ਸੰਬੰਧ ਬਣਾਉਣ ਤੋਂ ਬਾਅਦ ਨਾ ਕਰੋ ਸਾਥੀ ਨਾਲ ਇਹ ਗੱਲਾਂ

03/29/2017 12:59:01 PM

ਮੁੰਬਈ— ਵਿਆਹੁਤਾ ਜ਼ਿੰਦਗੀ ਨੂੰ ਮਜ਼ਬੂਤ ਬਣਾਉਣ ਦੇ ਲਈ ਪਤੀ-ਪਤਨੀ ''ਚ ਸੰਬੰਧ ਵੀ ਚੰਗੇ ਹੋਣੇ ਚਾਹੀਦੇ ਹਨ ਪਰ ਕਈ ਵਾਰ ਅਜਿਹੀਆਂ ਗਲਤੀਆਂ ਹੋ ਜਾਂਦੀਆਂ ਹਨ। ਜਿਸ ਨਾਲ ਰਿਸ਼ਤੇ ''ਚ ਦੂਰੀ ਆ ਜਾਂਦੀ ਹੈ। ਇਸ ਲਈ ਸੰਬੰਧ ਬਣਾਉਣ ਤੋਂ ਬਾਅਦ ਆਪਣੇ ਸਾਥੀ ਨਾਲ ਸੋਚ ਸਮਝ ਕੇ ਹੀ ਗੱਲ ਕਰੋ ਕਿਉਂਕਿ ਕੁੱਝ ਗੱਲਾਂ ਉਨ੍ਹਾਂ ਨੂੰ ਨਾਰਾਜ਼ ਕਰ ਸਕਦੀਆਂ ਹਨ ਜਿਸ ਨਾਲ ਰਿਸ਼ਤੇ ''ਚ ਦੂਰੀ ਆ ਜਾਂਦੀ ਹੈ। ਆਓ ਜਾਣਦੇ ਹਾਂ ਕਿ ਸੰਬੰਧ ਬਣਾਉਣ ਤੋਂ ਬਾਅਦ ਆਪਣੇ ਜੀਵਨ ਸਾਥੀ ਨਾਲ ਕਿਹੜੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। 
1. ਪਰੇਸ਼ਾਨੀਆਂ ਦੀ ਚਰਚਾ
ਸੰਬੰਧ ਬਣਾਉਣ ਤੋਂ ਬਾਅਦ ਅਕਸਰ ਔਰਤਾਂ ਇੱਧਰ-ਉੱਧਰ ਦੀਆਂ ਗੱਲਾਂ ਕਰਨ ਲੱਗ ਜਾਂਦੀਆਂ ਹਨ। ਉਹ ਆਪਣੀਆਂ ਪਰੇਸ਼ਾਨੀਆਂ ਦੱਸਣਾ ਸ਼ੁਰੂ ਕਰ ਦਿੰਦੀਆਂ ਹਨ, ਜਿਸ ਨਾਲ ਪਤੀ ਨੂੰ ਗੁੱਸਾ ਆ ਜਾਂਦਾ ਹੈ। 
2. ਤੁਲਨਾ ਕਰਨਾ
ਕਈ ਵਾਰ ਲੜਕੀਆਂ ਆਪਣੇ ਸਾਥੀ ਦੀ ਤੁਲਨਾ ਆਪਣੇ ਪਹਿਲੇ ਪਿਆਰ ਨਾਲ ਕਰਨੀ ਸ਼ੁਰੂ ਕਰ ਦਿੰਦੀਆਂ ਹਨ। ਆਪਣੀ ਤੁਲਨਾ ਕਿਸੇ ਦੇ ਨਾਲ ਕੋਈ ਪਸੰਦ ਨਹੀਂ ਕਰਦਾ ਇਸ ਲਈ ਕਦੀ ਵੀ ਆਪਣੇ ਸਾਥੀ ਦੀ ਤੁਲਨਾ ਕਿਸੇ ਹੋਰ ਨਾਲ ਨਾ ਕਰੋ। 
3. ਤੁਸੀਂ ਮੈਨੂੰ ਛੱਡ ਸਕਦੇ ਹੋ
ਕਈ ਵਾਰ ਕਿਸੇ ਗੱਲ ਨੂੰ ਲੈ ਕੇ ਲੜਾਈ ਹੋ ਜਾਂਦੀ ਹੈ ਤਾਂ ਔਰਤਾਂ ਆਪਣੇ ਸਾਥੀ ਨੂੰ ਗੁੱਸੇ ''ਚ ਬੋਲ ਦਿੰਦੀਆਂ ਹਨ ਕਿ ਤੁਸੀਂ ਮੈਨੂੰ ਛੱਡ ਦਿਓ। ਅਜਿਹੀਆਂ ਗੱਲਾਂ ਨਾਲ ਤੁਹਾਡੇ ਸਾਥੀ ਨੂੰ ਦੁੱਖ ਪਹੁੰਚ ਸਕਦਾ ਹੈ। ਇਸ ਲਈ ਜਦੋਂ ਤੁਸੀਂ ਆਪਣੇ ਸਾਥੀ ਨਾਲ ਹੋਵੋ ਤਾਂ ਅਜਿਹੀਆਂ ਗੱਲਾਂ ਨਾ ਕਰੋ ਜਿਸ ਨਾਲ ਰਿਸ਼ਤੇ ''ਚ ਦੂਰੀ ਆ ਜਾਵੇ।  
4. ਤਾਰੀਫ ਸੁਣਨ ਦੀ ਇੱਛਾ
ਹਰ ਕੋਈ ਆਪਣੀ ਤਾਰੀਫ ਸੁਣਨਾ ਪਸੰਦ ਕਰਦਾ ਹੈ। ਇਸ ਲਈ ਆਪਣੀ ਤਾਰੀਫ ਸੁਣਨ ਦੇ ਲਈ ਆਪਣੇ ਸਾਥੀ ''ਤੇ ਜ਼ੋਰ ਨਾ ਪਾਓ। 
5. ਵਿਸ਼ਵਾਸ
ਆਪਣੇ ਸਾਥੀ ਨੂੰ ਕਦੀ ਵੀ ਇਹ ਨਾ ਬੋਲੋ ਕਿ ਹੁਣ ਤੁਹਾਨੂੰ ਉਸ ''ਤੇ ਵਿਸ਼ਵਾਸ ਨਹੀਂ ਰਿਹਾ ਕਿਉਂਕਿ ਪਤੀ-ਪਤਨੀ ਦਾ ਰਿਸ਼ਤਾ ਵਿਸ਼ਵਾਸ ''ਤੇ ਵੀ ਟਿੱਕਿਆ ਹੁੰਦਾ ਹੈ। ਜਿਹੜੇ ਰਿਸ਼ਤੇ ''ਚ ਵਿਸ਼ਵਾਸ ਨਾ ਹੋਵੇ ਉਹ ਰਿਸ਼ਤਾ 
ਜ਼ਿਆਦਾ ਦੇਰ ਨਹੀਂ ਰਹਿ ਪਾਉਂਦਾ। 


Related News