Strawberry Ginger Smoothie

07/16/2018 1:54:36 PM

ਜਲੰਧਰ— ਗਰਮੀਆਂ ਵਿਚ ਤੁਸੀਂ ਘਰ 'ਚ ਆਉਣ ਵਾਲੇ ਮਹਿਮਾਨਾਂ ਨੂੰ ਕੁਝ ਠੰਡਾ ਅਤੇ ਨਵਾਂ ਬਣਾ ਕੇ ਦੇਣਾ ਚਾਹੁੰਦੇ ਹੋ। ਅਜਿਹੀ ਹਾਲਤ ਵਿਚ ਤੁਸੀਂ ਘਰ ਸਟਰਾਬੇਰੀ ਜ਼ਿੰਜਰ ਸਮੂਦੀ ਬਣਾ ਕੇ ਮਹਿਮਾਨਾਂ ਨੂੰ ਸਰਵ ਕਰ ਸਕਦੇ ਹੋ। ਸਿਰਫ ਮਹਿਮਾਨਾਂ ਲਈ ਹੀ ਨਹੀਂ ਤੁਸੀਂ ਇਸ ਨੂੰ ਬੱਚਿਆਂ ਨੂੰ ਬਣਾ ਕੇ ਵੀ ਦੇ ਸਕਦੇ ਹੋ। ਪੀਣ ਵਿਚ ਟੇਸਟੀ ਹੋਣ ਦੇ ਨਾਲ-ਨਾਲ ਇਹ ਬਣਾਉਣ 'ਚ ਵੀ ਬਹੁਤ ਆਸਾਨ ਹੈ। ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ। 
ਸਮੱਗਰੀ—
ਸਟਰਾਬੇਰੀ - 1 ਕੱਪ
ਰੋਮੇਨ ਲੇਟਿਊਸ (ਸਲਾਦ ਪੱਤਾ) - 1, 1/2 ਕੱਪ
ਚੁਕੰਦਰ - 1/2
ਅਦਰਕ - 1 (ਕੱਟਿਆ ਹੋਇਆ)
ਆਈਸ ਕਿਊਬਸ - 1, 1/2 ਕੱਪ
ਸ਼ਹਿਦ - 1 ਚੱਮਚ
ਸਟਰਾਬੇਰੀ ਸਲਾਈਸ - ਗਾਰਨਿਸ਼ ਲਈ
ਵਿਧੀ—
1. ਸਮੂਦੀ ਬਣਾਉਣ ਲਈ ਸਭ ਤੋਂ ਪਹਿਲਾਂ 1 ਕੱਪ ਸਟਰਾਬੇਰੀ, 1, 1/2 ਕੱਪ ਰੋਮੇਨ ਲੇਟਿਊਸ ਅਤੇ 1/2 ਨੂੰ ਬਰੀਕ-ਬਰੀਕ ਕੱਟ ਲਓ।
2. ਇਸ ਤੋਂ ਬਾਅਦ ਬਲੈਂਡਰ 'ਚ 1,1/2 ਕੱਪ, ਅੱਧਾ ਚੱਮਚ ਸ਼ਹਿਦ, 1 ਕੱਟਿਆ ਹੋਇਆ ਅਦਰਕ ਅਤੇ ਬਾਕੀ ਸਮੱਗਰੀ ਪਾ ਕੇ ਸਮੂਦ ਬਲੈਂਡ ਕਰ ਲਓ।
3. ਹੁਣ ਇਸ ਵਿਚ ਬਰਫ ਅਤੇ ਅੱਧਾ ਚੱਮਚ ਸ਼ਹਿਦ ਪਾ ਕੇ ਫਿਰ ਤੋਂ ਬਲੈਂਡ ਕਰੋ।
4. ਚੰਗੀ ਤਰ੍ਹਾਂ ਬਲੈਂਡ ਕਰਨ ਤੋਂ ਬਾਅਦ ਇਸ ਨੂੰ ਗਿਲਾਸ 'ਚ ਪਾ ਲਓ ਅਤੇ ਸਟਰਾਬੇਰੀ ਸਲਾਈਸ ਨਾਲ ਇਸ ਨੂੰ ਗਾਰਨਿਸ਼ ਕਰੋ।
5. ਤੁਹਾਡੀ ਸਮੂਦੀ ਬਣ ਕੇ ਤਿਆਰ ਹੈ। ਹੁਣ ਤੁਸੀਂ ਇਸ ਠੰਡੀ-ਠੰਡੀ ਡਰਿੰਕ ਨੂੰ ਬੱਚਿਆਂ ਜਾਂ ਮਹਿਮਾਨਾਂ ਨੂੰ ਸਰਵ ਕਰੋ।


Related News