ਸਟਾਈਲਿਸ਼ ਕਲੇਅ ਅਕਸੈੱਸਰੀਜ਼

Wednesday, Feb 22, 2017 - 03:23 PM (IST)

ਸਟਾਈਲਿਸ਼ ਕਲੇਅ ਅਕਸੈੱਸਰੀਜ਼

ਮੁੰਬਈ—ਸਟਾਈਲਿਸ਼ ਕੱਪੜਿਆਂ ਦੇ ਨਾਲ ਫੈਸ਼ਨੇਬਲ ਅਕਸੈੱਸਰੀਜ਼ ਵੀ ਪ੍ਰਸਨੈਲਿਟੀ ਨੂੰ ਇਕ ਨਵੀਂ ਲੁਕ ਦਿੰਦੀਆਂ ਹਨ। ਅੱਜਕਲ ਲੜਕੀਆਂ ਸੋਨੇ-ਚਾਂਦੀ ਦੀ ਹੈਵੀ ਜਿਊਲਰੀ ਦੀ ਥਾਂ ਡੇਲੀ ਰੁਟੀਨ ''ਚ ਯੂਜ਼ ਹੋਣ ਵਾਲੀਆਂ ਫੰਕੀ ਸਟਾਈਲ ਅਕਸੈੱਸਰੀਜ਼ ਨੂੰ ਜ਼ਿਆਦਾ ਪਸੰਦ ਕਰਦੀਆਂ ਹਨ। ਫੰਕੀ ਅਕਸੈੱਸਰੀਜ਼ ਦੇ ਆਪਣੇ ਵੀ ਬਹੁਤ ਸਾਰੇ ਫਾਇਦੇ ਹਨ। ਇਕ ਤਾਂ ਇਹ ਮਹਿੰਗੀ ਨਹੀਂ ਹੁੰਦੀ, ਇਸ ਲਈ ਇਸ ਨੂੰ ਹਰ ਕੋਈ ਖਰੀਦ ਸਕਦਾ ਹੈ। ਨਾਲ ਹੀ ਇਸ ਨੂੰ ਸੋਨੇ ਦੇ ਗਹਿਣਿਆਂ ਵਾਂਗ ਸੰਭਾਲ ਕੇ ਰੱਖਣ ਦੀ ਲੋੜ ਨਹੀਂ ਹੁੰਦੀ। ਇਸ ਨੂੰ ਤੁਸੀਂ ਹਰ ਤਰ੍ਹਾਂ ਦੀ ੍ਰਡ੍ਰੈੱਸ ਨਾਲ ਮੈਚ ਕਰਕੇ ਪਹਿਨ ਸਕਦੇ ਹੋ। ਆਫਿਸ ਵੀਅਰ ਹੋਵੇ ਜਾਂ ਸ਼ਾਪਿੰਗ ਟਾਈਮ, ਤੁਸੀਂ ਇਸ ਨੂੰ ਟ੍ਰਾਈ ਕਰ ਸਕਦੇ ਹੋ।
-ਫੰਕੀ ਅਕਸੈੱਸਰੀਜ਼ ''ਚ ਈਅਰਰਿੰਗ, ਪਾਇਲ, ਬ੍ਰੈਸਲੇਟ, ਰਿੰਗਸ, ਨੈੱਕਲੇਸ ਅਤੇ ਬਾਜ਼ੂਬੰਦ ਆਦਿ ਸਭ ਸ਼ਾਮਲ ਹੁੰਦੇ ਹਨ। ਹੁਣ ਤਾਂ ਲੜਕੀਆਂ ਹੇਅਰ ਅਕਸੈੱਸਰੀਜ਼ ਨੂੰ ਵੀ ਖਾਸ ਅਹਿਮੀਅਤ ਦੇਣ ਲੱਗੀਆਂ ਹਨ। ਮਾਰਕੀਟ ''ਚ ਤੁਹਾਨੂੰ ਸਟੋਨ, ਬੀਡੇਡ (ਮਣਕੇ) ਅਤੇ ਪਰਲ ਵਾਲੇ ਹੈੱਡਬੈਂਡ ਕਾਫੀ ਦੇਖਣ ਨੂੰ ਮਿਲਦੇ ਹਨ, ਜਿਨ੍ਹਾਂ ਨੂੰ ਲੜਕੀਆਂ ਪਹਿਨਣਾ ਕਾਫੀ ਪਸੰਦ ਕਰ ਰਹੀਆਂ ਹਨ।
ਉਂਝ ਮਾਰਕੀਟ ''ਚ ਇਨ੍ਹੀਂ ਦਿਨੀਂ ਕਲੇਅ ਵਾਲੀ ਅਕਸੈੱਸਰੀਜ਼ ਵੀ ਖੂਬ ਟ੍ਰੈਂਡ ''ਚ ਚੱਲ ਰਹੀਆਂ ਹਨ। ਤੁਸੀਂ ਕਲੇਅ ਤੋਂ ਬਣੀ ਕ੍ਰਾਕਰੀ ਤਾਂ ਖੂਬ ਦੇਖੀ ਹੋਵੇਗੀ ਪਰ ਹੁਣ ਇਸ ਤੋਂ ਬਣੀ ਅਕਸੈੱਸਰੀਜ਼ ਨੂੰ ਵੀ ਲੜਕੀਆਂ ਖੂਬ ਪਸੰਦ ਕਰ ਰਹੀਆਂ ਹਨ। ਕਲੇਅ ਮਿੱਟੀ ਨੂੰ ਖੂਬਸੂਰਤ ਆਕਾਰ ''ਚ ਢਾਲ ਕੇ ਇਨ੍ਹਾਂ ਨੂੰ ਬਾਅਦ ''ਚ ਰੰਗ-ਬਿਰੰਗੇ ਰੰਗਾਂ ਨਾਲ ਸਜਾਇਆ ਜਾਂਦਾ ਹੈ। ਕਲੇਅ ਤੋਂ ਬਣੇ ਨੈੱਕਲੇਸ, ਬ੍ਰੈਸਲੇਟ, ਈਅਰਰਿੰਗ ਅਤੇ ਰਿੰਗ ਬਹੁਤ ਅਟ੍ਰੈਕਟਿਵ ਲੱਗਦੇ ਹਨ। ਕਲੇਅ ਅਕਸੈੱਸਰੀਜ਼ ਦੀ ਇਕ ਖਾਸੀਅਤ ਇਹ ਵੀ ਹੁੰਦੀ ਹੈ ਕਿ ਤੁਸੀਂ ਵੈਸਟਰਨ ਤੇ ਟ੍ਰੈਡੀਸ਼ਨਲ ਦੋਹਾਂ ਨਾਲ ਇਨ੍ਹਾਂ ਨੂੰ ਕੈਰੀ ਕਰ ਸਕਦੇ ਹੋ।
-ਐਨੀਮਲ ਸਟਾਈਲ ਈਅਰਰਿੰਗ
ਬਾਜ਼ਾਰ ''ਚ ਇਨ੍ਹੀਂ ਦਿਨੀਂ ਐਨੀਮਲ ਸਟਾਈਲ ਈਅਰਰਿੰਗ ਖੂਬ ਪਸੰਦ ਕੀਤੇ ਜਾ ਰਹੇ ਹਨ। ਇਸ ਦੇ ਨਾਂ ਤੋਂ ਹੀ ਇਹ ਸਪੱਸ਼ਟ ਹੋ ਰਿਹਾ ਹੈ ਕਿ ਇਸ ਦਾ ਆਕਾਰ ਜਾਨਵਰਾਂ ਦੀ ਰੂਪ-ਰੇਖਾ ਨਾਲ ਮੇਲ ਖਾਂਦਾ ਹੋਵੇਗਾ। ਕਲਰਫੁੱਲ ਅਤੇ ਛੋਟੇ ਆਕਾਰ ''ਚ ਬਣੇ ਇਹ ਈਅਰਰਿੰਗ ਕਿਊਟ-ਜਿਹੀ ਲੁਕ ਦਿੰਦੇ ਹਨ। ਕਾਲਜ ਗੋਇੰਗ ਲੜਕੀਆਂ ਰੋਜ਼ ਆਪਣੀ ਡ੍ਰੈੱਸ ਨਾਲ ਮੈਚ ਕਰਕੇ ਵੀਅਰ ਕਰਨ ਤਾਂ ਉਹ ਖੁਦ ਨੂੰ ਰੋਜ਼ ਨਵੀਂ ਲੁਕ ਦੇ ਸਕਦੀਆਂ ਹਨ। ਲਾਈਟ ਵੇਟ ਹੋਣ ਕਾਰਨ ਇਨ੍ਹਾਂ ਨੂੰ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਹਲਕੇ-ਫੁਲਕੇ ਈਅਰਰਿੰਗ ਤੁਹਾਡੇ ਕੰਨਾਂ ਨੂੰ ਦਰਦ ਵੀ ਨਹੀਂ ਪਹੁੰਚਾਉਂਦੇ ਅਤੇ ਕੰਨਾਂ ਦੇ ਛੇਕ ਨੂੰ ਵੀ ਜ਼ਿਆਦਾ ਵੱਡਾ ਨਹੀਂ ਹੋਣ ਦਿੰਦੇ।


Related News