ਸਾਬੂਦਾਣਾ ਪੂੜੀ

Saturday, Dec 31, 2016 - 01:07 PM (IST)

ਜਲੰਧਰ— ਠੰਡ ਦੇ ਮੌਸਮ ''ਚ ਕੁਝ ਗਰਮ ਅਤੇ ਕੁਰਕੁਰਾ ਖਾਣ ਦਾ ਮਨ ਕਰਦਾ ਹੈ ਤਾਂ ਆਓ ਜਾਣਦੇ ਹਾਂ ਸਾਬੂਦਾਣਾ ਪੂੜੀ ਬਣਾਉਣ ਦੀ ਰੇਸਿਪੀ। ਜਿਸ ਨੂੰ ਤੁਸੀਂ ਆਸਾਨੀ ਨਾਲ ਘਰ ''ਚ ਬਣਾ ਸਕਦੇ ਹੋ ।
ਸਮੱਗਰੀ
- 1 ਕੱਪ ਸਾਬੂਦਾਣਾ (ਭੱਜਿਆ ਹੋਇਆ)
- 1 ਕੱਪ ਸਿੰਗਾੜੇ ਦਾ ਆਟਾ
- 1 ਕੱਪ ਘਿਓ
- 2 ਆਲੂ ( ਉਬਲੇ ਹੋਏ)
- 2 ਹਰੀ ਮਿਰਚ (ਬਰੀਕ ਕੱਟੀ ਹੋਈਆ)
- 1 ਚਮਚ ਹਰਾ ਧਨੀਆ (ਬਰੀਕ ਕੱਟਿਆ ਹੋਇਆ)
- ਨਮਕ ਸੁਆਦ ਅਨੁਸਾਰ
- ਚੁਟਕੀ ਭਰ ਕਾਲੀ ਮਿਰਚ ਪਾਊਡਰ
ਵਿਧੀ
1. ਸਾਬੂਦਾਣਾ ਅਤੇ ਉਬਲੇ ਆਲੂ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ। ਮਿਕਸ ਕੀਤੀ ਹੋਈ ਸਮੱਗਰੀ ਨੂੰ ਸਿੰਗਾੜੇ ਦੇ ਆਟੇ ''ਚ ਮਿਲਾ ਲਓ ਅਤੇ ਸਾਰੇ ਮਾਸਾਲੇ ਇਸ ''ਚ ਪਾ ਕੇ ਚੰਗੀ ਤਰ੍ਹਾਂ ਨਾਲ ਗੁੰਦ ਕਰ ਲਓ।
2. ਹੱਥਾਂ ''ਤੇ ਪਾਣੀ ਲਗਾ ਕੇ ਆਟੇ ਦੀਆਂ ਛੋਟੀਆਂ— ਛੋਟੀਆਂ ਪੂੜੀਆਂ ਬਣਾ ਲਓ।
3. ਜੇਕਰ ਹੱਥਾਂ ਨਾਲ ਪੂੜੀ ਨਹੀਂ ਬਣਦੀ ਹੈ ਤਾਂ ਥੋੜਾ ਜਿਹਾ ਸੁੱਕਾ ਆਟਾ ਲਗਾਕੇ ਹਲਕੇ ਹੱਥਾਂ ਨਾਲ ਪੂੜੀ ਵੇਲ ਲਓ
4. ਇੱਕ ਕੜਾਹੀ ''ਚ ਤੇਲ ਪਾ ਕੇ ਗਰਮ ਕਰੋ। ਹੁਣ ਇਸ ''ਚ ਪੂੜੀ ਪਾ ਕੇ ਤਲ ਲਓ।
5. ਗਰਮਾ-ਗਰਮ ਪੂੜੀ ਤਿਆਰ ਹੈ ਤੁਸੀਂ ਇਸ ਨੂੰ ਦਹੀ ਜਾਂ ਚਟਨੀ ਨਾਲ ਵੀ ਖਾ ਸਕਦੇ ਹੋ।


Related News