ਕੀ ਹੁੰਦੈ 'Grey Divorce'? ਆਖਿਰ 50 ਸਾਲ ਦੀ ਉਮਰ 'ਚ ਜੋੜੇ ਕਿਉਂ ਤੋੜਦੇ ਨੇ ਆਪਣਾ ਰਿਸ਼ਤਾ

Tuesday, Nov 26, 2024 - 05:55 PM (IST)

ਕੀ ਹੁੰਦੈ 'Grey Divorce'? ਆਖਿਰ 50 ਸਾਲ ਦੀ ਉਮਰ 'ਚ ਜੋੜੇ ਕਿਉਂ ਤੋੜਦੇ ਨੇ ਆਪਣਾ ਰਿਸ਼ਤਾ

ਵੈੱਬ ਡੈਸਕ- ਵਿਆਹ, ਪਤੀ ਅਤੇ ਪਤਨੀ ਵਿਚਕਾਰ ਇਕ ਪਵਿੱਤਰ ਬੰਧਨ ਹੈ ਜੋ ਪਿਆਰ, ਵਿਸ਼ਵਾਸ ਤੇ ਇਕੱਠੇ ਰਹਿਣ ਦੀ ਵਚਨਬੱਧਤਾ ਨਾਲ ਮਜ਼ਬੂਤ ਕੀਤਾ ਜਾਂਦਾ ਹੈ। ਇਹ ਰਿਸ਼ਤਾ ਜ਼ਿੰਦਗੀ ਦੇ ਉਤਰਾਅ-ਚੜ੍ਹਾਅ ਦੇ ਨਾਲ-ਨਾਲ ਖੁਸ਼ੀਆਂ ਤੇ ਚੁਣੌਤੀਆਂ ਨਾਲ ਭਰਪੂਰ ਹੁੰਦਾ ਹੈ। ਪਿਆਰ ਅਤੇ ਮੌਜ-ਮਸਤੀ ਦੇ ਨਾਲ-ਨਾਲ ਕਈ ਵਾਰ ਮਾਮੂਲੀ ਝਗੜੇ ਵੀ ਹੋ ਜਾਂਦੇ ਹਨ। ਹਾਲਾਂਕਿ, ਕਈ ਵਾਰ ਇਹ ਮਤਭੇਦ ਇੰਨੇ ਡੂੰਘੇ ਹੋ ਜਾਂਦੇ ਹਨ ਕਿ ਰਿਸ਼ਤੇ ਨੂੰ ਖ਼ਤਰਾ ਪੈਦਾ ਹੋ ਜਾਂਦਾ ਹੈ। ਬਦਕਿਸਮਤੀ ਨਾਲ, ਕਈ ਵਾਰ ਇਹ ਮਤਭੇਦ ਇੰਨੇ ਗੰਭੀਰ ਹੋ ਜਾਂਦੇ ਹਨ ਕਿ ਜੋੜਾ ਤਲਾਕ ਲੈਣ ਦਾ ਫੈਸਲਾ ਕਰਦਾ ਹੈ। ਹਾਲ ਹੀ ਦੇ ਸਾਲਾਂ 'ਚ ਗ੍ਰੇ ਡਾਇਵੋਰਸ (Grey Divorce) ਸ਼ਬਦ ਤੇਜ਼ੀ ਨਾਲ ਪ੍ਰਸਿੱਧ ਹੋ ਗਿਆ ਹੈ। ਇਹ ਅਜਿਹਾ ਸ਼ਬਦ ਹੈ ਜੋ ਉਨ੍ਹਾਂ ਜੋੜਿਆਂ ਲਈ ਵਰਤਿਆ ਜਾਂਦਾ ਹੈ ਜੋ 50 ਸਾਲ ਜਾਂ ਇਸ ਤੋਂ ਵੱਧ ਦੀ ਉਮਰ 'ਚ ਤਲਾਕ ਲੈ ਲੈਂਦੇ ਹਨ। ਅਜਿਹੇ ਤਲਾਕ ਦੇ ਕਈ ਕਾਰਨ ਹੋ ਸਕਦੇ ਹਨ। ਆਓ ਇਸ ਲੇਖ ਵਿੱਚ ਇਸ ਬਾਰੇ ਵਿਸਥਾਰ ਵਿੱਚ ਜਾਣੀਏ।
ਗ੍ਰੇ ਡਾਇਵੋਰਸ ਕੀ ਹੈ ?
"ਗ੍ਰੇ ਡਾਇਵੋਰਸ" ਸ਼ਬਦ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਬਹੁਤ ਸੁਣਿਆ ਜਾ ਰਿਹਾ ਹੈ ਪਰ ਕੀ ਤੁਸੀਂ ਜਾਣਦੇ ਹੋ ਇਸਦਾ ਮਤਲਬ ਕੀ ਹੈ? ਗ੍ਰੇ ਡਾਇਵੋਰਸ ਬਜ਼ੁਰਗ ਜੋੜਿਆਂ ਦੇ ਤਲਾਕ ਨੂੰ ਦਰਸਾਉਂਦਾ ਹੈ, ਯਾਨੀ ਉਹ ਜੋੜੇ ਜਿਨ੍ਹਾਂ ਨੇ ਕਈ ਸਾਲ ਇਕੱਠੇ ਬਿਤਾਏ ਹਨ, ਆਪਣੇ ਵਿਆਹ ਨੂੰ ਖਤਮ ਕਰਨ ਦਾ ਫੈਸਲਾ ਕਰ ਰਹੇ ਹਨ। ਅਜਿਹੇ ਤਲਾਕ 'ਚ ਜੋੜਿਆਂ ਦੀ ਉਮਰ 50 ਸਾਲ ਜਾਂ ਇਸ ਤੋਂ ਵੱਧ ਹੁੰਦੀ ਹੈ।
ਇਹ ਹਨ ਸੰਕੇਤ
ਤਲਾਕ ਤੋਂ ਪਹਿਲਾਂ ਦੇ ਸੰਕੇਤਾਂ ਨੂੰ ਨਜ਼ਰਅੰਦਾਜ਼ ਕਰਨਾ ਆਸਾਨ ਹੈ, ਪਰ ਇਹ ਸੰਕੇਤ ਸਾਨੂੰ ਦੱਸਦੇ ਹਨ ਕਿ ਰਿਸ਼ਤੇ 'ਚ ਡੂੰਘੀਆਂ ਸਮੱਸਿਆਵਾਂ ਹਨ। ਕਮਿਊਨੀਕੇਸ਼ਨ ਗੈਪ, ਵਧਦੀ ਦੂਰੀ ਤੇ ਆਪਸੀ ਤਾਲਮੇਲ ਦੀ ਕਮੀ ਵਰਗੀਆਂ ਚੀਜ਼ਾਂ ਇਸ ਗੱਲ ਦੇ ਸੰਕੇਤ ਹਨ ਕਿ ਸ਼ਾਇਦ ਪਤੀ-ਪਤਨੀ ਇਕ ਦੂਜੇ ਤੋਂ ਦੂਰ ਜਾ ਰਹੇ ਹਨ। ਜਦੋਂ ਬੱਚੇ ਘਰ ਛੱਡ ਜਾਂਦੇ ਹਨ ਤਾਂ ਇਹ ਭਾਵਨਾਵਾਂ ਹੋਰ ਤੀਬਰ ਹੋ ਸਕਦੀਆਂ ਹਨ, ਜਿਸ ਨਾਲ ਜੋੜੇ ਵਿਚਕਾਰ ਤਲਾਕ ਦੀ ਸਥਿਤੀ ਬਣ ਸਕਦੀ ਹੈ।
ਇਹ ਹਨ ਗ੍ਰੇਅ ਡਾਇਵੋਰਸ ਦੇ ਕਾਰਨ ?
ਬਦਲਦੀ ਜੀਵਨ ਸ਼ੈਲੀ 

ਅੱਜਕੱਲ੍ਹ ਲੋਕਾਂ ਦੀ ਜੀਵਨਸ਼ੈਲੀ ਬਹੁਤ ਬਦਲ ਗਈ ਹੈ। ਲੋਕ ਹੁਣ ਆਪਣੇ ਨਿੱਜੀ ਵਿਕਾਸ ਤੇ ਖੁਸ਼ੀ ਨੂੰ ਜ਼ਿਆਦਾ ਮਹੱਤਵ ਦਿੰਦੇ ਹਨ।
ਐਂਪਟੀ ਨੈਸਟ ਸਿੰਡਰੋਮ
ਜਦੋਂ ਬੱਚੇ ਵੱਡੇ ਹੋ ਜਾਂਦੇ ਹਨ ਅਤੇ ਘਰ ਛੱਡ ਦਿੰਦੇ ਹਨ, ਤਾਂ ਮਾਤਾ-ਪਿਤਾ ਕੋਲ ਇਕ ਦੂਜੇ ਤੋਂ ਇਲਾਵਾ ਕੋਈ ਨਹੀਂ ਰਹਿ ਜਾਂਦੇ ਹਨ। ਇਸ ਨਾਲ ਉਨ੍ਹਾਂ ਦੇ ਰਿਸ਼ਤੇ 'ਚ ਖਟਾਸ ਆ ਸਕਦੀ ਹੈ।
ਵਿਚਾਰ ਨਾ ਮਿਲਣਾ 
ਲੰਬੇ ਸਮੇਂ ਤਕ ਇਕੱਠੇ ਰਹਿਣ ਦੌਰਾਨ ਜੋੜਿਆਂ 'ਚ ਮਤਭੇਦ ਹੋਣਾ ਆਮ ਗੱਲ ਹੈ, ਪਰ ਜੇਕਰ ਇਹ ਮਤਭੇਦ ਦੂਰ ਨਹੀਂ ਕੀਤੇ ਜਾਂਦੇ ਹਨ ਤਾਂ ਇਹ ਤਲਾਕ ਦਾ ਕਾਰਨ ਬਣ ਸਕਦਾ ਹੈ।
ਸਮਾਜਿਕ ਦਬਾਅ
ਸਮਾਜ 'ਚ ਬਦਲਾਅ ਦੇ ਨਾਲ-ਨਾਲ ਲੋਕਾਂ ਉੱਤੇ ਵੱਖ-ਵੱਖ ਤਰ੍ਹਾਂ ਦੇ ਦਬਾਅ ਵੀ ਵਧੇ ਹਨ।
ਵਿੱਤੀ ਸਮੱਸਿਆਵਾਂ
ਕਈ ਮਾਮਲਿਆਂ 'ਚ ਵਿੱਤੀ ਸਮੱਸਿਆਵਾਂ ਵੀ ਵਿਆਹ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ।

PunjabKesari
ਸਿਹਤ ਸੰਬੰਧੀ ਸਮੱਸਿਆਵਾਂ
ਜੇਕਰ ਜੋੜੇ ਵਿੱਚੋਂ ਕਿਸੇ ਇਕ ਨੂੰ ਗੰਭੀਰ ਬਿਮਾਰੀ ਹੋਵੇ ਤਾਂ ਇਸ ਨਾਲ ਵੀ ਵਿਆਹ ਟੁੱਟ ਸਕਦਾ ਹੈ।
ਕਿੰਨਾ ਡੂੰਘਾ ਹੈ ਗ੍ਰੇ ਡਾਇਵੋਰਸ ਦਾ ਅਸਰ
ਮਾਨਸਿਕ ਸਿਹਤ

ਤਲਾਕ 'ਚੋਂ ਲੰਘਣਾ ਕਿਸੇ ਲਈ ਵੀ ਆਸਾਨ ਨਹੀਂ ਹੈ। ਇਸ ਕਾਰਨ ਵਿਅਕਤੀ ਨੂੰ ਡਿਪਰੈਸ਼ਨ, ਚਿੰਤਾ ਤੇ ਇਕੱਲਾਪਣ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਵਿੱਤੀ ਹਾਲਤ
ਤਲਾਕ ਤੋਂ ਬਾਅਦ ਵਿੱਤੀ ਹਾਲਤ ਵਿਗੜ ਸਕਦੀ ਹੈ, ਖਾਸ ਕਰਕੇ ਔਰਤਾਂ ਲਈ।
ਸਮਾਜਿਕ ਸਬੰਧ
ਤਲਾਕ ਤੋਂ ਬਾਅਦ, ਵਿਅਕਤੀ ਦੇ ਸਮਾਜਿਕ ਰਿਸ਼ਤੇ ਵੀ ਪ੍ਰਭਾਵਿਤ ਹੋ ਸਕਦੇ ਹਨ।
ਬੱਚਿਆਂ 'ਤੇ ਅਸਰ
ਜੇਕਰ ਪਤੀ-ਪਤਨੀ ਦੇ ਬੱਚੇ ਹਨ ਤਾਂ ਤਲਾਕ ਦਾ ਉਨ੍ਹਾਂ 'ਤੇ ਵੀ ਮਾੜਾ ਅਸਰ ਪੈ ਸਕਦਾ ਹੈ।

PunjabKesari
ਗ੍ਰੇ ਡਾਇਵੋਰਸ ਨਾਲ ਕਿਵੇਂ ਨਜਿੱਠਣਾ ਹੈ?
ਕੁਝ ਤਰੀਕੇ ਹਨ ਜੋ ਤੁਸੀਂ ਗ੍ਰੇ ਡਾਇਵੋਰਸ ਨਾਲ ਨਜਿੱਠਣ ਦੀ ਕੋਸ਼ਿਸ਼ ਕਰ ਸਕਦੇ ਹੋ। ਆਓ ਪਤਾ ਕਰੀਏ :
ਕਾਉਂਸਲਿੰਗ
ਜੇਕਰ ਤੁਹਾਡੇ ਵਿਆਹ 'ਚ ਕੋਈ ਸਮੱਸਿਆ ਹੈ ਤਾਂ ਸਭ ਤੋਂ ਵਧੀਆ ਹੱਲ ਹੈ ਕਾਉਂਸਲਿੰਗ ਲੈਣਾ।
ਖੁੱਲ੍ਹੀ ਗੱਲਬਾਤ
ਆਪਣੇ ਸਾਥੀ ਨਾਲ ਖੁੱਲ੍ਹ ਕੇ ਗੱਲਬਾਤ ਕਰੋ ਤੇ ਆਪਣੀਆਂ ਸਮੱਸਿਆਵਾਂ ਸਾਂਝੀਆਂ ਕਰੋ।
ਨਵੇਂ ਸ਼ੌਕ
ਤੁਸੀਂ ਨਵੇਂ ਸ਼ੌਕ ਤੇ ਗਤੀਵਿਧੀਆਂ 'ਚ ਸ਼ਾਮਲ ਹੋ ਕੇ ਆਪਣੇ ਆਪ ਨੂੰ ਵਿਅਸਤ ਰੱਖ ਸਕਦੇ ਹੋ।
ਸਮਾਜਿਕ ਸਹਾਇਤਾ
ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਸਮਾਂ ਬਿਤਾਓ।


author

Aarti dhillon

Content Editor

Related News