ਦਾਦਾ-ਦਾਦੀ ਤੇ ਪੋਤਾ-ਪੋਤੀ ਦੇ ਰਿਸ਼ਤਿਆਂ ''ਚ ਹੈ ਛਲਕਦਾ ਹੈ ਪਿਆਰ

Saturday, Sep 14, 2024 - 05:38 PM (IST)

ਦਾਦਾ-ਦਾਦੀ ਤੇ ਪੋਤਾ-ਪੋਤੀ ਦੇ ਰਿਸ਼ਤਿਆਂ ''ਚ ਹੈ ਛਲਕਦਾ ਹੈ ਪਿਆਰ

ਨਵੀਂ ਦਿੱਲੀ— ਹਰ ਦੁੱਖ-ਸੁੱਖ 'ਚ ਪਰਿਵਾਰ ਨਾਲ ਹੋਵੇ ਤਾਂ ਹੌਸਲੇ ਪਹਿਲਾਂ ਨਾਲੋਂ ਵੀ ਜ਼ਿਆਦਾ ਵਧ ਜਾਂਦੇ ਹਨ। ਹਰ ਰਿਸ਼ਤੇ ਦੀ ਮਹੱਤਤਾ ਬੱਚੇ ਨੂੰ ਉਦੋਂ ਪਤਾ ਚਲਦੀ ਹੈ, ਜਦੋਂ ਦਾਦਾ-ਦਾਦੀ, ਮਾਤਾ-ਪਿਤਾ ਸਾਰੇ ਇਕੱਠੇ ਰਹਿਣ। ਕਈ ਵਾਰ ਜ਼ਿੰਦਗੀ 'ਚ ਉਤਰਾਅ-ਚੜ੍ਹਾਅ ਆਉਣ 'ਤੇ ਘਰ ਦੇ ਵੱਡੇ ਬੇਟੇ ਉਨ੍ਹਾਂ ਮੁਸ਼ਕਿਲਾਂ ਨੂੰ ਆਸਾਨੀ ਨਾਲ ਸੁਲਝਾਅ ਸਕਦੇ ਹਨ। ਪੋਤਾ-ਪੋਤੀ ਦੇ ਸਭ ਤੋਂ ਕਰੀਬ ਹੁੰਦੇ ਹਨ ਦਾਦਾ-ਦਾਦੀ। ਘਰ ਦੇ ਬੱਚਿਆਂ ਲਈ ਦਾਦਾ-ਦਾਦੀ ਦਾ ਰਿਸ਼ਤਾ ਬਹੁਤ ਮਹੱਤਤਾ ਰੱਖਦਾ ਹੈ।
 
ਸਹੀ ਸਲਾਹ ਦਿੰਦੇ ਹਨ ਦਾਦਾ-ਦਾਦੀ
ਬੱਚਿਆਂ ਨੂੰ ਅੱਗੇ ਵਧਣ ਦੀ ਪ੍ਰੇਰਣਾ ਦਾਦਾ-ਦਾਦੀ ਤੋਂ ਵੀ ਮਿਲਦੀ ਹੈ। ਉਨ੍ਹਾਂ ਨੂੰ ਜਿੰਨੀ ਜ਼ਿਆਦਾ ਖ਼ੁਸ਼ੀ ਆਪਣੇ ਬੱਚਿਆਂ ਦੀ ਤਰੱਕੀ ਦੇਖ ਕੇ ਹੁੰਦੀ ਹੈ, ਓਨੀ ਹੀ ਜ਼ਿਆਦਾ ਤਸੱਲੀ ਉਨ੍ਹਾਂ ਨੂੰ ਪੋਤਾ-ਪੋਤੀ ਦੇ ਅੱਗੇ ਵਧਣ ਤੋਂ ਮਿਲਦੀ ਹੈ। ਇਹ ਰਿਸ਼ਤਾ ਭਾਵਨਾਵਾਂ ਨਾਲ ਪੂਰੀ ਤਰ੍ਹਾਂ ਜੁੜਿਆ ਹੁੰਦਾ ਹੈ। ਬੱਚੇ ਵੀ ਉਨ੍ਹਾਂ ਨਾਲ ਸਮਾਂ ਬਿਤਾ ਕੇ ਬਹੁਤ ਵਧੀਆ ਮਹਿਸੂਸ ਕਰਦੇ ਹਨ। ਉਨ੍ਹਾਂ ਤੋਂ ਬੱਚੇ ਵੀ ਸਿਹਤਮੰਦ ਜ਼ਿੰਦਗੀ ਜੀਣਾ ਸਿੱਖ ਜਾਂਦੇ ਹਨ। 
 
ਦਾਦਾ-ਦਾਦੀ ਦੀ ਗੱਲ ਜਲਦੀ ਮੰਨਦੇ ਹਨ ਬੱਚੇ
ਆਪਣੇ ਪੋਤਾ-ਪੋਤੀ ਨਾਲ ਦਾਦਾ-ਦਾਦੀ ਬਹੁਤ ਲਾਡ-ਪਿਆਰ ਕਰਦੇ ਹਨ। ਬਿਨਾ ਦਬਾਅ ਦੇ ਉਨ੍ਹਾਂ ਨੂੰ ਬੱਚਿਆਂ ਤੋਂ ਹਰ ਗੱਲ ਮੰਨਵਾਉਣਾ ਆਉਂਦਾ ਹੈ। ਬੱਚੇ ਵੀ ਬੜੀ ਆਸਾਨੀ ਨਾਲ ਉਨ੍ਹਾਂ ਨੂੰ ਸਮਝ ਲੈਂਦੇ ਹਨ। 
 
ਪਰਿਵਾਰ ਦਾ ਰਿਸ਼ਤਾ ਮਜ਼ਬੂਤ
ਕਈ ਵਾਰ ਪਤੀ-ਪਤਨੀ 'ਚ ਕੁਝ ਗੱਲਾਂ ਨੂੰ ਲੈ ਕੇ ਬਹਿਸ ਹੋ ਜਾਵੇ ਤਾਂ ਬੱਚਿਆਂ ਨਾਲ ਮਿਲ ਕੇ ਉਨ੍ਹਾਂ ਦੇ ਦਾਦਾ-ਦਾਦੀ ਹੀ ਵਿਚਕਾਰ ਦਾ ਰਿਸ਼ਤਾ ਅਪਣਾਉਂਦੇ ਹਨ। ਮੁਸ਼ਕਿਲ ਸਮੇਂ 'ਚ ਆਈ ਦਰਾਰ ਨੂੰ ਭਰਨ ਦੀ ਸਲਾਹ ਦਾਦਾ-ਦਾਦੀ ਹੀ ਦਿੰਦੇ ਹਨ। ਇਨ੍ਹਾਂ ਗੱਲਾਂ ਨਾਲ ਰਿਸ਼ਤਾ ਦਿਨੋ-ਦਿਨ ਡੂੰਘਾ ਹੁੰਦਾ ਜਾਂਦਾ ਹੈ। 


author

Tarsem Singh

Content Editor

Related News