ਮਸਾਲੇਦਾਰ ਕਾਜੂ ਚਿਕਨ

02/20/2018 2:52:48 PM

ਨਵੀਂ ਦਿੱਲੀ— ਜੇ ਤੁਸੀਂ ਮਹਿਮਾਣਾਂ ਨੂੰ ਦਾਵਤ 'ਤੇ ਬੁਲਾਉਣ ਜਾ ਰਹੇ ਹੋ ਅਤੇ ਉਨ੍ਹਾਂ ਲਈ ਨਾਨ ਵੈੱਜ ਬਣਾਉਣ ਦੀ ਸੋਚ ਰਹੇ ਹੋ ਤਾਂ ਮਸਾਲੇਦਾਰ ਕਾਜੂ ਚਿਕਨ ਜ਼ਰੂਰ ਟ੍ਰਾਈ ਕਰੋ। ਇਸ ਨੂੰ ਬਣਾਉਣ 'ਚ ਥੋੜ੍ਹਾ ਜਿਹਾ ਸਮਾਂ ਤਾਂ ਜ਼ਰੂਰ ਲੱਗੇਗਾ ਪਰ ਇਹ ਖਾਣ 'ਚ ਬਹੁਤ ਸੁਆਦ ਹੋਵੇਗਾ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ...
ਸਮੱਗਰੀ
(ਚਿਕਨ ਮੈਰੀਨੇਸ਼ਨ ਲਈ)
- ਬੋਨਲੈੱਸ ਚਿਕਨ 700 ਗ੍ਰਾਮ
- ਸੇਂਧਾ ਨਮਕ 1/4 ਚੱਮਚ
- ਕਾਲੀ ਮਿਰਚ 1/8 ਚੱਮਚ
- ਪੈਪਰਿਕਾ 1/8 ਚੱਮਚ
(ਮਸਾਲੇਦਾਰ ਸੋਇਆ ਸ਼ੇਰੀ ਸਾਓਸ ਬਣਾਉਣ ਲਈ)
- ਹੋਈਜਿਨ ਸਾਓਸ 250 ਗ੍ਰਾਮ
- ਸਾਓਸ 80 ਗ੍ਰਾਮ
- ਸ਼ੇਰੀ ਵਾਈਨ 60 ਮਿਲੀਲੀਟਰ
- ਰੈੱਡ ਵਾਈਨ ਸਿਰਕਾ 2 ਚੱਮਚ
- ਸ਼੍ਰੀ ਰਾਚ ਸਾਓਸ 1 ਚੱਮਚ
- ਖੰਡ ਪਾਊਡਰ 65 ਗ੍ਰਾਮ
- ਲਸਣ 45 ਗ੍ਰਾਮ
- ਚਿੱਲੀ ਫਲੈਕਸ 1/4 ਚੱਮਚ
(ਬਾਕੀ ਦੀ ਸਮੱਗਰੀ)
- ਚੌਲਾਂ ਦਾ ਆਟਾ 135 ਗ੍ਰਾਮ
- ਅਰਾਰੋਟ 35 ਗ੍ਰਾਮ
- ਸੇਂਧਾ ਨਮਕ 1/4 ਚੱਮਚ
- ਕਾਲੀ ਮਿਰਚ 1/4 ਚੱਮਚ
- ਪਾਣੀ 330 ਮਿਲੀਲੀਟਰ
- ਚੌਲਾਂ ਦਾ ਆਟਾ 135 ਗ੍ਰਾਮ
- ਬੇਕਿੰਗ ਪਾਊਡਰ 1/8 ਚੱਮਚ
- ਤੇਲ 80 ਮਿਲੀਲੀਟਰ
- ਹਰਾ ਪਿਆਜ਼ 185 ਗ੍ਰਾਮ
- ਕਾਜੂ 230 ਗ੍ਰਾਮ
- ਤਿਲ ਦੇ ਬੀਜ ਗਾਰਨਿਸ਼ਿੰਗ ਲਈ
- ਹਰਾ ਪਿਆਜ਼ ਗਾਰਨਿਸ਼ਿੰਗ ਲਈ
ਬਣਾਉਣ ਦੀ ਵਿਧੀ
(ਚਿਕਨ ਮੈਰੀਨੇਸ਼ਨ ਲਈ)

1. ਸਭ ਤੋਂ ਪਹਿਲਾਂ ਬਾਊਲ 'ਚ 700 ਗ੍ਰਾਮ ਬੋਨਲੈੱਸ ਚਿਕਨ, 1/4 ਚੱਮਚ ਸੇਂਧਾ ਨਮਕ, 1/8 ਚੱਮਚ ਕਾਲੀ ਮਿਰਚ, 1/8 ਚੱਮਚ ਪੈਪਰਿਕਾ ਮਿਕਸ ਕਰਕੇ 30 ਮਿੰਟ ਤਕ ਮੈਰੀਨੇਟ ਹੋਣ ਲਈ ਰੱਖ ਦਿਓ।
(ਮਸਾਲੇਦਾਰ ਸੋਇਆ ਸ਼ੇਰੀ ਸਾਓਸ)
2. ਦੂਜੇ ਬਾਊਲ 'ਚ ਸਾਰੇ ਮਸਾਲੇਦਾਰ ਸੋਇਆ ਸ਼ੇਰੀ ਸਮੱਗਰੀ ਨੂੰ ਚੰਗੀ ਤਰ੍ਹਾਂ ਨਾਲ ਮਿਲਾ ਕੇ ਇਕ ਸਾਈਡ ਰੱਖ ਦਿਓ।
(ਬਾਕੀ ਦੀ
ਤਿਆਰੀ)
3. ਫਿਰ ਵੱਖਰੇ ਬਾਊਲ 'ਚ 135 ਗ੍ਰਾਮ ਚੌਲਾਂ ਦਾ ਆਟਾ, 35 ਗ੍ਰਾਮ ਅਰਾਰੋਟ, 1/4 ਚੱਮਚ ਸੇਂਧਾ ਨਮਕ, 1/4 ਚੱਮਚ ਕਾਲੀ ਮਿਰਚ,  330 ਮਿਲੀਲੀਟਰ ਪਾਣੀ ਮਿਕਸ ਕਰਕੇ ਗਾੜ੍ਹਾ ਘੋਲ ਤਿਆਰ ਕਰ ਲਓ।
4. ਫਿਰ ਕੋਲੀ 'ਚ 135 ਗ੍ਰਾਮ ਚੌਲਾਂ ਦਾ ਆਟਾ, 1/8 ਚੱਮਚ ਬੇਕਿੰਗ ਪਾਊਡਰ ਮਿਲਾਓ।
5. ਫਿਰ ਮੈਰੀਨੇਟ ਚਿਕਨ ਦੇ ਟੁੱਕੜੇ ਲੈ ਕੇ ਇਸ ਨੂੰ ਚੌਲਾਂ ਦੇ ਆਟੇ ਨਾਲ ਕੋਟਿੰਗ ਕਰਕੇ ਗਾੜ੍ਹੇ ਘੋਲ 'ਚ ਡਿਪ ਕਰੋ।
6. ਫਿਰ ਕੜ੍ਹਾਈ 'ਚ 80 ਮਿਲੀਲੀਟਰ ਤੇਲ ਗਰਮ ਕਰ ਕੇ ਇਸ 'ਚ ਡਿਪ ਕੀਤੇ ਹੋਏ ਚਿਕਨ ਦੇ ਟੁੱਕੜੇ ਪਾ ਕੇ ਦੋਵਾਂ ਪਾਸਿਆਂ ਨੂੰ ਸੁਨਿਹਰਾ ਭੂਰੇ ਰੰਗ ਦਾ ਹੋਣ ਤਕ ਪਕਾਓ ਤਾਂ ਕਿ ਚਿਕਨ ਚੰਗੀ ਤਰ੍ਹਾਂ ਨਾਲ ਪੱਕ ਜਾਵੇ।
7. ਇਸ ਤੋਂ ਬਾਅਦ ਇਸ 'ਚ 195 ਗ੍ਰਾਮ ਹਰਾ ਪਿਆਜ਼, 230 ਗ੍ਰਾਮ ਕਾਜੂ ਮਿਕਸ ਕਰਕੇ ਇਸ 'ਚ ਤਿਆਰ ਸਾਓਸ ਮਿਲਾ ਕੇ 7 ਤੋਂ 10 ਮਿੰਟ ਤਕ ਪਕਾਓ।
8. ਫਿਰ ਇਸ ਨੂੰ ਸੇਂਕ ਤੋਂ ਹਟਾ ਕੇ ਤਿਲ ਦੇ ਬੀਜ ਅਤੇ ਹਰੇ ਪਿਆਜ਼ ਨਾਲ ਗਾਰਨਿਸ਼ ਕਰੋ।
9. ਮਸਾਲੇਦਾਰ ਕਾਜੂ ਚਿਕਨ ਬਣ ਕੇ ਤਿਆਰ ਹੈ ਇਸ ਨੂੰ ਚੌਲਾਂ ਨਾਲ ਸਰਵ ਕਰੋ।

 


Related News