ਰੋਸਟਡ ਟੋਮੈਟੋ ਐਂਡ ਹਰਬ ਸੂਪ

Friday, Jul 20, 2018 - 03:48 PM (IST)

ਰੋਸਟਡ ਟੋਮੈਟੋ ਐਂਡ ਹਰਬ ਸੂਪ

ਨਵੀਂ ਦਿੱਲੀ— ਬਾਰਿਸ਼ ਦੇ ਮੌਸਮ 'ਚ ਡਾਈਟ ਚਾਰਟ ਦਾ ਹੈਲਦੀ ਹੋਣਾ ਬਹੁਤ ਜ਼ਰੂਰੀ ਹੈ। ਅੱਜ ਅਸੀਂ ਤੁਹਾਨੂੰ ਰੋਸਟਡ ਟੋਮੈਟੋ ਹਰਬ ਸੂਪ ਰੈਸਿਪੀ ਬਣਾਉਣ ਦਾ ਤਰੀਕਾ ਦੱਸ ਰਹੇ ਹਾਂ, ਜੋ ਖਾਣ 'ਚ ਸੁਆਦ ਅਤੇ ਸਿਹਤ ਲਈ ਹੈਲਦੀ ਵੀ ਹੈ।
ਸਮੱਗਰੀ 
-
10 ਟਮਾਟਰ (ਕੱਟੇ ਹੋਏ)
- 3-4 ਲਸਣ ਦੀ ਕਲੀਆਂ (ਪੇਸਟ)
- 1/2 ਚੱਮਚ ਕਾਲੀ ਮਿਰਚ ਪਾਊਡਰ 
- 3/4 ਚੱਮਚ ਮਿਕਸ ਹਰਬ (ਡ੍ਰਾਈ)
- 11/2 ਚੱਮਚ ਜੈਤੂਨ ਦਾ ਤੇਲ 
- ਨਮਕ ਸੁਆਦ ਮੁਤਾਬਕ 
- ਪਾਣੀ ਜ਼ਰੂਰਤ ਮੁਤਾਬਕ 
ਗਾਰਨਿਸ਼ਿੰਗ ਲਈ 
-
1 ਚੱਮਚ ਫ੍ਰੈਸ਼ ਕ੍ਰੀਮ 
- 1 ਚੱਮਚ ਮਿਕਸ ਹਰਬ
ਬਣਾਉਣ ਦੀ ਵਿਧੀ 
1.
ਸਭ ਤੋਂ ਪਹਿਲਾਂ ਓਵਨ ਨੂੰ 180 ਡਿਗਰੀ ਸੈਲਸੀਅਸ 'ਤੇ ਪ੍ਰੀਹੀਟ ਕਰ ਲਓ।
2. ਟਮਾਟਰ ਦੇ ਟੁਕੜਿਆਂ ਅਤੇ ਲਸਣ ਨੂੰ ਬੇਕਿੰਗ ਟ੍ਰੇਅ 'ਤੇ ਰੱਖ ਕੇ ਜੈਤੂਨ ਤੇਲ ਲਗਾ ਕੇ 15 ਮਿੰਟ ਲਈ ਬੇਕ ਕਰੋ।
3. ਫਿਰ ਟਮਾਟਰ ਨੂੰ ਠੰਡਾ ਹੋਣ ਲਈ ਰੱਖ ਦਿਓ।
4. ਫਿਰ ਟਮਾਟਰ, ਲਸਣ, ਕਾਲੀ ਮਿਰਚ ਅਤੇ ਹਰਬ ਨੂੰ ਇਕ ਮਿਕਸੀ 'ਚ ਪਾ ਕੇ ਪੀਸ ਲਓ।
5. ਇਸ ਤੋਂ ਬਾਅਦ ਪਿਊਰੀ 'ਚ ਥੋੜ੍ਹਾ ਜਿਹਾ ਪਾਣੀ ਪਾ ਕੇ ਫਲੇਮ 'ਤੇ ਪੱਕਣ ਲਈ ਰੱਖ ਦਿਓ।
6. ਇਸ ਨੂੰ ਆਪਣੇ ਸੁਆਦ ਮੁਤਾਬਕ ਨਮਕ ਪਾਓ ਅਤੇ ਗਾੜ੍ਹਾ ਹੋਣ ਤਕ ਪਕਾਓ। 
7. ਸੂਪ ਬਣਨ ਦੇ ਬਾਅਦ ਇਸ ਨੂੰ ਫ੍ਰੈਸ਼ ਕ੍ਰੀਮ ਅਤੇ ਭੁੰਨੇ ਹੋਏ ਹਰਬ ਨਾਲ ਗਾਰਨਿਸ਼ ਕਰਕੇ ਸਰਵ ਕਰੋ।


Related News