ਪਾਲਕ ਮਕਈ ਖਾਸ
Sunday, Feb 04, 2018 - 04:39 PM (IST)

ਜਲੰਧਰ— ਪਾਲਕ ਅਤੇ ਮੱਕੀ ਦੋਵੇਂ ਹੀ ਸਿਹਤ ਲਈ ਪੌਸ਼ਟਿਕ ਤੱਤਾ ਨਾਲ ਭਰਪੂਰੀ ਹੈ। ਹਰ ਘਰ ਵਿਚ ਪਾਲਕ ਦੀ ਸਬਜ਼ੀ ਵੱਖਰੇ-ਵੱਖਰੇ ਤਰੀਕਿਆਂ ਨਾਲ ਬਣਾਈ ਜਾਂਦੀ ਹੈ। ਅੱਜ ਅਸੀਂ ਤੁਹਾਡੇ ਲਈ ਟੇਸਟ ਨੂੰ ਹੋਰ ਵੀ ਸੁਆਦੀ ਬਣਾਉਣ ਲਈ ਕਾਫੀ ਆਸਾਨ ਤਰੀਕੇ ਦੀ ਪਾਲਕ ਮੱਕੀ ਦੀ ਖਾਸ ਰੈਸਿਪੀ ਲੈ ਕੇ ਆਏ ਹਾਂ। ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ।
ਸਮੱਗਰੀ—
ਪਾਣੀ- 1 ਲੀਟਰ
ਪਾਲਕ- 195 ਗਰਾਮ
ਪਾਣੀ- 60 ਮਿਲੀ ਲੀਟਰ
ਤੇਲ- 1 ਚੱਮਚ
ਜੀਰਾ- 1 ਚੱਮਚ
ਹਿੰਗ - 1/4 ਚੱਮਚ
ਪਿਆਜ਼ - 80 ਗ੍ਰਾਮ
ਸੁੱਕੀ ਮੇਥੀ - 1 ਚੱਮਚ
ਅਦਰਕ ਅਤੇ ਹਰੀ ਮਿਰਚ ਪੇਸਟ - 1/2 ਚੱਮਚ
ਉੱਬਲੇ ਹੋਏ ਸਵੀਟ ਕਾਰਨ - 250 ਗ੍ਰਾਮ
ਭੁੰਨਿਆ ਹੋਇਆ ਜੀਰਾ ਪਾਊਡਰ - 1/2 ਚੱਮਚ
ਨਮਕ - 1 ਚੱਮਚ
ਪਾਣੀ - 60 ਮਿ.ਲੀ.
ਵਿਧੀ—
1. ਸਭ ਤੋਂ ਪਹਿਲਾਂ ਪੈਨ 'ਚ 1 ਲੀਟਰ ਪਾਣੀ ਗਰਮ ਕਰਕੇ 195 ਗ੍ਰਾਮ ਪਾਲਕ ਪਾ ਕੇ ਚੰਗੀ ਤਰ੍ਹਾਂ ਨਾਲ ਉੱਬਾਲ ਲਓ ਅਤੇ ਫਿਰ ਛਾਨ ਕੇ ਬਾਊਲ ਵਿਚ ਕੱਢ ਲਓ।
2. ਹੁਣ ਇਸ 'ਚ 60 ਮਿ. ਲੀ. ਪਾਣੀ ਪਾਓ ਅਤੇ ਫਿਰ ਬਲੈਂਡਰ 'ਚ ਬਲੈਂਡ ਕਰਕੇ ਬਾਊਲ 'ਚ ਕੱਢ ਕੇ ਇਕ ਪਾਸੇ ਰੱਖ ਦਿਓ।
3. ਫਿਰ ਪੈਨ 'ਚ 1 ਚੱਮਚ ਤੇਲ ਗਰਮ ਕਰਕੇ 1 ਚੱਮਚ ਜੀਰਾ, 1/4 ਚੱਮਚ ਹਿੰਗ ਮਿਕਸ ਕਰਕੇ 80 ਗ੍ਰਾਮ ਪਿਆਜ਼ ਪਾ ਕੇ ਹਲਕਾ ਬਰਾਊਨ ਹੋਣ ਤੱਕ ਭੁੰਨ ਲਓ।
4. ਇਸ ਤੋਂ ਬਾਅਦ ਇਸ ਵਿਚ 1 ਚੱਮਚ ਸੁੱਕੀ ਮੇਥੀ, 1/2 ਚੱਮਚ ਅਦਰਕ ਅਤੇ ਹਰੀ ਮਿਰਚ ਪੇਸਟ ਮਿਕਸ ਕਰੋ।
5. ਫਿਰ ਇਸ ਵਿਚ ਬਲੈਂਡ ਕੀਤਾ ਹੋਇਆ ਮਿਸ਼ਰਣ, 250 ਗ੍ਰਾਮ ਉੱਬਲੇ ਹੋਏ ਸਵੀਟ ਕਾਰਨ, 1/2 ਚੱਮਚ ਭੁੰਨਿਆ ਹੋਇਆ ਜੀਰਾ ਪਾਊਡਰ, 1 ਚੱਮਚ ਨਮਕ, 60 ਮਿ. ਲੀ. ਪਾਣੀ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾ ਕੇ 5 ਤੋਂ 7 ਮਿੰਟ ਤੱਕ ਪਕਾ ਲਓ ਜਦੋਂ ਤੱਕ ਇਹ ਸੰਘਣੀ ਗ੍ਰੇਵੀ ਦੀ ਤਰ੍ਹਾਂ ਨਾ ਪੱਕ ਜਾਵੇ।
6. ਪਾਲਕ ਮਕਈ ਖਾਸ ਬੰਨ ਕੇ ਤਿਆਰ ਹੈ। ਹੁਣ ਇਸ ਨੂੰ ਗਰਮਾ-ਗਰਮ ਰੋਟੀ ਨਾਲ ਸਰਵ ਕਰੋ।