ਟੇਸਟੀ ਢੋਕਲਾ

Friday, Jan 20, 2017 - 04:09 PM (IST)

 ਟੇਸਟੀ ਢੋਕਲਾ

ਜਲੰਧਰ— ਸਵੇਰ ਦੇ ਨਾਸ਼ਤੇ ''ਚ ਢੋਕਲਾ ਖਾਣਾ ਬਹੁਤ ਪਸੰਦ ਕੀਤਾ ਜਾਂਦਾ ਹੈ। ਇਸ ਨੂੰ ਘਰ ''ਚ ਬਣਾਉਣਾ ਬਹੁਤ ਹੀ ਆਸਾਨ ਹੁੰਦਾ ਹੈ। ਇਹ ਖਾਣ ''ਚ ਸੁਆਦ ਹੋਣ ਦੇ ਨਾਲ-ਨਾਲ ਇਹ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ, ਕਿਉਂਕਿ ਇਸਨੂੰ ਆਸਾਨੀ ਨਾਲ ਪਚਾਇਆ ਜਾ ਸਕਦਾ ਹੈ। ਆਓ ਜਾਣਦੇ ਹਾਂ ਇਸਨੂੰ ਬਣਾਉਣ ਦੀ ਵਿਧੀ।
ਸਮੱਗਰੀ
- 100 ਗ੍ਰਾਮ ਵੇਸਣ 
- 1/2 ਚਮਚ ਸੂਜੀ 
- 1/8 ਚਮਚ ਹਿੰਗ 
- 1/2 ਚਮਚ ਨਮਕ 
- 1 ਚਮਚ ਚੀਨੀ
- 1/2 ਚਮਚ ਨਿੰਬੂ ਦਾ ਰਸ 
- 1 ਚਮਚ ਅਦਰਕ ਪੇਸਟ 
- 1/2 ਹਰੀ ਮਿਰਚ
- 1/2 ਫਰੂਟ ਸਾਲਟ ਈਨੋ
- ਤੇਲ
ਤੜਕੇ ਲਈ
- 1 ਚਮਚ ਤੇਲ
- ਚਮਚ ਸਰ੍ਹੋਂ ਦੇ ਬੀਜ 
- 4-5 ਹਰੀਆਂ ਮਿਰਚਾਂ 
- 1  ਚਮਚ ਚੀਨੀ
ਵਿਧੀ
1. ਇਕ ਭਾਂਡੇ ''ਚ ਵੇਸਣ, ਸੂਜੀ, ਹਿੰਗ, ਨਮਕ, ਚੀਨੀ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ।
2. ਇਸ ''ਚ ਤੇਲ, ਨਿੰਬੂ ਦਾ ਰਸ, ਅਦਰਕ ਦੀ ਪੇਸਟ, ਹਰੀ ਮਿਰਚ, ਪਾਣੀ ਪਾ ਕੇ ਮਿਲਾ ਲਓ।
3. ਹੁਣ ਫਰੂਟ ਸਾਲਟ ਪਾ ਕੇ ਮਿਲਾਓ।
4. ਇਕ ਪੈਨ ''ਚ ਥੋੜ੍ਹਾਂ ਜਿਹਾ ਤੇਲ ਲਗਾ ਕੇ ਇਸ ਨੂੰ ਗ੍ਰੀਨ ਕਰ ਲਓ ਅਤੇ ਢੋਕਲੇ ਦੇ ਮਿਕਸਚਰ ''ਚ ਪਾ ਦਿਓ।
5. ਇਸ ਨੂੰ 20-25 ਮਿੰਟ ਲਈ ਭਾਫ ''ਚ ਪਕਾਓ।
6. ਹੁਣ ਤੜਕਾ ਲਗਾਉਣ ਲਈ ਇਕ ਪੈਨ ''ਚ ਤੇਲ ਪਾ ਕੇ ਇਸ ''ਚ ਸਰ੍ਹੋਂ ਦੇ ਬੀਜ ਪਾ ਕੇ ਭੁੰਨੋ। ਇਸ ਤੋਂ ਬਾਅਦ ਇਸ ''ਚ ਕੱਟੀ ਹੋਈ ਹਰੀ ਮਿਰਚ, ਚੀਨੀ ਅਤੇ ਕਰੀ ਪੱਤਾ ਪਾ ਕੇ ਭੁੰਨੋ।
7.. ਇਸ ਨੂੰ ਠੰਡਾ ਹੋਣ ਤੋਂ ਬਾਅਦ ਢੋਕਲੇ ਦੇ ਉੱਪਰ ਪਾ ਦਿਓ ਅਤੇ ਢੋਕਲਾ ਨੂੰ ਕੱਟ ਕੇ ਸਰਵ ਕਰੋ।


Related News