ਆਇਲੀ ਸਕਿਨ ਦੀ ਇੰਝ ਕਰੋ ਦੇਖਭਾਲ, ਕੰਮ ਆਉਣਗੇ ਇਹ ਨੁਸਖ਼ੇ
Thursday, Oct 30, 2025 - 11:14 AM (IST)
ਵੈੱਬ ਡੈਸਕ- ਆਇਲੀ ਸਕਿਨ ਦਾ ਕਾਰਨ ਚਮੜੀ 'ਚ ਮੌਜੂਦ ਗ੍ਰੰਥੀਆਂ ਵੱਲੋਂ ਸੀਬਮ ਨਾਮੀ ਮੋਮੀ, ਆਇਲੀ ਪਦਾਰਥ ਦੇ ਜ਼ਿਆਦਾ ਉਤਪਾਦਨ ਹੁੰਦੇ ਹਨ। ਆਇਲੀ ਚਮੜੀ ਅਕਸਰ ਜੈਨੇਟਿਕਸ , ਹਾਰਮੋਨ, ਤਣਾਅ ਅਤੇ ਚਮੜੀ ਦੀ ਦੇਖਭਾਲ ਦੇ ਤਰੀਕਿਆਂ ’ਤੇ ਨਿਰਭਰ ਕਰਦੀ ਹੈ। ਇਸ ਨਾਲ ਚਮੜੀ ਚਮਕਦਾਰ ਦਿਖਦੀ ਹੈ, ਰੋਮ ਬੰਦ ਹੋ ਜਾਂਦੇ ਹਨ ਅਤੇ ਮੁਹਾਸੇ ਨਿਕਲਣ ਦੀ ਸਮੱਸਿਆ ਵੱਧ ਜਾਂਦੀ ਹੈ। ਆਇਲੀ ਸਕਿਨ ਦੀ ਸਹੀ ਦੇਖਭਾਲ ਹੀ ਚਮੜੀ ਨੂੰ ਚਮਕਦਾਰ ਅਤੇ ਆਇਲੀ ਦਿਸਣ ਤੋਂ ਰੋਕ ਸਕਦੀ ਹੈ। ਤੁਸੀਂ ਕੁਝ ਤਰੀਕਿਆਂ ਨੂੰ ਅਪਣਾ ਕੇ ਆਪਣੀ ਚਮੜੀ ਦੀ ਦੇਖਭਾਲ ਕਰ ਸਕਦੇ ਹਨ।
ਸਾਫ਼ ਕਰੋ
ਦਿਨ ’ਚ ਘੱਟੋ-ਘੱਟ ਦੋ ਵਾਰ ਆਪਣੇ ਚਿਹਰੇ ਨੂੰ ਆਇਲ ਬੇਸਡ ਫੇਸਵਾਸ਼ ਨਾਲ ਸਾਫ ਕਰੋ। ਫਿਰ ਆਪਣੇ ਚਿਹਰੇ ਨੂੰ ਨਮੀ ਦੇਣ ਲਈ ਦੂਜੀ ਵਾਰ ਮਿਸੇਲਰ ਵਾਟਰ ਦੀ ਵਰਤੋਂ ਕਰੋ।
ਐਕਸਫੋਲੀਏਟ ਕਰੋ
ਹਫਤੇ ’ਚ ਇਕ ਵਾਰ ਆਪਣੇ ਚਿਹਰੇ ਨੂੰ ਐਕਸਫੋਲੀਏਟ ਜ਼ਰੂਰ ਕਰੋ। ਇਹ ਡੈੱਡ ਚਮੜੀ ਦੀਆਂ ਕੋਸ਼ਿਕਾਵਾਂ ਨੂੰ ਹਟਾਉਣ, ਪੋਰਸ ਨੂੰ ਖੋਲ੍ਹਣ ਅਤੇ ਤੇਲ ਅਤੇ ਸੀਬਮ ਦੇ ਨਿਰਮਾਣ ਨੂੰ ਰੋਕਣ ’ਚ ਮਦਦ ਕਰਦਾ ਹੈ।
ਟੋਨਰ ਦੀ ਚੋਣ
ਅਲਕੋਹਲ - ਮੁਕਤ ਅਤੇ ਹਾਈਲੂਰੋਨਿਕ ਆਧਾਰਤ ਟੋਨਰ ਦਾ ਇਸਤੇਮਾਲ ਕਰੋ। ਇਹ ਚਮੜੀ ਨੂੰ ਖੁਸ਼ਕ ਹੋਣ ਤੋਂ ਰੋਕੇਗਾ ਅਤੇ ਚਮੜੀ ਨੂੰ ਟਾਈਟ ਕਰਨ 'ਚ ਵੀ ਪ੍ਰਭਾਵਸ਼ਾਲੀ ਸਾਬਿਤ ਹੋਵੇਗਾ।
ਮੁਇਸਚਰਾਈਜ਼ਰ ਕਰੋ
ਇਕ ਅਧਿਐਨ ਦੇ ਅਨੁਸਾਰ, ਤੇਲਯੁਕਤ ਚਮੜੀ ਲਈ ਮਾਈਸ਼ਚਰਾਈਜ਼ਰ ਬਹੁਤ ਜ਼ਰੂਰੀ ਹੁੰਦੇ ਹਨ ਕਿਉਂਕਿ ਇਹ ਜ਼ਿਆਦਾ ਤੇਲ ਉਤਪਾਦਨ ਨੂੰ ਚਾਲੂ ਕੀਤੇ ਬਿਨਾਂ ਚਮੜੀ ਦੇ ਹਾਈਡਰੇਸ਼ਨ ਪੱਧਰ ਨੂੰ ਬਣਾਈ ਰੱਖਣ 'ਚ ਮਦਦ ਕਰਦੇ ਹਨ। ਇਹ ਇਕ ਗਲਤ ਧਾਰਨਾ ਹੈ ਕਿ ਆਇਲੀ ਚਮੜੀ ਨੂੰ ਨਮੀ ਦੀ ਲੋੜ ਨਹੀਂ ਹੁੰਦੀ। ਦਰਅਸਲ ਇਸ ਕਦਮ ਨੂੰ ਛੱਡਣ ਲਈ ਤੁਹਾਡੀ ਮੜੀ ਡੀਹਾਈਡ੍ਰੇਟ ਹੋ ਸਕਦੀ ਹੈ, ਜਿਸ ਨਾਲ ਇਹ ਇਕ ਹੋਰ ਤੇਲ ਪੈਦਾ ਕਰਦੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
