Shahnaz Husain: ਘਰੋਂ ਬਾਹਰ ਘੁੰਮਦੇ ਸਮੇਂ ਇੰਝ ਰੱਖੋ ‘ਚਿਹਰੇ’ ਦਾ ਖ਼ਿਆਲ, ਪਰਸ ’ਚ ਰੱਖਣਾ ਕਦੇ ਨਾ ਭੁੱਲੋ ਇਹ ਚੀਜ਼ਾਂ
Thursday, Apr 08, 2021 - 04:51 PM (IST)
ਜਲੰਧਰ (ਬਿਊਰੋ) - ਵਿਆਹ ਦੀ ਤਾਰੀਖ਼ ਪੱਕੀ ਹੋਣ ਤੋਂ ਬਾਅਦ ਵਿਆਹੁਤਾ ਜੋੜੇ ਹਨੀਮੂਨ ਮਨਾਉਣ ਦੇ ਸੁਫ਼ਨੇ ਦੇਖਣੇ ਸ਼ੁਰੂ ਕਰ ਦਿੰਦੇ ਹਨ, ਖ਼ਾਸ ਕਰ ਕੁੜੀਆਂ ਹਨੀਮੂਨ ’ਤੇ ਜਾਣ ਲਈ ਬਹੁਤ ਉਤਸ਼ਾਹਿਤ ਹੁੰਦੀਆਂ ਹਨ। ਮਾਨਸਿਕ ਅਤੇ ਸਰੀਰਕ ਥਕਾਵਟ ਨੂੰ ਦੂਰ ਕਰਨ ਦਾ ਇਹ ਸਭ ਤੋਂ ਵਿਕਲਪ ਤਰੀਕਾ ਹੈ। ਕੁੜੀਆਂ ਪਹਾੜਾਂ ਦੀ ਰੌਣਕ, ਸ਼ਹਿਰਾਂ ਦੀ ਚਮਕ, ਸਮੁੰਦਰ ਦੇ ਕੰਢੇ ਦੀ ਰੇਤ ਅਤੇ ਪਾਣੀ ਦੀਆਂ ਲਹਿਰਾਂ ਵੇਖ ਕੇ ਬਹੁਤ ਉਤਸ਼ਾਹਿਤ ਹੁੰਦੀਆਂ ਹਨ। ਹਨੀਮੂਨ ਮਨਾਉਂਦੇ ਸਮੇਂ ਆਪਣੇ ਚਿਹਰੇ ਦੀ ਸੁੰਦਰਤਾ ਅਤੇ ਉਸ ਦੀ ਕੁਦਰਤੀ ਚਮਕ ਨੂੰ ਹਮੇਸ਼ਾ ਲਈ ਬਰਕਰਾਰ ਬਣਾਈ ਰੱਖਣਾ ਕਿਸੇ ਚੁਣੌਤੀ ਤੋਂ ਘੱਟ ਨਹੀਂ। ਅਜਿਹੇ ’ਚ ਅੱਜ ਅਸੀਂ ਤੁਹਾਨੂੰ ਬਿਊਟੀਸ਼ੀਅਨ ਸ਼ਹਿਨਾਜ਼ ਹੁਸੈਨ ਦੀਆਂ ਕੁਝ ਖ਼ਾਸ ਗੱਲਾਂ ਦੇ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੀ ਵਰਤੋਂ ਤੁਸੀਂ ਯਾਤਰਾ ਦੌਰਾਨ ਕਰਕੇ ਆਪਣੇ ਚਿਹਰੇ ਦੀ ਸੁੰਦਰਤਾ ਨੂੰ ਕਾਇਮ ਰੱਖ ਸਕਦੇ ਹੋ....
ਹਨੀਮੂਨ ਤੋਂ ਪਹਿਲਾਂ ਦੀ ਤਿਆਰੀ
ਹਨੀਮੂਨ ਜਾਣ ਤੋਂ ਪਹਿਲਾਂ ਮੈਨੀਕਿਯੂਰ ਪੇਡੀਕਯੂਅਰ ਅਤੇ ਹੇਅਰ ਸਟਾਈਲ ਜਰੂਰ ਕਰਵਾ ਲਓ। ਇਸ ਨਾਲ ਤੁਹਾਡੀ ਸੁੰਦਰਤਾ ਹੋਰ ਜ਼ਿਆਦਾ ਵੱਧ ਜਾਂਦੀ ਹੈ।
ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ
. ਸਨਸਕ੍ਰੀਨ ਚਮੜੀ ਨੂੰ ਸੂਰਜ ਦੀਆਂ ਨੁਕਸਾਨਦੇਹ ਕਿਰਨਾਂ ਤੋਂ ਬਚਾਉਣ ਦਾ ਕੰਮ ਕਰਦੇ ਹਨ।
. ਜੇਕਰ ਤੁਸੀਂ ਕਿਸੇ ਅਜਿਹੀ ਜਗ੍ਹਾ 'ਤੇ ਜਾ ਰਹੇ ਹੋ, ਜਿੱਥੇ ਗਰਮੀ ਜ਼ਿਆਦਾ ਹੋਵੇ ਤਾਂ ਆਪਣੇ ਕੋਲ ਸਕਰਬ ਜ਼ਰੂਰ ਰੱਖੋ। ਸਕਰਬ ਮਰੀ ਹੋਈ ਚਮੜੀ, ਧੂੜ-ਮਿੱਟੀ ਅਤੇ ਮੈਲ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ।
. ਹਨੀਮੂਨ ਦੌਰਾਨ ਆਪਣੀ ਸਕੀਨ ਕੇਅਰ ਕਿੱਟ ’ਚ ਪਰਫਿਊਮ ਰੱਖਣਾ ਕਦੇ ਨਾ ਭੁੱਲੋ, ਕਿਉਂਕਿ ਗ਼ਰਮੀ ’ਚ ਆਉਣ ਵਾਲੇ ਪਸੀਨੇ ਦੀ ਬਦਬੂ ਤੁਹਾਡਾ ਮਜ਼ਾ ਖ਼ਰਾਬ ਕਰ ਸਕਦੀ ਹੈ।
ਜ਼ਰੂਰੀ ਹੁੰਦਾ ਹੈ ਸਕਿਨ ਟੋਨਰ
ਚਮੜੀ ਨੂੰ ਸਾਫ਼ ਅਤੇ ਤਾਜ਼ਾ ਰੱਖਣ ਲਈ ਇੱਕ ਚੰਗੇ ਸਕਿਨ ਟੋਨਰ ਦੀ ਬਹੁਤ ਜ਼ਰੂਰਤ ਹੁੰਦੀ ਹੈ। ਤੁਸੀਂ ਗੁਲਾਬ ਸਕਿਨ ਟੋਨਰ ਦੀ ਵਰਤੋਂ ਵੀ ਕਰ ਸਕਦੇ ਹੋ, ਜੋ ਚਮੜੀ ਲਈ ਸਹੀ ਹੋਵੇ।
ਮੌਸਚਾਈਜ਼ਰ ਰੱਖਣਾ ਕਦੇ ਨਾ ਭੁੱਲੋ
ਗਰਮੀਆਂ ਦੇ ਮੌਸਮ ’ਚ ਮੌਸਚਾਈਜ਼ਰ ਰੱਖਣਾ ਕਦੇ ਨਾ ਭੁੱਲੋ। ਇਹ ਤੁਹਾਡੀ ਚਮੜੀ ਨੂੰ ਸੂਰਜ ਦੀਆਂ ਨੁਕਸਾਨਦੇਹ ਕਿਰਨਾਂ ਤੋਂ ਬਚਾਉਣ ਦੇ ਨਾਲ-ਨਾਲ ਹਾਈਡ੍ਰੇਟਡ ਕਰਨ ’ਚ ਵੀ ਮਦਦ ਕਰੇਗਾ।
ਪਰਸ ’ਚ ਜ਼ਰੂਰ ਰੱਖੋ ਮੇਕਅੱਪ ਦੀਆਂ ਇਹ ਚੀਜ਼ਾਂ
ਰੋਜ਼ਾਨਾ ਮੇਕਅੱਪ ਕਰਨ ਲਈ ਆਈ ਪੈਨਸਿਲ, ਕਾਜਲ ਅਤੇ ਲਿਪਸਟਿਕ ਦਾ ਸੈਟ ਪਰਸ ’ਚ ਜ਼ਰੂਰ ਰੱਖੋ। ਇਸ ਤੋਂ ਇਲਾਵਾ ਲਿੱਪ ਗਲਾਸ, ਟੈਲਕਮ ਪਾਉਡਰ ਅਤੇ ਪਾਊਡਰ ਬਲੱਸ਼ ਵੀ ਜ਼ਰੂਰ ਰੱਖੋ।
ਵੈੱਟ ਵਾਇਪਸ
ਹਨੀਮੂਨ ’ਤੇ ਜਾਂਦੇ ਸਮੇਂ ਆਪਣੇ ਪਰਸ ’ਚ ਵੈੱਟ ਵਾਇਪਸ ਰੱਖਣਾ ਕਦੇ ਨਾ ਭੁੱਲੋ। ਜੇਕਰ ਤੁਹਾਡੇ ਚਿਹਰੇ ’ਤੇ ਧੂੜ-ਮਿੱਟੀ ਜਾਂ ਤੇਲ ਆ ਜਾਵੇ ਤਾਂ ਇਸ ਨਾਲ ਤੁਸੀਂ ਆਪਣੇ ਚਿਹਰੇ ਨੂੰ ਸਾਫ਼ ਕਰ ਸਕਦੇ ਹੋ।
ਵਾਲਾਂ ਦਾ ਇੰਝ ਰੱਖੋ ਧਿਆਨ
. ਵਾਲਾਂ ਦਾ ਸਹੀ ਅਤੇ ਸਿੱਧੇ ਰੱਖਣ ਲਈ ਆਪਣੇ ਪਰਸ ’ਚ ਕੰਘੀ ਜ਼ਰੂਰ ਰੱਖੋ, ਕਿਉਂਕਿ ਸਫ਼ਰ ਕਰਦੇ ਸਮੇਂ ਵਾਲ ਬਾਰ-ਬਾਰ ਖ਼ਰਾਬ ਹੋ ਜਾਂਦੇ ਹਨ। ਜੇਕਰ ਤੁਹਾਡੇ ਵਾਲ ਲੰਬੇ ਹਨ, ਤਾਂ ਤੁਸੀਂ ਵਾਲਾਂ 'ਤੇ ਹੇਅਰ ਬੈਂਡ ਜਾਂ ਹੇਅਰ ਕਲਿੱਪ ਦੀ ਵਰਤੋਂ ਵੀ ਕਰ ਸਕਦੇ ਹੋ।
. ਹਨੀਮੂਨ ਦੌਰਾਨ ਸੂਰਜ ਦੀ ਗ਼ਰਮੀ, ਤੇਜ਼ ਹਵਾਵਾਂ, ਮਿੱਟੀ ਆਦਿ ਤੋਂ ਵਾਲਾਂ ਨੂੰ ਬਚਾਉਣ ਲਈ ਤੁਸੀਂ ਕੱਪੜੇ ਦੀ ਵਰਤੋਂ ਕਰ ਸਕਦੇ ਹੋ। ਇਸ ਨਾਲ ਤੁਹਾਡੇ ਵਾਲ ਖ਼ਰਾਬ ਨਹੀਂ ਹੋਣਗੇ।
. ਉੱਚੀਆਂ ਬਰਫ਼ੀਲੀਆਂ ਥਾਵਾਂ ’ਤੇ ਜਾਂ ਸਮੁੰਦਰੀ ਕੰਢੇ ਜਾਣ ਤੋਂ ਪਹਿਲਾਂ ਆਪਣੇ ਪਰਸ ’ਚ ਹੇਅਰ ਕਰੀਮ ਅਤੇ ਸਨਸਕ੍ਰੀਨ ਜ਼ਰੂਰ ਰੱਖੋ।
ਪੜ੍ਹੋ ਇਹ ਵੀ ਖ਼ਬਰਾਂ - ‘ਟਾਇਲਟ’ ’ਚ ਬੈਠ ਕੇ ਮੋਬਾਇਲ ਫੋਨ ਦੀ ਵਰਤੋਂ ਕਰਨ ਵਾਲੇ ਹੋ ਜਾਣ ਸਾਵਧਾਨ, ਹੋ ਸਕਦੀਆਂ ਨੇ ਇਹ ਗੰਭੀਰ ਬੀਮਾਰੀਆਂ
ਪੜ੍ਹੋ ਇਹ ਵੀ ਖ਼ਬਰਾਂ - Health Tips: 40 ਸਾਲ ਤੋਂ ਬਾਅਦ ‘ਹੱਡੀਆਂ’ ਨੂੰ ਬਣਾਉਣਾ ਚਾਹੁੰਦੇ ਹੋ ‘ਮਜ਼ਬਤ’ ਤਾਂ ਇਨ੍ਹਾਂ ਤਰੀਕਿਆਂ ਦੀ ਜ਼ਰੂਰ ਕਰੋ ਵਰਤੋਂ