ਇਨ੍ਹਾਂ ਸੌਖੇ ਟਿਪਸ ਨੂੰ ਅਪਣਾ ਕੇ ਤੁਸੀਂ ਵੀ ਬਣਾ ਸਕਦੇ ਹੋ ਆਪਣੇ ਛੋਟੇ ਬੈੱਡਰੂਮ ਨੂੰ ਆਕਰਸ਼ਕ

Tuesday, Jul 30, 2024 - 04:41 PM (IST)

ਜਲੰਧਰ-  ਬੈੱਡਰੂਮ ਘਰ ਦਾ ਅਜਿਹਾ ਹਿੱਸਾ ਹੁੰਦਾ ਹੈ, ਜਿਥੇ ਅਸੀਂ ਸਭ ਤੋਂ ਜ਼ਿਆਦਾ ਸਮਾਂ ਬਤੀਤ ਕਰਦੇ ਹਾਂ। ਇਹ ਹਰ ਕਿਸੇ ਲਈ ਸਪੈਸ਼ਲ ਹੁੰਦਾ ਹੈ, ਜਿਸ ਨੂੰ ਹਰ ਕੋਈ ਚੰਗੀ ਤਰ੍ਹਾਂ ਸਜਾਉਣਾ ਚਾਹੁੰਦਾ ਹੈ। ਪਰ ਕਈ ਲੋਕ ਇਸ ਗੱਲ ਤੋਂ ਥੋੜ੍ਹਾ ਨਿਰਾਸ਼ ਹੋ ਜਾਂਦੇ ਹਨ ਕਿ ਉਨ੍ਹਾਂ ਦਾ ਬੈੱਡਰੂਮ ਛੋਟਾ ਹੈ, ਜਿਸ ਦੀ ਵਜ੍ਹਾ ਨਾਲ ਉਸ ਵਿਚ ਫਰਨੀਚਰ ਰੱਖਣ ’ਚ ਥੋੜ੍ਹੀ ਪ੍ਰੇਸ਼ਾਨੀ ਹੁੰਦੀ ਹੈ। ਅਜਿਹੇ ’ਚ ਚਲੋ ਅਸੀਂ ਤੁਹਾਨੂੰ ਅੱਜ ਕੁਝ ਅਜਿਹੇ ਟਿਪਸ ਦੱਸਦੇ ਹਾਂ, ਜਿਨ੍ਹਾਂ ਨਾਲ ਤੁਸੀਂ ਆਪਣੇ ਛੋਟੇ ਜਿਹੇ ਰੂਮ ’ਚ ਵੀ ਚਾਰ-ਚੰਨ ਲਗਾ ਸਕਦੇ ਹੋ। ਇਹ ਨਾ ਸਿਰਫ ਖੂਬਸੂਰਤ ਦਿਸੇਗਾ, ਸਗੋਂ ਬੇਹੱਦ ਆਰਾਮਦਾਇਕ ਵੀ ਹੋ ਜਾਏਗਾ।

ਵਾਲ ਪੇਂਟ
ਆਪਣੇ ਘਰ ਜਾਂ ਬੈੱਡਰੂਮ ਨੂੰ ਸਜਾਉਣ ਲਈ ਸਿਰਫ ਉਨ੍ਹਾਂ ਰੰਗਾਂ ਦਾ ਇਸਤੇਮਾਲ ਕਰੋ, ਜੋ ਤੁਹਾਨੂੰ, ਤੁਹਾਡੇ ਪਾਰਟਨਰ ਜਾਂ ਤੁਹਾਡੇ ਪਰਿਵਾਰ ਨੂੰ ਪਸੰਦ ਹੋਵੇ। ਦੀਵਾਰਾਂ ’ਤੇ ਕੋਈ ਅਜਿਹਾ ਪੇਂਟ ਚੁਣੋ, ਜੋ ਰਾਤ ਨੂੰ ਸ਼ਾਂਤੀ ਪ੍ਰਦਾਨ ਕਰੇ ਅਤੇ ਦਿਨ ’ਚ ਫ੍ਰੈਸ਼ਨੈੱਸ ਦਾ ਅਹਿਸਾਸ ਦੇਵੇ। ਛੋਟੇ ਬੈੱਡਰੂਮਾਂ ’ਚ ਚਿੱਟਾ, ਕ੍ਰੀਮ ਅਤੇ ਬੇਜ ਰੰਗ ਦੇ ਪੇਂਟ ਜ਼ਿਆਦਾ ਖਿੜਦੇ ਹਨ। ਡਾਰਕ ਰੰਗਾਂ ਦਾ ਇਸਤੇਮਾਲ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ।

ਮੋਮਬੱਤੀਆਂ ਨਾਲ ਸਜਾਓ
ਖੂਬਸੂਰਤ ਤੇ ਰੰਗ-ਬਿਰੰਗੀਆਂ ਮੋਮਬੱਤੀਆਂ ਤੇ ਹਲਕੇ ਰੰਗ ਦੀਆਂ ਲਾਈਟਾਂ ਤੁਹਾਡੇ ਕਮਰੇ ’ਚ ਚਾਰ-ਚੰਨ ਲਗਾ ਦੇਣਗੀਆਂ। ਮੋਮਬੱਤੀ ਦੀ ਰੌਸ਼ਨੀ ਇਕ ਵੱਖਰੀ ਹੀ ਤਰ੍ਹਾਂ ਦਾ ਰੋਮਾਂਟਿਕ ਮਾਹੌਲ ਪੈਦਾ ਕਰਦੀ ਹੈ। ਆਪਣੇ ਪਾਰਟਨਰ ਨੂੰ ਰੋਮਾਂਟਿਕ ਮਾਹੌਲ ਦੇਣ ਲਈ ਵੱਖ-ਵੱਖ ਰੰਗਾਂ ਦੀਆਂ ਖੂਸਬੂਦਾਰ ਮੋਮਬੱਤੀਆਂ ਨਾਲੋਂ ਵਧੀਆ ਬਦਲ ਕੁਝ ਹੋਰ ਹੋ ਹੀ ਨਹੀਂ ਸਕਦਾ।

ਬੈੱਡ
ਬੈੱਡਰੂਮ ਦੇ ਸਾਈਜ਼ ਦਾ ਖਿਆਲ ਰੱਖਦੇ ਹੋਏ ਬੈੱਡ ਦੀ ਚੋਣ ਕਰੋ। ਅਜਿਹਾ ਬੈੱਡ ਖਰੀਦੋ, ਜਿਸ ਦੇ ਅੰਦਰ ਕਾਫੀ ਸਾਮਾਨ ਆ ਸਕੇ। ਇਸ ਤੋਂ ਇਲਾਵਾ ਤੁਸੀਂ ਫੋਲਡ ਕੀਤੇ ਜਾ ਸਕਣ ਵਾਲੇ ਬੈੱਡ ਦੀ ਵੀ ਚੋਣ ਕਰ ਸਕਦੇ ਹੋ। ਇਸ ਨਾਲ ਤੁਹਾਡੇ ਬੈੱਡਰੂਮ ’ਚ ਖੁੱਲ੍ਹੀ ਜਗ੍ਹਾ ਕਾਫੀ ਵਧ ਜਾਏਗੀ।

ਕੈਬਨਿਟ
ਇਕ ਹਾਈ ਲੈਵਲ ਦੀ ਕੈਬਨਿਟ ਖਰੀਦੋ, ਜਿਸ ਵਿਚ ਕਾਫੀ ਸਾਰੀ ਜਗ੍ਹਾ ਉਪਲਬਧ ਹੋਵੇ। ਕੈਬਨੇਟ ’ਚ ਕੱਪੜੇ ਅਤੇ ਹੋਰ ਚੀਜ਼ਾਂ ਰੱਖਣ ਲਈ ਥਾਂ ਬਹੁਤ ਜ਼ਰੂਰੀ ਹੈ। ਇਸ ਨਾਲ ਛੋਟੇ ਬੈੱਡਰੂਮ ਵਿਚ ਚੀਜ਼ਾਂ ਖਿਲਰੀਆਂ ਨਹੀਂ ਰਹਿਣਗੀਆਂ ਤੇ ਉਹ ਵੱਡਾ ਜਿਹਾ ਲੱਗੇਗਾ।


Tarsem Singh

Content Editor

Related News