ਮਟਰ ਪਨੀਰ ਕਟਲੇਟ

Saturday, Jan 14, 2017 - 12:15 PM (IST)

ਜਲੰਧਰ— ਸਰਦੀਆਂ ਦੇ ਮੌਸਮ ''ਚ ਜ਼ਿਆਦਾਤਰ ਲੋਕ ਚਾਹ ਦੇ ਨਾਲ ਕੁਝ ਖਾਣਾ ਪਸੰਦ ਕਰਦੇ ਹਨ। ਇਸ ਲਈ ਤੁਸੀਂ ਘਰ ''ਚ ਕਟਲੇਟ ਬਣਾ ਸਕਦੇ ਹੋ। ਇਸ ਨੂੰ ਆਸਾਨੀ ਨਾਲ ਘਰ ''ਚ ਬਣਾਇਆ ਜਾ ਸਕਦਾ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ।
ਸਮੱਗਰੀ
- 20 ਗ੍ਰਾਮ ਆਲੂ (ਉਬਲੇ ਹੋਏ)
- 80 ਗ੍ਰਾਮ ਹਰੇ ਮਟਰ 
- 80 ਗ੍ਰਾਮ ਪਨੀਰ 
-11/2 ਚਮਚ ਅਦਰਕ
-3/4 ਚਮਚ ਨਮਕ
-1/2 ਚਮਚ ਚਾਟ ਮਸਾਲਾ
- ਕੌਰਨ ਲੇਕਸ (ਪੀਸੇ ਹੋਏ)
- ਤੇਲ
ਵਿਧੀ
1. ਇੱਕ ਕੌਲੀ ''ਚ ਉਬਲੇ ਹੋਏ ਆਲੂ ਅਤੇ ਹਰੇ ਮਟਰ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ।
2. ਹੁਣ ਇਸ ''ਚ ਪਨੀਰ ਪਾਓ ਅਤੇ ਦੁਬਾਰਾ ਮਿਕਸ ਕਰੋ। ਬਾਅਦ ''ਚ ਹਰੀ ਮਿਰਚ. ਅਦਰਕ, ਨਮਕ. ਅੰਬਚੂਰਨ ਪਾਊਡਰ ਅਤੇ ਚਾਟ ਮਾਸਾਲਾ ਪਾ ਕੇ ਮਿਕਸ ਕਰੋ।
3. ਹੁਣ ਇਸ ਮਿਸ਼ਰਨ ਦੀਆਂ ਛੋਟੀਆਂ-ਛੋਟੀਆਂ ਟਿੱਕੀਆਂ ਬਣਾ ਲਓ। ਟਿੱਕੀਆਂ ਨੂੰ ਪਿਸੀ ਹੋਈ ਕੌਰਨ ਫਲੇਕਸ ਦੇ ਨਾਲ ਰੋਲ ਕਰੋ।
4. ਹੁਣ ਇੱਕ ਪੈਨ ''ਚ ਤੈਲ ਗਰਮ ਕਰੋ ਅਤੇ ਇਨ੍ਹਾਂ ਟਿੱਕੀਆਂ ਨੂੰ ਫਰਾਈ ਕਰੋ।
5. ਬਰਾਊਣ ਹੋਣ ''ਤੇ ਕਟਲੇਟ ਨੂੰ ਤੇਲ ਚੋਂ ਕੱਢ ਲਓ। ਮਟਰ ਪਨੀਰ ਕਟਲੇਟ ਤਿਆਰ ਹੈ। ਇਨ੍ਹਾਂ ਨੂੰ ਸਾਸ ਨਾਲ ਪਰੋਸੋ। 


Related News