, ਹੋਣਗੇ ਫ਼ਾਇਦੇ

4. ਆਲੂ ਦਾ ਰਸ
ਆਲੂ ਦਾ ਰਸ ਮੁਸਾਮਾਂ ਨੂੰ ਖੋਲ੍ਹਦਾ ਹੈ, ਜਿਸ ਨਾਲ ਵਾਲ ਸੌਖੇ ਤਰੀਕੇ ਨਾਲ ਨਿਕਲ ਜਾਂਦੇ ਹਨ। ਇਹ ਕੁਦਰਤੀ ਬਲੀਚਿੰਗ ਏਜੰਟ ਦੀ ਤਰ੍ਹਾਂ ਕੰਮ ਕਰਦਾ ਹੈ। ਇਸ ਲਈ 2 ਚਮਚ ਅਰਹਰ ਦੀ ਦਾਲ, 1 ਆਲੂ, 1 ਚਮਚ ਸ਼ਹਿਦ, 1 ਚਮਚ ਨਿੰਬੂ ਦਾ ਰਸ ਅਤੇ ਪਾਣੀ ਦੀ ਵਰਤੋਂ ਕਰੋ।

ਇੰਝ ਕਰੋ ਵਰਤੋਂ 
ਦਾਲ ਨੂੰ ਪੂਰੀ ਰਾਤ ਪਾਣੀ 'ਚ ਭਿਓਂ ਕੇ ਰੱਖੋ। ਆਲੂ ਨੂੰ ਕੱਦੂਕੱਸ ਕਰੋ ਤਾਂ ਜੋ ਇਸ ਦਾ ਜੂਸ ਸੌਖੀ ਤਰ੍ਹਾਂ ਨਿਕਲ ਸਕੇ। ਦਾਲ 'ਚੋਂ ਪਾਣੀ ਕੱਢ ਦਿਓ ਅਤੇ ਨਿੰਬੂ ਦੇ ਰਸ ਅਤੇ ਆਲੂ ਦੇ ਰਸ ਨਾਲ ਮਿਲਾ ਕੇ ਇਸ ਨੂੰ ਪੀਸ ਲਓ। ਇਸ ਪੇਸਟ 'ਚ ਸ਼ਹਿਦ ਮਿਲਾਓ ਅਤੇ ਸਾਰੀ ਸਮੱਗਰੀ ਨੂੰ ਚੰਗੀ ਤਰ੍ਹਾਂ ਮਿਲਾਓ। ਇਸ ਮਿਸ਼ਰਣ ਨੂੰ ਬੁੱਲ੍ਹਾਂ ਦੇ ਉੱਪਰ ਲਗਾਓ ਅਤੇ 15 ਮਿੰਟ ਤੱਕ ਸੁੱਕਣ ਦਿਓ। ਇਸ ਨੂੰ ਰਗੜ ਕੇ ਕੱਢ ਦਿਓ ਅਤੇ ਫਿਰ ਗਰਮ ਪਾਣੀ ਨਾਲ ਧੋ ਲਓ।

ਪੜ੍ਹੋ ਇਹ ਵੀ ਖਬਰ - Beauty Tips : 20 ਮਿੰਟਾਂ ''ਚ ਇਸ ਤਰੀਕੇ ਨਾਲ ਦੂਰ ਕਰੋ ਆਪਣੀ ‘ਗਰਦਨ ਦਾ ਕਾਲਾਪਣ’

5. ਸ਼ਹਿਦ ਅਤੇ ਨਿੰਬੂ
ਇਸ ਉਪਚਾਰ 'ਚ ਸ਼ਹਿਦ ਵੈਕਸ ਦੀ ਤਰ੍ਹਾਂ ਕੰਮ ਕਰਦਾ ਹੈ, ਜੋ ਵਾਲਾਂ ਨੂੰ ਖਿੱਚ ਕੇ ਬਾਹਰ ਕੱਢਦਾ ਹੈ। ਨਿੰਬੂ ਦਾ ਰਸ ਵਾਲਾਂ ਨੂੰ ਬਲੀਚ ਕਰਦਾ ਹੈ। ਇਸ ਲਈ 1 ਚਮਚ ਸ਼ਹਿਦ, ਅੱਧਾ ਚਮਚ ਨਿੰਬੂ ਦਾ ਰਸ, ਥੋੜ੍ਹਾ ਗਰਮ ਪਾਣੀ ਚਾਹੀਦਾ ਹੈ। 

ਵਿਧੀ
ਨਿੰਬੂ ਦੇ ਰਸ ਅਤੇ ਸ਼ਹਿਦ ਨੂੰ ਮਿਲਾਓ ਅਤੇ ਇਸ ਮਿਸ਼ਰਣ ਨੂੰ ਬੁੱਲ੍ਹਾਂ ਉੱਪਰ ਲਗਾਓ। ਇਸ ਨੂੰ ਦੱਸ-ਪੰਦਰਾਂ ਮਿੰਟ ਤੱਕ ਲੱਗੇ ਰਹਿਣ ਦਿਓ। ਇਸ ਨਰਮ ਕੱਪੜੇ ਨੂੰ ਗਰਮ ਪਾਣੀ 'ਚ ਭਿਓਂ ਕੇ ਇਸ ਨੂੰ ਪੂੰਝ ਲਓ। ਚਿਹਰੇ ਨੂੰ ਪਾਣੀ ਨਾਲ ਧੋ ਲਓ। ਹਫਤੇ 'ਚ ਤਿੰਨ-ਚਾਰ ਵਾਰੀ ਇਸ ਵਿਧੀ ਨੂੰ ਦੁਹਰਾਓ।

rajwinder kaur

This news is Content Editor rajwinder kaur