Paneer Kulcha

10/22/2018 10:51:40 AM

ਜਲੰਧਰ— ਪਨੀਰ ਕੁਲਚਾ ਭਰਵਾਂ ਪਨੀਰ ਪਰੌਂਠੇ ਦੀ ਤਰ੍ਹਾਂ ਬਣਾਈ ਜਾਣ ਵਾਲੀ ਰੈਸਿਪੀ ਹੈ। ਜੇਕਰ ਨਾਸ਼ਤੇ 'ਚ ਪਰੌਂਠੇ ਦੀ ਥਾਂ ਪਨੀਰ ਕੁਲਚਾ ਮਿਲ ਜਾਓ ਤਾਂ ਬਰੇਕਫਾਸਟ ਦਾ ਮਜ਼ਾ ਹੀ ਆ ਜਾਵੇਗਾ, ਤਾਂ ਦੇਰੀ ਕਿਸ ਗੱਲ ਦੀ ਆਓ ਜਾਣਦੇ ਹਾਂ ਇਸ ਦੀ ਰੈਸਿਪੀ ਬਾਰੇ।
ਸਮੱਗਰੀ—
(ਆਟੇ ਲਈ)
ਮੈਦਾ - 290 ਗ੍ਰਾਮ
ਦਹੀਂ - 70 ਗ੍ਰਾਮ
ਬੇਕਿੰਗ ਪਾਊਡਰ - 1 ਚੱਮਚ
ਬੇਕਿੰਗ ਸੋਡਾ - 1/4 ਚੱਮਚ
ਚੀਨੀ - 1 ਚੱਮਚ
ਨਮਕ - 1/2 ਚੱਮਚ
ਤੇਲ - 1 ਚੱਮਚ
ਪਾਣੀ - 110 ਮਿਲੀਲੀਟਰ
ਤੇਲ - 1 ਚੱਮਚ
(ਸਟਫਿੰਗ ਲਈ)
ਪਨੀਰ (ਮਸਲਿਆ ਹੋਇਆ) - 285 ਗ੍ਰਾਮ
ਹਰੀ ਮਿਰਚ - 1 ਚੱਮਚ
ਅਦਰਕ ਦਾ ਪੇਸਟ - 1 ਚੱਮਚ
ਪੈਪਰਿਕਾ - 1/2 ਚੱਮਚ
ਗਰਮ ਮਸਾਲਾ - 1/2 ਚੱਮਚ
ਅੰਬਚੂਰ - 1 ਚੱਮਚ
ਅਜਵਾਇਨ ਦੇ ਬੀਜ - 1/2 ਚੱਮਚ
ਧਨੀਆ - 1 ਚੱਮਚ
ਨਮਕ - 1/2 ਚੱਮਚ
ਕਾਲੇ ਤਿੱਲ ਦੇ ਬੀਜ - ਸੁਆਦ ਲਈ
ਧਨੀਆ - ਸੁਆਦ ਲਈ
ਮੱਖਣ - ਬਰਸ਼ਿੰਗ ਲਈ
ਵਿਧੀ—
(ਆਟੇ ਲਈ)

1. ਸਭ ਤੋਂ ਪਹਿਲਾਂ ਬਾਊਲ ਵਿਚ 1 ਚੱਮਚ ਤੇਲ ਨੂੰ ਪਾ ਕੇ ਸਾਰੀ ਸਮੱਗਰੀ ਪਾ ਕੇ ਨਰਮ ਆਟੇ ਦੀ ਤਰ੍ਹਾਂ ਗੁੰਨ ਲਓ।
2. ਹੁਣ 1 ਚੱਮਚ ਤੇਲ ਪਾਓ ਅਤੇ ਦੁਬਾਰਾ ਗੁੰਨ ਕੇ 2 ਘੰਟੇ ਲਈ ਇਕ ਪਾਸੇ ਰੱਖ ਦਿਓ।
(ਸਟਫਿੰਗ ਲਈ)
3. ਬਾਊਲ 'ਚ ਸਾਰੀ ਸਮੱਗਰੀ ਪਾ ਕੇ ਚੰਗੀ ਤਰ੍ਹਾਂ ਮਿਲਾਓ ਅਤੇ ਇਕ ਪਾਸੇ ਰੱਖੋ।
(ਬਾਕੀ ਦੀ ਤਿਆਰੀ)
4. ਹੁਣ ਗੁੰਨੇ ਆਟੇ 'ਚੋਂ ਕੁਝ ਹਿੱਸਾ ਲੈ ਕੇ ਲੋਈ ਬਣਾਓ ਅਤੇ ਉਸ 'ਤੇ ਸੁੱਕਿਆ ਮੈਦਾ ਛਿੱੜਕੋ।
5. ਫਿਰ ਲੋਈ ਨੂੰ ਆਪਣੇ ਹੱਥਾਂ ਨਾਲ ਫੈਲਾਓ।
6. ਹੁਣ ਉਸ 'ਤੇ ਥੋੜ੍ਹਾ-ਜਿਹਾ ਪਨੀਰ ਮਿਸ਼ਰਣ ਰੱਖ ਕੇ ਇਸ ਦੇ ਕਿਨਾਰਿਆਂ ਨੂੰ ਸੈਂਟਰ ਵਿਚ ਮਿਲਾ ਕੇ ਬੰਦ ਕਰੋ ਅਤੇ ਥੋੜ੍ਹਾ ਫੈਲਾਓ।
7. ਇਸ ਦੇ 'ਤੇ ਥੋੜ੍ਹੇ ਕਾਲੇ ਤਿੱਲ ਦੇ ਬੀਜ ਅਤੇ ਧਨੀਆਂ ਪਾਓ।
8. ਫਿਰ ਹੌਲੀ-ਹੌਲੀ ਆਪਣੇ ਹੱਥਾਂ ਨਾਲ ਫੈਲਾਓ।
9. ਇਸ ਨੂੰ ਗਰਮ ਤਵੇ 'ਤੇ ਪਾ ਕੇ 1-2 ਮਿੰਟ ਤੱਕ ਪਕਾਓ।
10. ਹੁਣ ਇਸ ਨੂੰ ਤਵੇ ਤੋਂ ਹਟਾ ਕੇ ਬੇਕਿੰਗ ਟ੍ਰੇਅ 'ਤੇ ਰੱਖੋ ਅਤੇ ਓਵਨ ਵਿਚ 350 ਡਿੱਗਰੀ ਐੱਫ/180 ਡਿੱਗਰੀ ਸੀ 'ਤੇ 10 ਮਿੰਟ ਬੇਕ ਕਰੋ।
11. ਫਿਰ ਤੋਂ ਓਵਨ 'ਚੋਂ ਕੱਢ ਕੇ ਬਰਸ਼ ਨਾਲ ਮੱਖਣ ਲਗਾਓ।
12. ਪਨੀਰ ਕੁਲਚਾ ਤਿਆਰ ਹੈ ਇਸ ਨੂੰ ਮਸਾਲੇ ਛੋਲਿਆਂ ਜਾਂ ਫਿਰ ਕੜੀ ਦੇ ਨਾਲ ਸਰਵ ਕਰੋ।


Related News