ਇੰਝ ਬਣਾਓ ਆਪਣੇ ਘਰ ਨੂੰ ਆਕਰਸ਼ਕ ਤੇ ਖੂਬਸੂਰਤ
Saturday, Sep 07, 2024 - 05:50 PM (IST)
ਜਲੰਧਰ- ਸਮੇਂ ਦੇ ਨਾਲ ਹਰ ਚੀਜ਼ ਪੁਰਾਣੀ ਲੱਗਣ ਲੱਗਦੀ ਹੈ ਪਰ ਘਰ ਨੂੰ ਪੂਰੀ ਤਰ੍ਹਾਂ ਨਾਲ ਤੋੜ ਕੇ ਨਵਾਂ ਬਣਾਉਣਾ ਹਰ ਕਿਸੇ ਲਈ ਸੰਭਵ ਨਹੀਂ ਹੁੰਦਾ ਅਤੇ ਨਾ ਹੀ ਆਪਣੇ ਜੱਦੀ ਘਰ ਨੂੰ ਛੱਡ ਕੇ ਕਿਤੇ ਹੋਰ ਜਾਣ ਨੂੰ ਮਨ ਕਰਦਾ ਹੈ। ਇਹ ਵੀ ਸਹੀ ਹੈ ਕਿ ਪੁਰਾਣਾ ਸਟਾਈਲ ਅੱਜ ਦੇ ਦੌਰ ’ਚ ਚੰਗਾ ਵੀ ਨਹੀਂ ਲੱਗਦਾ ਤਾਂ ਅਜਿਹੇ ’ਚ ਜ਼ਰੂਰੀ ਹੈ ਕਿ ਪੁਰਾਣੇ ਘਰ ਨੂੰ ਨਵੇਂ ਸਿਰੇ ਤੋਂ ਬਣਵਾਉਣ ਦੀ ਬਜਾਏ ਆਪਣੇ ਤਰੀਕੇ ਨਾਲ ਥੋੜ੍ਹਾ ਚੇਂਜ ਕਰ ਕੇ ਨਵੀਂ ਲੁੱਕ ਦੇ ਸਕਦੇ ਹਾਂ। ਆਪਣੇ ਤਰੀਕੇ ਨਾਲ ਤੇ ਇੰਟਰਨੈੱਟ ’ਤੇ ਸਰਚ ਕਰਕੇ ਨਵਾਂ ਡਿਜ਼ਾਈਨ ਜਾਂ ਹੋਰ ਕੁਝ ਐਡ ਕਰ ਕੇ ਵੱਖਰੀ ਲੁੱਕ ਉਭਾਰ ਸਕਦੇ ਹਾਂ, ਜਿਸ ਨਾਲ ਕਿ ਤੁਹਾਡਾ ਘਰ ਅੱਜ ਦੇ ਸਮੇਂ ਦਾ ਹਾਣੀ ਲੱਗੇਗਾ।
ਟਿਪਸ
* ਆਪਣੇ ਘਰ ਦੀ ਡੈਕੋਰੇਸ਼ਨ ’ਚ ਮਾਡਰਨ ਤੇ ਟ੍ਰੈਡੀਸ਼ਨਲ ਇੰਟੀਰੀਅਰ ਨੂੰ ਮਿਕਸ ਨਾ ਕਰੋ।
* ਲਿਵਿੰਗ ਰੂਮ ਦੇ ਇਕ ਕੋਨੇ ’ਚ ਐਂਟੀਕ ਸਟੈਚੂ, ਤਾਜ਼ੇ ਫੁੱਲ ਜਾਂ ਕੈਂਡਲਸ ਸਜਾਓ।
* ਤੁਸੀਂ ਲਿਵਿੰਗ ਰੂਮ ਨੂੰ ਬ੍ਰਾਈਟ ਕਲਰਡ ਜਾਂ ਐਂਬ੍ਰਾਇਡਰੀ ਵਾਲੇ ਕੁਸ਼ਨਸ ਨਾਲ ਵੀ ਨਿਊ ਲੁੱਕ ਦੇ ਸਕਦੇ ਹੋ।
* ਬ੍ਰਾਈਟ ਸ਼ੇਡਸ ਅਤੇ ਅਟ੍ਰੈਕਟਿਵਕ ਕਰਟੇਨਸ ਨਾਲ ਵੀ ਘਰ ਨੂੰ ਸਜਾਇਆ ਜਾ ਸਕਦਾ ਹੈ।
* ਜੇਕਰ ਰੂਮ ਛੋਟਾ ਹੈ ਤਾਂ ਵਾਲ ’ਤੇ ਲਾਈਟ ਸ਼ੇਡਸ ਵੀ ਕਰਵਾਓ। ਇਸ ਨਾਲ ਇਹ ਥੋੜ੍ਹਾ ਜਿਹਾ ਵੱਡਾ ਨਜ਼ਰ ਆਏਗਾ।
* ਜੇਕਰ ਰੂਮ ਨੂੰ ਮਾਡਰਨ ਲੁੱਕ ਦੇਣਾ ਚਾਹੁੰਦੇ ਹੋ ਤਾਂ ਸਟ੍ਰੇਟ ਲਾਈਨ ਫਰਨੀਚਰ ਹੀ ਚੰਗਾ ਲੱਗੇਗਾ।
* ਵਾਲਪੇਪਰ ਲਈ ਸੈਲਫ ਟੈਕਸਚਰਡ ਵਾਲ ਪੇਪਰ ਦੀ ਵਰਤੋਂ ਕਰੋ।
* ਕਿਚਨ ’ਚ ਲਿਆਓ ਤਬਦੀਲੀ
* ਜੇਕਰ ਤੁਸੀਂ ਆਪਣੀ ਪੁਰਾਣੀ ਕਿਚਨ ਤੋਂ ਬੋਰ ਹੋ ਗਏ ਹੋ ਅਤੇ ਉਸ ਨੂੰ ਨਵੀਂ ਲੁੱਕ ਦੇਣਾ ਚਾਹੁੰਦੇ ਹੋ ਤਾਂ ਕੁਝ ਡਿਫਰੈਂਟ ਕਰਕੇ ਤੁਸੀਂ ਆਪਣੀ ਕਿਚਨ ਨੂੰ ਸਟਾਈਲਿਸ਼ ਬਣਾ ਸਕਦੇ ਹੋ।
* ਕਿਚਨ ਨੂੰ ਨਵਾਂ ਰੂਪ ਦੇਣ ਲਈ ਸਭ ਤੋਂ ਪਹਿਲਾਂ ਹੈਂਡਲਸ ਨੂੰ ਬਦਲੋ। ਇਸ ਦੇ ਲਈ ਤੁਸੀਂ ਕਿਚਨ ਦੇ ਦਰਵਾਜ਼ੇ, ਖਿੜਕੀ, ਕਬਰਡ ਅਤੇ ਦਰਾਜ ਦੇ ਸਾਰੇ ਹੈਂਡਲਸ ਬਦਲ ਦਿਓ। ਬਾਜ਼ਾਰ ’ਚ ਕਈ ਤਰ੍ਹਾਂ ਦੇ ਮੈਟਲਸ ਨਾਲ ਬਣੇ ਵੱਖ-ਵੱਖ ਡਿਜ਼ਾਈਨ ਦੇ ਫੈਸ਼ਨੇਬਲ ਹੈਂਡਲ ਆਸਾਨੀ ਨਾਲ ਮਿਲ ਜਾਂਦੇ ਹਨ। ਤੁਸੀਂ ਆਪਣੇ ਬਜਟ ਦੇ ਅਨੁਸਾਰ ਇਨ੍ਹਾਂ ਨੂੰ ਖਰੀਦ ਸਕਦੇ ਹੋ।
* ਕਿਚਨ ਦੇ ਫਰਸ਼ ਲਈ ਤੁਸੀਂ ਫਲੋਰ ’ਤੇ ਵਿਨਾਯਲ, ਸੈਰੇਮਿਕ ਜਾਂ ਲੈਮੀਨੇਟਿਡ ਟਾਈਲਸ ਲਗਵਾ ਸਕਦੇ ਹੋ। ਜੇਕਰ ਫਰਸ਼ ਮਾਰਬਲ ਚਿਪਸ ਦਾ ਬਣਿਆ ਹੈ ਤਾਂ ਉਸ ’ਤੇ ਚਮਕ ਲਿਆਉਣ ਲਈ ਘਿਸਾਈ ਜ਼ਰੂਰ ਕਰਵਾ ਲਓ।
* ਫਰਸ਼ ਤੋਂ ਇਲਾਵਾ ਤੁਸੀਂ ਕਿਚਨ ਦੀਆਂ ਦੀਵਾਰਾਂ ’ਤੇ ਦੋ ਕੰਟ੍ਰਾਸਟ ਕਲਰ ਦੀਆਂ ਟਾਈਲਾਂ ਲਗਵਾ ਸਕਦੇ ਹੋ, ਜਿਨ੍ਹਾਂ ’ਤੇ ਬਾਰਡਰ ਅਤੇ ਖੂਬਸੂਰਤ ਮੋਟਿਫ ਹੁੰਦਾ ਹੈ।