ਪ੍ਰੀ-ਵੈਡਿੰਗ ਫੋਟੋਸ਼ੂਟ ਆਈਡੀਆਜ਼

02/24/2017 4:47:32 PM

ਮੁੰਬਈ— ਵਿਆਹ ਦਾ ਦਿਨ ਹਰ ਕਿਸੇ ਦੀ ਜ਼ਿੰਦਗੀ ਦਾ ਸਭ ਤੋਂ ਖਾਸ ਦਿਨ ਹੁੰਦਾ ਹੈ। ਵਿਆਹ ਜੇ ਭਾਰਤੀ ਰੀਤੀ-ਰਿਵਾਜਾਂ ਨਾਲ ਹੋ ਰਿਹਾ ਹੋਵੇ ਤਾਂ ਕੀ ਕਹਿਣਾ। ਭਾਰਤੀ ਟ੍ਰੈਡੀਸ਼ਨਲ ਵਿਆਹ ਸਿਰਫ ਦੋ ਆਤਮਾਵਾਂ ਹੀ ਨਹੀਂ ਸਗੋਂ ਦੋ ਪਰਿਵਾਰਾਂ ਨੂੰ ਵੀ ਆਪਸ ''ਚ ਜੋੜਦਾ ਹੈ। ਇਸ ਨਾਲ ਜੁੜੇ ਹੋਰ ਵੀ ਬਹੁਤ ਸਾਰੇ ਫੰਕਸ਼ਨ ਹਨ-ਜਿਵੇਂ ਮਹਿੰਦੀ ਦੀ ਰਾਤ, ਸੰਗੀਤ ਸੈਰੇਮਨੀ, ਸ਼ਗਨ। ਵਿਆਹ ਤੋਂ ਯਾਦ ਆਇਆ ਕਿ ਹੁਣ ਤਾਂ ਜੋੜਾ ਪ੍ਰੀ-ਵੈਡਿੰਗ ਅਤੇ ਪੋਸਟ ਵੈਡਿੰਗ ਫੋਟੋਸ਼ੂਟ ਵੀ ਕਰਵਾਉਂਦਾ ਹੈ। ਜੇ ਤੁਹਾਡੇ ਵਿਆਹ ਦੀ ਤਰੀਕ ਵੀ ਨੇੜੇ ਹੈ ਅਤੇ ਤੁਸੀਂ ਵੀ ਸਟਾਈਲਿਸ਼ ਅਤੇ ਵੱਖ-ਵੱਖ ਪ੍ਰੋਪਸ ਨਾਲ ਪ੍ਰੀ ਵੈਡਿੰਗ ਸ਼ੂਟਸ ਕਰਵਾਉਣਾ ਚਾਹੁੰਦੇ ਹੋ ਤਾਂ ਇਹ ਆਈਡੀਆਜ਼ ਤੁਹਾਡੇ ਕੰਮ ਆ ਸਕਦੇ ਹਨ। ਜ਼ਰੂਰੀ ਨਹੀਂ ਕਿ ਤੁਸੀਂ ਸਿਰਫ ਪ੍ਰੀ-ਵੈਡਿੰਗ ਸ਼ੂਟ ਹੀ ਕਰਵਾ ਸਕਦੇ ਹੋ। ਨਵੇਂ ਥੀਮਸ ਨਾਲ ਤੁਸੀਂ ਪੋਸਟ ਵੈਡਿੰਗ ਸ਼ੂਟ, ਅੰਗੇਜਮੈਂਟ ਸ਼ੂਟ ਅਤੇ ਪ੍ਰੈਗਨੈਂਸੀ ਟਾਈਮ ਨੂੰ ਯਾਦਗਾਰ ਬਣਾ ਕੇ ਵੀ ਫੋਟੋਸ਼ੂਟ ਕਰਵਾ ਸਕਦੇ ਹੋ। ਆਓ ਜਾਣਦੇ ਹਾਂ ਇਨ੍ਹਾਂ ਨੂੰ ਸਟਾਈਲਿਸ਼ ਬਣਾਉਣ ਦੇ ਤਰੀਕਿਆਂ ਬਾਰੇ।
1. ਸਨ ਗਲਾਸੇਜ
ਅੱਜਕਲ ਸਨਗਲਾਸੇਜ ਨਾਲ ਫੋਟੋਸ਼ੂਟ ਕਰਵਾਉਣ ਦਾ ਟ੍ਰੈਂਡ ਖੂਬ ਫਾਲੋ ਕੀਤਾ ਜਾ ਰਿਹਾ ਹੈ। ਜੇ ਤੁਸੀਂ ਆਪਣੇ ਪਾਰਟਨਰ ਨਾਲ ਕੋਈ ਰੋਮਾਂਟਿਕ ਜਾਂ ਸਟਾਈਲਿਸ਼ ਪੋਜ਼ ਕਲਿਕ ਕਰਨਾ ਚਾਹੁੰਦੇ ਹੋ ਤਾਂ ਰਿਫਲੈਕਟਰ ਸਨਗਲਾਸੇਜ ਪਹਿਨ ਕੇ ਕੁਝ  ਫੋਟੋਸ਼ੂਟ ਕਰਵਾਓ।
2. ਸਲੇਟ
ਸਲੇਟ ਸਟਾਈਲ ਪ੍ਰੋਪ ਆਈਡੀਆ ਵੀ ਕੁਝ ਬੁਰਾ ਨਹੀਂ ਹੈ। ਜੋੜਾ ਆਪਣੇ ਹੱਥ ''ਚ ਸਲੇਟ ਫੜੇ, ਜਿਸ ''ਤੇ ਲਿਖਿਆ ਹੋਵੇ ਦੋਵਾਂ ਦੇ ਮਨ ਦੀ ਗੱਲ। ਤੁਸੀਂ ਉਸ ''ਤੇ ਕੁਝ ਫਨੀ ਵੀ ਲਿਖ ਸਕਦੇ ਹੋ। 
3. ਫਲਾਵਰ ਜਾਂ ਬੈਲੂਨ
ਫਲਾਵਰਸ ਅਤੇ ਬੈਲੂਨ ਥੀਮਸ ਹਰ ਕਿਸੇ ਨੂੰ ਪਸੰਦ ਆਉਂਦਾ ਹੈ। ਜੇ ਤੁਸੀਂ ਆਪਣੇ ਫੋਟੋਸ਼ੂਟ ''ਚ ਰੋਮਾਂਟਿਕ ਟੱਚ ਚਾਹੁੰਦੇ ਹੋ ਤਾਂ ਮਨਪਸੰਦ ਫਲਾਵਰ ਜਾਂ ਬੈਲੂਨ ਫੜ ਕੇ ਫੋਟੋਸ਼ੂਟ ਕਰਵਾ ਸਕਦੇ ਹੋ।
4. ਰਾਇਲ ਲੁਕ
ਜੇਕਰ ਤੁਸੀਂ ਰਾਜਾ-ਮਹਾਰਾਜਿਆਂ ਵਾਲੀ ਫੀਲਿੰਗ ਲੈਣੀ ਹੈ ਤਾਂ ਤੁਸੀਂ ਅਜਿਹਾ ਆਉਟਫਿਟ ਅਤੇ ਪਲੇਜ ਚੋਣ ਕਰੋ ਜੋ ਇਕਦਮ ਰਾਇਲ ਲੁਕ ਦੇਵੇ। ਇਹ ਫੋਟੋਸ਼ੂਟ ਵੀ ਇਨ੍ਹੀਂ ਦਿਨੀਂ ਕਾਫੀ ਰਵਾਇਤ ''ਚ ਹੈ।
5. ਹੋਲੀ ਪਾਊਡਰ
ਹੋਲੀ ਦੇ ਰੰਗ-ਬਿਰੰਗੇ ਰੰਗਾਂ ਨਾਲ ਵੀ ਤੁਸੀਂ ਖੂਬਸੂਰਤ ਫੋਟੋਸ਼ੂਟ ਕਰਵਾ ਸਕਦੇ ਹੋ। ਸਫੈਦ ਰੰਗ ਦੇ ਕੱਪੜੇ ਪਹਿਨ ਕੇ ਪਾਰਟਨਰ ਇਕ-ਦੂਜੇ ''ਤੇ ਰੰਗ ਸੁੱਟਣ ਅਤੇ ਅਜਿਹੀਆਂ ਤਸਵੀਰਾਂ ਕਲਿਕ ਕਰ ਲਈਆਂ ਜਾਣ ਤਾਂ ਇਹ ਬਿਲਕੁਲ ਨੈਚੁਰਲ ਪੋਜ਼ ਲੱਗਦੇ ਹਨ।
6. ਹੈਂਗਿੰਗ ਫਲੋਰਲ ਜਾਰ
ਅੱਜਕਲ ਘਰ ''ਚ ਪਈਆਂ ਬੇਕਾਰ ਜਾਂ ਪੁਰਾਣੀਆਂ ਚੀਜ਼ਾਂ ਨੂੰ ਮੁੜ ਤੋਂ ਡੈਕੋਰੇਸ਼ਨ ਆਈਡੀਆ ''ਚ ਯੂਜ਼ ਕਰਨ ਦਾ ਟ੍ਰੈਂਡ ਖੂਬ ਚੱਲ ਰਿਹਾ ਹੈ। ਪ੍ਰੀ-ਵੈਡਿੰਗ ਸ਼ੂਟ ''ਚ ਵੀ ਤੁਸੀਂ ਇਨ੍ਹਾਂ ਨੂੰ ਇਸਤੇਮਾਲ ਕਰ ਸਕਦੇ ਹੋ। ਜੈਮ ਜਾਰ ''ਚ ਰੰਗ-ਬਿਰੰਗੇ ਫੁਲ ਲਗਾ ਕੇ ਤੁਸੀਂ ਹੈਂਗਿਗ ਫਲੋਰਲ ਜਾਰ ਨਾਲ ਰੋਮਾਂਟਿਕ ਬੈਕਗ੍ਰਾਊਂਡ ਤਿਆਰ ਕਰ ਸਕਦੇ ਹੋ। ਜਾਰ ਨੂੰ ਤੁਸੀਂ ਡਿਫਰੈਂਟ ਕਲਰ ਨਾਲ ਵੀ ਸਜਾ ਸਕਦੇ ਹੋ।


Related News