ਫੈਮਿਲੀ ਪਲਾਨਿੰਗ ਕਰਨ ਦੇ ਨਾਲ-ਨਾਲ ਸਿਹਤਮੰਦ ਰਹਿਣ ਲਈ ਵੀ ਜ਼ਰੂਰੀ ਹਨ ਇਹ ਹਾਰਮੋਨਸ

05/26/2017 10:05:01 AM

ਜਲੰਧਰ— ਮਨੁੱਖੀ ਸਰੀਰ ''ਚ ਕਈ ਤਰ੍ਹਾਂ ਦੇ ਹਾਰਮੋਨਸ ਪਾਏ ਜਾਂਦੇ ਹਨ। ਹਰ ਹਾਰਮੋਨ ਇਕ ਖਾਸ ਕੰਮ ਕਰਦਾ ਹੈ। ਇਹ ਹਾਰਮੋਨ ਫੈਮਿਲੀ ਪਲਾਨਿੰਗ ਤੋਂ ਲੈ ਕੇ ਪੂਰੇ ਸਰੀਰ ਨੂੰ ਸਿਹਤਮੰਦ ਬਣਾਈ ਰੱਖਦੇ ਹਨ। ਡਾਕਟਰ ਸੱਭਿਅਤਾ ਗੁਪਤਾ ਮੁਤਾਬਕ ਅੱਜ ਅਸੀਂ ਤੁਹਾਨੂੰ ਅਜਿਹੇ ਹਾਰਮੋਨਸ ਬਾਰੇ ਦੱਸ ਰਹੇ ਹਾਂ ਜੋ ਸਰੀਰ ਲਈ ਬਹੁਤ ਜ਼ਰੂਰੀ ਹਨ।
1. ਟੇਸਟੋਸਟੇਰੋਨ ਹਾਰਮੋਨ
ਇਹ ''ਮੇਲ ਹਾਰਮੋਨ'' ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਦੀ ਕਮੀ ਨਾਲ ਸੈਕਸ ਡ੍ਰਾਈਵ ਅਤੇ ਜਨਣ ਸ਼ਕਤੀ ਘੱਟ ਹੋਣ ਜਿਹੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ।
2. ਲੇਪਟਿਨ ਹਾਰਮੋਨ
ਇਹ ਹਾਰਮੋਨ ਦਿਮਾਗ ਨੂੰ ਇਹ ਸੰਕੇਤ ਦਿੰਦਾ ਹੈ ਕਿ ਸਰੀਰ ''ਚ ਲੋੜੀਂਦੀ ਊਰਜਾ ਹੈ ਜਾਂ ਨਹੀਂ। ਜੇ ਸਰੀਰ ''ਚ ਇਸ ਊਰਜਾ ਦੀ ਕਮੀ ਹੈ ਤਾਂ ਇਹ ਦਿਮਾਗ ਨੂੰ ਬਾਰ-ਬਾਰ ਭੁੱਖ ਲੱਗਣ ਦਾ ਸੰਕੇਤ ਦਿੰਦਾ ਹੈ। 
3. ਇਨਸੁਲਿਨ
ਇਹ ਹਾਰਮੋਨ ਪੇਨਕਿਰਿਆਜ ''ਚ ਬਣਦਾ ਹੈ। ਇਹ ਸਰੀਰ ਦਾ ਗਲੂਕੋਜ ਪੱਧਰ ਬਣਾਈ ਰੱਖਣ ਦਾ ਕੰਮ ਕਰਦਾ ਹੈ। ਇਸ ਦੀ ਕਮੀ ਨਾਲ ਡਾਇਬੀਟੀਜ਼ ਹੋਣ ਦੇ ਮੌਕੇ ਵੱਧ ਜਾਂਦੇ ਹਨ।
4. ਕਾਟਿਸੋਲ ਹਾਰਮੋਨ
ਇਹ ਹਾਰਮੋਨ ਗੁਰਦੇ ਉੱਪਰ ਮੌਜੂਦ ਐਂਡਰੀਨਲ ਗਲੈਂਡ ''ਚ ਬਣਦਾ ਹੈ। ਇਹ ਤਣਾਅ ਵਾਲੀ ਸਥਿਤੀ ਨਾਲ ਲੜਨ ਦਾ ਕੰਮ ਕਰਦਾ ਹੈ। ਇਸ ਦੀ ਕਮੀ ਨਾਲ ਖੂਨ ਦਾ ਦੌਰਾ ਘੱਟ ਅਤੇ ਤੇਜ਼ ਹੋਣਾ ਜਿਹੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ।
5. ਥਾਈਰਾਕਸਿਨ ਹਾਰਮੋਨ
ਇਹ ਹਾਰਮੋਨ ਸਾਡੇ ਮੇਟਾਬਾਲੀਜਮ ਨੂੰ ਸੰਤੁਲਿਤ ਰੱਖਦਾ ਹੈ। ਇਸ ਦਾ ਪੱਧਰ ਵਿਗੜਨ ਕਾਰਨ ਭਾਰ ਵੱਧਣਾ ਜਾਂ ਘਟਨਾ, ਦਿਲ ਸੰਬੰਧੀ ਬੀਮਾਰੀਆਂ, ਮਾਸਪੇਸ਼ੀਆ ''ਚ ਦਰਦ ਅਤੇ ਹੱਡੀਆਂ ਦਾ ਕਮਜ਼ੋਰ ਹੋਣਾ ਜਿਹੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ।
6. ਐਂਟੀ ਡਾਇਓਰੇਟਿਕ ਹਾਰਮੋਨ
ਇਹ ਹਾਰਮੋਨ ਪਿਟਊਟਰੀ ਗਲੈਂਡ ''ਚ ਬਣਦਾ ਹੈ। ਇਸ ਦੀ ਕਮੀ ਨਾਲ ਬਾਰ-ਬਾਰ ਯੂਰਿਨ ਆਉਂਦਾ ਹੈ ਅਤੇ ਪਿਆਸ ਲੱਗਣਾ ਜਿਹੀ ਸਮੱਸਿਆ ਹੋ ਜਾਂਦੀ ਹੈ।
7. ਐਸਟ੍ਰੋਜਨ ਹਾਰਮੋਨ
ਇਹ ਹਾਰਮੋਨ ਔਰਤਾਂ ਅਤੇ ਮਰਦਾਂ ਦੋਹਾਂ ਲਈ ਬਹੁਤ ਜ਼ਰੂਰੀ ਹੈ। ਸਰੀਰ ''ਚ ਇਸ ਦਾ ਪੱਧਰ ਵਿਗੜਨ ਨਾਲ ਦਿਲ ਸੰਬੰਧੀ ਬੀਮਾਰੀਆਂ, ਵੇਜਾਈਨਾ ''ਚ ਖੁਸ਼ਕੀ, ਯੂਰਿਨ ਇਨਫੈਕਸ਼ਨ ਅਤੇ ਤਣਾਅ ਜਿਹੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ।
8. ਪੈਰਾਥਾਰਮੋਨ
ਇਹ ਪੈਰਾਥਾਇਰਾਇਡ ਗਲੈਂਡ ''ਚ ਬਣਦਾ ਹੈ। ਇਹ ਸਰੀਰ ''ਚ ਕੈਲਸ਼ੀਅਮ ਦੇ ਪੱਧਰ ਨੂੰ ਸੰਤੁਲਿਤ ਕਰਨ ਦਾ ਕੰਮ ਕਰਦਾ ਹੈ। ਇਸ ਦੀ ਕਮੀ ਨਾਲ ਸਰੀਰ ''ਚ ਕੈਲਸ਼ੀਅਮ ਦੀ ਕਮੀ ਹੋ ਜਾਂਦੀ ਹੈ।
9. ਸੇਰੋਟੋਨਿਨ ਹਾਰਮੋਨ
ਇਹ ਹਾਰਮੋਨ ਮੂਡ ਨੂੰ ਬਿਹਤਰ ਬਣਾਉਣ ਦਾ ਕੰਮ ਕਰਦਾ ਹੈ। ਇਸ ਦਾ ਪੱਧਰ ਵਿਗੜਨ ਕਾਰਨ ਤਣਾਅ ਦੀ ਸਮੱਸਿਆ ਹੋ ਜਾਂਦੀ ਹੈ।
10. ਮੋਲਾਟੋਨਿਨ ਹਾਰਮੋਨ
ਇਸ ਨੂੰ ''ਸਲੀਪ ਹਾਰਮੋਨ'' ਦੇ ਨਾਂ ਨਾਲ  ਵੀ ਜਾਣਿਆ ਜਾਂਦਾ ਹੈ। ਸਰੀਰ ''ਚ ਇਸ ਦਾ ਸਤੁੰਲਨ ਵਿਗੜਨ ਨਾਲ ਨੀਂਦ ਨਾ ਆਉਣ ਦੀ ਸਮੱਸਿਆ ਹੋ ਜਾਂਦੀ ਹੈ।