ਸਿਹਤ ਲਈ ਬੇਹੱਦ ਲਾਭਕਾਰੀ ਹੈ ਪੋਹਾ, ਮਿੰਟਾਂ 'ਚ ਇੰਝ ਕਰੋ ਤਿਆਰ

12/01/2020 1:01:02 PM

ਜਲੰਧਰ: ਪੋਹਾ ਪੋਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਸ ਦੀ ਵਰਤੋਂ ਨਾਲ ਇਮਿਊਨਿਟੀ ਮਜ਼ਬੂਤ ਹੋਣ ਦੇ ਨਾਲ ਬੀਮਾਰੀਆਂ ਨਾਲ ਲੜਣ ਦੀ ਸ਼ਕਤੀ ਮਿਲਦੀ ਹੈ। ਅਜਿਹੇ 'ਚ ਦਿਨ ਭਰ ਐਨਰਜੈਕਿਟ ਰਹਿਣ ਲਈ ਪੋਹਾ ਖਾਣਾ ਵਧੀਆ ਆਪਸ਼ਨ ਹੈ। ਇਸ ਨੂੰ ਬਣਾਉਣ 'ਚ ਵੀ ਜ਼ਿਆਦਾ ਸਮਾਂ ਨਹੀਂ ਲੱਗਦਾ ਹੈ। ਚੱਲੋ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਰੈਸਿਪੀ...

ਇਹ ਵੀ ਪੜ੍ਹੋ:ਸਰਦੀਆਂ 'ਚ ਜ਼ਰੂਰ ਖਾਓ ਮੂੰਗਫਲੀ, ਸਰੀਰ ਨੂੰ ਹੋਣਗੇ ਬੇਹੱਦ ਲਾਭ
ਸਮੱਗਰੀ
ਪੋਹਾ-2 ਕੱਪ
ਤੇਲ-2 ਵੱਡੇ ਚਮਚ
ਗੰਢਾ-1 (ਬਾਰੀਕ ਕੱਟਿਆ ਹੋਇਆ)
ਹਿੰਗ-ਚੁਟਕੀ ਭਰ
ਰਾਈ-1 ਚਮਚਾ
ਹਲਦੀ-1 ਛੋਟਾ ਚਮਚਾ
ਲੂਣ ਸੁਆਦ ਅਨੁਸਾਰ
ਕੜੀ ਪੱਤਾ-10-12
ਲਾਲ ਮਿਰਚ- ਸੁਆਦ ਅਨੁਸਾਰ
ਫਰਾਈਡ ਮੂੰਗਫਲੀ ਦੇ ਦਾਣੇ-1/2 ਕੱਪ
ਆਲੂ-1/2 ਕੱਪ (ਬਾਰੀਕ ਕੱਟਿਆ ਹੋਇਆ) 
ਹਰੀ ਮਿਰਚ-1-2 (ਬਾਰੀਕ ਕੱਟੀ ਹੋਈ)
ਹਰਾ ਧਨੀਆ-1 ਵੱਡਾ ਚਮਚਾ
ਨਿੰਬੂ ਦਾ ਰਸ-1 ਚਮਚਾ

ਇਹ ਵੀ ਪੜ੍ਹੋ:ਬੇਰ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਲਾਭ, ਖੁਰਾਕ 'ਚ ਜ਼ਰੂਰ ਕਰੋ ਸ਼ਾਮਲ
ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਪੋਹੇ ਨੂੰ 3-4 ਵਾਰ ਧੋ ਕੇ ਛਾਣਨੀ 'ਚ ਕੱਢ ਲਓ। 
2. ਇਕ ਪੈਨ 'ਚ ਤੇਲ ਗਰਮ ਕਰਕੇ ਉਸ 'ਚ ਗੰਢਾ, ਹਿੰਗ, ਕੜੀ ਪੱਤਾ ਪਾ ਕੇ ਭੁੰਨੋ।
3. ਹੁਣ ਇਸ 'ਚ ਆਲੂ ਪਾ ਕੇ ਪਕਾਓ। 
4. ਆਲੂ ਪੱਕਣ ਦੇ ਬਾਅਦ ਇਸ 'ਚ ਹਲਦੀ, ਨਮਕ, ਪੋਹਾ ਮਿਲਾਓ।
5. ਪੋਹਾ ਪੱਕਣ ਦੇ ਬਾਅਦ ਇਸ 'ਚ ਮੂੰਗਫਲੀ ਦੇ ਦਾਣੇ ਪਾ ਕੇ ਮਿਲਾਓ। 
6. ਹੁਣ ਪਲੇਟ 'ਚ ਪੋਹਾ ਪਾ ਕੇ ਹਰੀ ਮਿਰਚ, ਨਿੰਬੂ ਅਤੇ ਧਨੀਏ ਨਾਲ ਗਾਰਨਿਸ਼ ਕਰੋ। 
7. ਲਓ ਜੀ ਤੁਹਾਡਾ ਪੋਹਾ ਬਣ ਕੇ ਤਿਆਰ ਹੋ ਗਿਆ ਹੈ।  

Aarti dhillon

This news is Content Editor Aarti dhillon