ਸਬਜ਼ੀਆਂ ਨਾਲ ਸਿਖਾਓ ਬੱਚਿਆਂ ਨੂੰ ਪੇਂਟਿੰਗ ਕਰਨਾ

02/19/2017 4:40:34 PM

ਜਲੰਧਰ— ਬੱਚੇ ਜ਼ਿਆਦਾਤਰ ਖਿਡੌਣਿਆ ਨਾਲ ਖੇਡਣਾ ਪਸੰਦ ਕਰਦੇ ਹਨ। ਬੱਚਿਆਂ ਨੂੰ ਹਰ ਸਮੇਂ ਕੁਝ ਨਵਾਂ ਕਰਨ ਦਾ ਮਨ ਕਰਦਾ ਹੈ। ਇਸ ਲਈ ਤੁਸੀਂ ਉਨ੍ਹਾਂ ਨੂੰ ਘਰ ''ਚ ਪੇਂਟਿੰਗ ਕਰਨਾ ਸਿਖਾ ਸਕਦੇ ਹੋ। ਜਿਵੇ ਕਿ ਸਬਜ਼ੀਆਂ ਨਾਲ ਪੇਂਟਿੰਗ ਕਰਨਾ। ਤੁਸੀਂ ਉਨ੍ਹਾਂ ਨੂੰ ਭਿੰਡੀ , ਆਲੂ, ਸ਼ਿਮਲਾ ਮਿਰਚ, ਗੋਭੀ ਅਤੇ ਸੇਬ ਨਾਲ ਪੇਂਟਿੰਗ  ਕਰਨਾ ਸਿਖਾ ਸਕਦੇ ਹੋ।

ਇਸ ਪੇਂਟਿੰਗ ਨੂੰ ਕਰਨਾ ਬਹੁਤ ਅਸਾਨ ਹੁੰਦਾ ਹੈ। ਇੱਕ ਤਾਂ ਇਸ ਨਾਲ ਬੱਚਿਆਂ ਨੂੰ ਕੁਝ ਨਵਾਂ ਸਿੱਖਣ ਨੂੰ ਮਿਲਦਾ ਹੈ ਅਤੇ ਦੂਸਰਾ ਉਨ੍ਹਾਂ ਦੇ ਅੰਦਰ ਹਮੇਸ਼ਾ ਕੁਝ ਨਵਾਂ ਕਰਨ ਦੀ ਇੱਛਾ ਰਹਿੰਦੀ ਹੈ। ਇਸ ਪੇਂਟਿੰਗ ਨਾਲ ਤੁਸੀਂ ਆਪਣੇ ਘਰ ਦੀਆਂ ਦੀਵਰਾਂ ਨੂੰ ਵੀ ਸਜਾ ਸਕਦੇ ਹੋ। ਜੀ ਹਾਂ, ਬਿਲਕੁਲ ਬੱਚਿਆਂ ਦੀ ਬਣਾਈ ਗਈ ਪੇਂਟਿੰਗ ਨੂੰ ਤੁਸੀਂ ਕੋਈ ਵੀ ਵਧੀਆਂ ਜਿਹਾ ਫਰੇਮ ਦੇ ਕੇ ਘਰ ਦੀਆਂ ਦੀਵਾਰਾਂ ''ਤੇ ਲਗਾ ਸਕਦੇ ਹੋ।
ਤਸਵੀਰਾਂ ਨੂੰ ਦੇਖ ਕੇ ਤੁਸੀਂ ਬੱਚਿਆਂ ਨੂੰ ਬਹੁਤ ਆਸਾਨ ਤਰੀਕੇ ਨਾਲ ਪੇਂਟਿੰਗ ਕਰਨਾ ਸਿੱਖਾ ਸਕਦੇ ਹੋ।