ਗਰਭ ਅਵਸਥਾ ਦੌਰਾਨ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ

06/22/2018 6:20:58 PM

ਨਵੀਂ ਦਿੱਲੀ— ਗਰਭ ਅਵਸਥਾ ਦੌਰਾਨ ਔਰਤਾਂ ਆਪਣੇ ਖੁਰਾਕ ਅਤੇ ਸਿਹਤ ਦਾ ਖਾਸ ਖਿਆਲ ਰੱਖਦੀਆਂ ਹਨ। ਇਸ ਦੌਰਾਨ ਛੋਟੀ ਜਿਹੀ ਗਲਤੀ ਵੀ ਮਾਂ ਅਤੇ ਬੱਚੇ ਲਈ ਖਤਰਨਾਕ ਸਾਬਤ ਹੋ ਸਕਦੀ ਹੈ। ਖਾਣ-ਪੀਣ ਦੇ ਇਲਾਵਾ ਔਰਤਾਂ ਨੂੰ ਇਸ ਦੌਰਾਨ ਆਪਣੇ ਬੈਠਣ ਅਤੇ ਸੌਣ ਦੀ ਸਥਿਤੀ ਦੀ ਵੀ ਖਾਸ ਧਿਆਨ ਰੱਖਣਾ   ਹੁੰਦਾ ਹੈ। ਅਜਿਹੀ ਹਾਲਤ 'ਚ ਗਲਤ ਤਰੀਕੇ ਨਾਲ ਸੌਂਣਾ ਜਾਂ ਬੈਠਣਾ ਬੱਚੇ ਦੀ ਸਿਹਤ ਅਤੇ ਭਾਰ 'ਤੇ ਬੁਰਾ ਅਸਰ ਪਾਉਂਦਾ ਹੈ। ਅੱਜ ਅਸੀਂ ਤੁਹਾਨੂੰ ਗਰਭ ਅਵਸਥਾ ਦੌਰਾਨ ਤੁਹਾਨੂੰ ਕਿਹੜੀਆਂ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਇਸ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਨ੍ਹਾਂ ਬਾਰੇ...
1. ਭਰਪੂਰ ਮਾਤਰਾ 'ਚ ਪਾਣੀ
ਗਰਭ ਅਵਸਥਾ 'ਚ ਪਾਣੀ ਦਾ ਵਧ ਤੋਂ ਵਧ ਸੇਵਨ ਕਰਨਾ ਚਾਹੀਦਾ। ਘੱਟ ਤੋਂ ਘੱਟ 2 ਲੀਟਰ ਤਾਂ ਪਾਣੀ ਪੀਣਾ ਹੀ ਚਾਹੀਦਾ। ਇਸ ਨਾਲ ਜ਼ਹਿਰੀਲੇ ਤੱਤ ਸਰੀਰ ਤੋਂ ਬਾਹਰ ਨਿਕਲਦੇ ਰਹਿੰਦੇ ਹਨ ਅਤੇ ਬੱਚੇ ਦੀ ਸਿਹਤ ਵਧੀਆ ਹੋ ਜਾਂਦੀ ਹੈ। ਜੇਕਰ ਇਸ ਦੌਰਾਨ ਤਹਾਨੂੰ ਪਾਣੀ ਦਾ ਸੁਆਦ ਵਧੀਆ ਨਾ ਲੱਗਦਾ ਹੋਵੇ ਤਾਂ ਤੁਸੀਂ ਇਸ ਦੀ ਥਾਂ ਨਾਰੀਅਲ ਦਾ ਪਾਣੀ ਵੀ ਵਧ ਮਾਤਰਾ 'ਚ ਲੈ ਸਕਦੇ ਹੋ।
2. ਅੱਠ ਤੋਂ ਦੱਸ ਘੰਟੇ ਨੀਂਦ ਜ਼ਰੂਰੀ
ਦਿਨ ਭਰ ਲਗਾਤਾਰ ਕੰਮ ਕਰਨ ਦੀ ਥਾਂ ਤਹਾਨੂੰ ਕੰਮ ਕਰਦੇ ਸਮੇਂ ਥੋੜਾ-ਥੋੜਾ ਆਰਾਮ ਜ਼ਰੂਰ ਕਰ ਲੈਣਾ ਚਾਹੀਦਾ। ਇਸ ਨਾਲ ਤਹਾਨੂੰ ਥਕਾਵਟ ਨਹੀਂ ਹੋਵੇਗੀ ਅਤੇ ਸਾਰਾ ਦਿਨ ਤੁਹਾਡੇ ਸਰੀਰ 'ਚ ਤਾਕਤ ਬਣੀ ਰਹੇਗੀ।
3. ਸੰਤੁਲਿਤ ਭੋਜਨ
ਗਰਭ ਅਵਸਥਾ 'ਚ ਤਹਾਨੂੰ ਆਪਣੀ ਖੁਰਾਕ 'ਤੇ ਖਾਸ ਧਿਆਨ ਦੇਣਾ ਚਾਹੀਦਾ। ਤੁਸੀਂ ਇਸ ਲਈ ਡਾਕਟਰ ਦੇ ਕੋਲੋਂ ਡਾਈਟ ਚਾਰਟ ਵੀ ਬਣਵਾ ਸਕਦੇ ਹੋ।
4. ਤਣਾਅ ਤੋਂ ਦੂਰ ਰਹੋ
ਤਹਾਡੇ ਅਤੇ ਤੁਹਾਡੇ ਹੋਣ ਵਾਲੇ ਬੱਚੇ ਦੋਵਾਂ ਲਈ ਹੀ ਤਣਾਅ ਵਧੀਆ ਨਹੀਂ ਹੈ। ਇਸ ਲਈ ਜਿੰਨਾ ਹੋ ਸਕੇ ਇਸ ਤੋਂ ਬਚੋ ਅਤੇ ਕੁਝ ਸਮੇਂ ਲਈ ਇਕੱਲੇ ਸਮਾਂ ਬਤੀਤ ਕਰੋ।
5. ਧੁੱਪ ਤੋਂ ਬਚੋ
ਗਰਭ ਅਵਸਥਾ 'ਚ ਤੁਸੀਂ ਜਦੋਂ ਵੀ ਧੁੱਪ 'ਚ ਨਿਕਲੋਂ ਤਾਂ ਆਪਣੇ ਨਾਲ ਪਾਣੀ ਦੀ ਬੋਤਲ ਜ਼ਰੂਰ ਲੈ ਕੇ ਜਾਓ। ਥੋੜ੍ਹੀ-ਥੋੜ੍ਹੀ ਦੇਰ ਬਾਅਦ ਪਾਣੀ ਦੀ ਵਰਤੋਂ ਕਰਦੇ ਰਹੋ।