Strawberry Ginger Smoothie

05/17/2018 4:57:21 PM

ਜਲੰਧਰ— ਗਰਮੀਆਂ ਵਿਚ ਜੇਕਰ ਠੰਡੀ ਅਤੇ ਹੈਲਦੀ ਡਰਿੰਕ ਪੀਣ ਦਾ ਮਨ ਕਰੀਏ ਤਾਂ ਘਰ 'ਤੇ ਸਟਰੋਬੇਰੀ ਜਿੰਜਰ ਸਮੂਦੀ ਬਣਾ ਕੇ ਪੀਓ। ਇਹ ਬਹੁਤ ਹੀ ਯੰਮੀ ਅਤੇ ਬਣਾਉਣ 'ਚ ਵੀ ਆਸਾਨ ਹੈ। ਇਸ ਨੂੰ ਪੀਣ ਨਾਲ ਸਰੀਰ 'ਚ ਪੂਰਾ ਦਿਨ ਐਨਰਜੀ ਬਣੀ ਰਹੇਗੀ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ।
ਸਮੱਗਰੀ—
ਸਟਰੋਬੇਰੀ - 1 ਕੱਪ
ਰੋਮੇਨ ਲੇਟਿਊਸ (ਸਲਾਦ ਪੱਤਾ) - 1,1/2 ਕੱਪ
ਚੁਕੰਦਰ - 1/2
ਅਦਰਕ (ਛਿਲਿਆ ਅਤੇ ਕੱਟਿਆ ਹੋਇਆ) - 1
ਬਰਫ - 1, 1/2 ਕੱਪ
ਸ਼ਹਿਦ - 1 ਚੱਮਚ
ਵਿਧੀ—
1. ਸਭ ਤੋਂ ਪਹਿਲਾਂ ਸਟਰੋਬੇਰੀ, ਰੋਮੇਨ ਲੇਟਿਊਸ ਅਤੇ ਚੁਕੰਦਰ ਨੂੰ ਕੱਟ ਲਓ।
2. ਫਿਰ ਬਲੈਂਡਰ ਵਿਚ ਬਰਫ ਅਤੇ ਸ਼ਹਿਦ ਨੂੰ ਛੱਡ ਕੇ ਬਾਕੀ ਸਮੱਗਰੀ ਪਾ ਕੇ ਚੰਗੀ ਤਰ੍ਹਾਂ ਨਾਲ ਬਲੈਂਡ ਕਰੋ।
3. ਹੁਣ ਇਸ ਵਿਚ ਬਰਫ ਅਤੇ ਸ਼ਹਿਦ ਪਾ ਕੇ 30 ਸੈਂਕਿਡ ਤੱਕ ਦੁਬਾਰਾ ਬਲੈਂਡ ਕਰ ਲਓ।
4. ਸਟਰੋਬੇਰੀ ਜ਼ਿੰਜਰ ਸਮੂਦੀ ਬਣ ਕੇ ਤਿਆਰ ਹੈ। ਹੁਣ ਇਸ ਨੂੰ ਸਟਰੋਬੇਰੀ ਨਾਲ ਗਾਰਨਿਸ਼ ਕਰਕੇ ਸਰਵ ਕਰੋ।


Related News