ਘਰ ''ਚ ਹੀ ਬਣਾਇਆ ''ਕੇਸਰ ਬਾਦਾਮ ਹਲਵਾ'', ਬੇਹੱਦ ਆਸਾਨ ਹੈ ਰੈਸਿਪੀ

Thursday, Oct 30, 2025 - 10:44 AM (IST)

ਘਰ ''ਚ ਹੀ ਬਣਾਇਆ ''ਕੇਸਰ ਬਾਦਾਮ ਹਲਵਾ'', ਬੇਹੱਦ ਆਸਾਨ ਹੈ ਰੈਸਿਪੀ

ਵੈੱਬ ਡੈਸਕ- ਜੇਕਰ ਤੁਸੀਂ ਵੀ ਕੁਝ ਖਾਸ ਬਣਾਉਣਾ ਚਾਹੁੰਦੇ ਹੋ ਤਾਂ ਘਰ ’ਚ ਹੀ ਸਵਾਦਿਸ਼ਟ ਅਤੇ ਹੈਲਦੀ ਕੇਸਰ ਬਾਦਾਮ ਹਲਵਾ ਟ੍ਰਾਈ ਕਰ ਸਕਦੀ ਹੈ। ਘਰ ’ਚ ਬਣਿਆ ਇਹ ਸ਼ਾਨਦਾਰ ਮਠਿਆਈ ਖਾਣ ਦੇ ਬਾਅਦ ਪਰਿਵਾਰ ਦੇ ਲੋਕ ਬਾਹਰ ਦਾ ਸਵਾਦ ਭੁੱਲ ਜਾਣਗੇ। ਇਸ ਦਾ ਜਾਇਕਾ ਲਾਜਵਾਬ ਹੁੰਦਾ ਹੈ ਜੋ ਜੁਬਾਨ ’ਤੇ ਸ਼ਹਿਦ ਦੀ ਤਰ੍ਹਾਂ ਘੁਲ ਜਾਂਦਾ ਹੈ। ਮਹਿਮਾਨਾਂ ਦੇ ਲਈ ਵੀ ਇਸ ਮਠਿਆਈ ਨੂੰ ਸਰਪ੍ਰਾਈਜ਼ ਦੇ ਰੂਪ ’ਚ ਪੇਸ਼ ਕੀਤਾ ਜਾ ਸਕਦਾ ਹੈ।

ਸਮੱਗਰੀ 

  • 500 ਗ੍ਰਾਮ ਬਾਦਾਮ
  • 1 ਲੀਟਰ ਦੁੱਧ
  • 100 ਗ੍ਰਾਮ ਖੰਡ
  • 100 ਮਿਲੀਲੀਟਰ ਘਿਓ,
  • ਥੋੜ੍ਹਾ-ਜਿਹਾ ਕੇਸਰ

ਵਿਧੀ

  • ਸਭ ਤੋਂ ਪਹਿਲਾਂ ਇਕ ਕਟੋਰੀ ਪਾਣੀ ’ਚ ਬਾਦਾਮ ਪਾ ਕੇ ਇਸ ਨੂੰ ਰਾਤ ਭਰ ਦੇ ਲਈ ਭਿਓ ਦਿਓ। 
  • ਫਿਰ ਇਸ ਦਾ ਪਾਣੀ ਕੱਢ ਲਓ ਅਤੇ ਬਾਦਾਮ ਦਾ ਛਿਲਕਾ ਉਤਾਰ ਲਓ।
  • ਹੁਣ ਇਕ ਬਲੈਂਡਰ ’ਚ ਦੁੱਧ ਅਤੇ ਬਾਦਾਮ ਪਾ ਕੇ ਇਸ ਨੂੰ ਸਮੂਦ ਹੋਣ ਤੱਕ ਬਲੈਂਡ ਕਰੋ।
  • ਇਸ ਦੇ ਬਾਅਦ ਕੇਸਰ ਨੂੰ ਗਰਮ ਦੁੱਧ ’ਚ ਭਿਓ ਕੇ ਵੱਖ ਰੱਖ ਲਓ।
  • ਹੁਣ ਮੱਧਮ ਸੇਕ ’ਤੇ ਇਕ ਮੋਟੇ ਤਲੇ ਦਾ ਪੈਨ ਰੱਖੋ ਅਤੇ ਉਸ ’ਚ ਘਿਓ ਪਾ ਕੇ ਗਰਮ ਕਰੋ।
  • ਫਿਰ ਇਸ ’ਚ ਬਾਦਾਮ ਦਾ ਮਿਸ਼ਰਣ ਪਾਓ ਅਤੇ ਹੌਲੀ ਸੇਕ ’ਤੇ 5 ਮਿੰਟ ਤੱਕ ਚਲਾਓ।
  • ਹੁਣ ਇਸ ’ਚ ਖੰਡ ਪਾਓ ਅਤੇ 5 ਮਿੰਟ ਤੱਕ ਚੰਗੀ ਤਰ੍ਹਾਂ ਮਿਕਸ ਕਰੋ।
  • ਇਸ ਦੇ ਬਾਅਦ ਇਸ ਮਿਸ਼ਰਣ ’ਚ ਕੇਸਰ ਭਿਗੋਇਆ ਹੋਇਆ ਦੁੱਧ ਅਤੇ ਚਲਾਉਂਦੇ ਰਹਿਣ।
  • ਇਸ ਨੂੰ ਉਦੋਂ ਤੱਕ ਪਕਾਓ ਜਦੋਂ ਤੱਕ ਕਿ ਇਹ ਗਾੜ੍ਹਾ ਮਿਸ਼ਰਨ ਨਾ ਬਣ ਜਾਵੇ।
  • ਕੇਸਰ ਬਾਦਾਮ ਦਾ ਹਲਵਾ ਤਿਆਰ ਹੈ। ਇਸ ਨੂੰ ਗਰਮ ਜਾਂ ਠੰਡਾ ਪਰੋਸੋ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News