ਗਰਦਨ ਦੀ ਚਰਬੀ ਨੂੰ ਘੱਟ ਕਰਨ ਲਈ ਅਪਣਾਓ ਇਹ ਟਿਪਸ

11/07/2017 1:43:34 PM

ਨਵੀਂ ਦਿੱਲੀ— ਮੋਟਾਪੇ ਦਾ ਅਸਰ ਅਕਸਰ ਸਾਡੇ ਪੂਰੇ ਸਰੀਰ 'ਤੇ ਨਜ਼ਰ ਆਉਣ ਲੱਗਦਾ ਹੈ। ਠੋਡੀ, ਗਰਦਨ ਅਤੇ ਲੱਤਾ ਵਿਚ ਚਰਬੀ ਜਮ੍ਹਾ ਹੋ ਜਾਂਦੀ ਹੈ। ਕਈ ਵਾਰ ਅਜਿਹਾ ਹੁੰਦਾ ਹੈ ਕਿ ਗਰਦਨ 'ਤੇ ਇਨ੍ਹੀ ਚਰਬੀ ਜੰਮ ਜਾਂਦੀ ਹੈ ਕਿ ਗਰਦਨ ਨਜ਼ਰ ਹੀ ਨਹੀਂ ਆਉਂਦੀ, ਜੋ ਕਾਫੀ ਅਜੀਬ ਵੀ ਲੱਗਦੀ ਹੈ। ਜੇ ਤੁਸੀਂ ਵੀ ਗਰਦਨ 'ਤੇ ਜੰਮੀ ਐਕਸਟਰਾ ਚਰਬੀ ਤੋਂ ਪ੍ਰੇਸ਼ਾਨ ਹੋ ਤਾਂ ਅਸੀਂ ਤੁਹਾਨੂੰ ਕੁਝ ਆਸਾਨ ਟਿਪਸ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਚਰਬੀ ਤੋਂ ਛੁਟਕਾਰਾ ਪਾ ਸਕਦੇ ਹੋ। 
1. ਬੈਠਣ ਦੀ ਪੋਜ਼ੀਸ਼ਨ
ਕਦੇ ਵੀ ਟੇਡਾ ਜਾਂ ਝੁੱਕ ਕੇ ਨਾ ਬੈਠੋ। ਇਸ ਨਾਲ ਨਾ ਤਾਂ ਤੁਹਾਡੇ ਸਰੀਰ 'ਤੇ ਬਲਕਿ ਗਰਦਨ 'ਤੇ ਵੀ ਫੈਟ ਜਮ੍ਹਾ ਹੋਵੇਗੀ। 
2. ਚੂਇੰਗਮ ਚਬਾਓ
ਜੇ ਤੁਸੀਂ ਕੋਈ ਕਸਰਤ ਨਹੀਂ ਕਰਨਾ ਚਾਹੁੰਦੇ ਹੋ ਤਾਂ ਚੂਇੰਗਮ ਦਾ ਸਹਾਰਾ ਲਓ। ਚੂਇੰਗਮ ਚਬਾਉਣ ਨਾਲ ਚਿਹਰੇ ਦੇ ਨਾਲ-ਨਾਲ ਗਰਦਨ ਦੀ ਫੈਟ ਵੀ ਘੱਟ ਹੋ ਜਾਂਦੀ ਹੈ।
3. ਕਸਰਤ 
ਬਿਲਕੁਲ ਸਿੱਧੇ ਖੜੇ ਹੋ ਕੇ ਹੌਲੀ-ਹੌਲੀ ਮੂੰਹ ਬੰਦ ਰੱਖਦੇ ਹੋਏ ਸਿਰ ਨੂੰ ਪੂਰੀ ਤਰ੍ਹਾਂ ਨਾਲ ਉੱਪਰ ਉਠਾ ਲਓ। ਫਿਰ ਮੂੰਹ ਖੋਲ ਕੇ ਮੂੰਹ ਨੂੰ ਇਸ ਤਰ੍ਹਾਂ ਹਿਲਾਓ ਜਿਵੇਂ ਤੁਸੀਂ ਚੂਇੰਗਮ ਖਾਂਦੇ ਹੋ। ਇਸ ਤੋਂ ਇਲਾਵਾ ਮਾਰਨਿੰਗ ਵਾਰ, ਸਾਈਕਲਿੰਗ ਵੀ ਕਰੋ। 
4. ਸਹੀ ਡਾਈਟ ਵੀ ਜ਼ਰੂਰੀ 
ਸੈਚੂਰੇਟੇਡ ਫੈਟਸ ਵਾਲੇ ਫੂਡਸ ਜਿਵੇਂ ਫਾਸਟ ਅਤੇ ਪੈਕਡ ਫੂਡ ਨੂੰ ਨਜ਼ਰਅੰਦਾਜ਼ ਨਾ ਕਰੋ। ਅਜਿਹੀਆਂ ਚੀਜ਼ਾਂ ਦੀ ਵਰਤੋਂ ਕਰੋ, ਜਿਸ ਨਾਲ ਤੁਹਾਨੂੰ ਪੂਰਾ ਨਿਊਟ੍ਰਿਸ਼ਿਅਨ ਮਿਲੇ। ਚਿਕਨ, ਫਿਸ਼, ਅਨਾਜ, ਹਰੀ ਸਬਜ਼ੀਆਂ ਆਦਿ ਦੀ ਵਰਤੋਂ ਕਰੋ।
5. ਹਾਈਡ੍ਰੇਸ਼ਨ
ਸਰੀਰ ਵਿਚ ਕਦੇ ਵੀ ਪਾਣੀ ਦੀ ਕਮੀ ਨਾ ਹੋਣ ਦਿਓ ਕਿਉਂਕਿ ਇਸ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆਉਂਦੀਆਂ ਹਨ। ਪਾਣੀ ਦਾ ਕਮੀ ਕਾਰਨ ਚਮੜੀ ਡ੍ਰਾਈ ਅਤੇ ਗਰਦਨ 'ਤੇ ਫੈਟ ਜਮ੍ਹਾ ਹੋ ਜਾਂਦੀ ਹੈ। ਇਸ ਲਈ ਪਾਣੀ ਅਤੇ ਡ੍ਰਿੰਕਸ ਪੀਓ। ਧਿਆਨ ਰੱਖੋ ਕਿ ਜ਼ਿਆਦਾ ਮਿੱਠੇ ਜਾਂ ਸ਼ੂਗਰ ਵਾਲੀਆਂ ਚੀਜ਼ਾਂ ਅਤੇ ਡ੍ਰਿੰਕਸ ਨਾ ਪੀਓ।