ਆਪਣੇ ਜੀਵਨ ਸਾਥੀ ਦੀਆਂ ਇਨ੍ਹਾਂ ਗੱਲਾਂ ’ਤੇ ਕਦੇ ਨਾ ਕਰੋ ਸ਼ੱਕ, ਜਾਣੋ ਕਿਉਂ

Wednesday, Aug 28, 2024 - 03:47 PM (IST)

ਜਲੰਧਰ : ਪਤੀ-ਪਤਨੀ ਦੇ ਰਿਸ਼ਤਾ ਪਿਆਰ ਵਾਲਾ ਹੁੰਦਾ ਹੈ, ਜਿਸ ’ਚ ਦੋਵੇਂ ਨੂੰ ਇਕ ਦੂਜੇ ’ਤੇ ਵਿਸ਼ਵਾਸ ਹੁੰਦਾ ਹੈ। ਇਨ੍ਹਾਂ ਦੇ ਰਿਸ਼ਤੇ ’ਚ ਕਿੰਨਾ ਵੀ ਪਿਆਰ ਕਿਉਂ ਨਾ ਹੋਵੇ, ਕਦੇ ਨਾ ਕਦੇ, ਕਿਸੇ ਵੀ ਸਮੇਂ ਮਨ ‘ਚ ਕੋਈ ਨਾ ਕੋਈ ਸ਼ੱਕ ਜ਼ਰੂਰ ਪੈਦਾ ਹੋ ਹੀ ਜਾਂਦਾ ਹੈ। ਕੀ ਤੁਸੀਂ ਕਦੇ ਸੋਚਿਆ ਹੈ ਕਿ ਤੁਹਾਡਾ ਜੀਵਨ ਸਾਥੀ ਤੁਹਾਡੇ ‘ਤੇ ਕਿੰਨਾ ਭਰੋਸਾ ਅਤੇ ਕਿੰਨਾ ਪਿਆਰ ਕਰਦਾ ਹੈ? ਕੀ ਪਤਾ ਜੋ ਤੁਸੀਂ ਸੋਚ ਰਹੇ ਹੋ ਉਹ ਸਿਰਫ ਤੁਹਾਡੇ ਦਿਮਾਗ ‘ਚ ਹੀ ਹੋਵੇ ਜਾਂ ਫਿਰ ਉਹ ਤੁਹਾਡਾ ਵਹਿਮ ਵੀ ਹੋ ਸਕਦਾ ਹੈ। ਜੋ ਜਿਸ ਤਰ੍ਹਾਂ ਦਾ ਹੁੰਦਾ ਹੈ, ਉਹ ਲੱਗਦਾ ਨਹੀਂ। ਕਦੇ ਕਦੇ ਬਿਨਾ ਕੁਝ ਬੋਲੇ ਵੀ ਸਾਰੇ ਸ਼ੱਕ ਦੂਰ ਹੋ ਜਾਂਦੇ ਹਨ। ਇਸ ਲਈ ਅੱਜ ਅਸੀਂ ਤੁਹਾਨੂੰ ਕੁਝ ਖਾਸ ਗੱਲਾਂ ਬਾਰੇ ਦੱਸ ਰਹੇ ਹਾਂ, ਜਿਸ ਨਾਲ ਤੁਸੀਂ ਆਪਣੇ ਜੀਵਨ ਸਾਥੀ ਦੇ ਵਿਸ਼ਵਾਸ ਦੀ ਗਹਿਰਾਈ ਨੂੰ ਜਾਣ ਸਕਦੇ ਹੋ...

ਸਾਰੀਆਂ ਗੱਲਾਂ ਸਾਂਝੀਆਂ ਕਰਨਾ 
ਹਰੇਕ ਰਿਸ਼ਤਾ ਭਰੋਸੇ ਦੀ ਨੀਂਹ ‘ਤੇ ਸਥਿਰ ਰਹਿੰਦਾ ਹੈ। ਅਜਿਹੀ ਸਥਿਤੀ ‘ਚ ਜੇ ਤੁਹਾਡਾ ਸਾਥੀ ਤੁਹਾਨੂੰ ਉਸਦੇ ਦੋਸਤਾਂ ਅਤੇ ਨਾਲ ਕੰਮ ਕਰਨ ਵਾਲਿਆਂ ਨਾਲ ਜੁੜੀਆਂ ਸਾਰੀਆਂ ਗੱਲਾਂ ਦੱਸਦਾ ਹੈ, ਤਾਂ ਇਸਦਾ ਮਤਲਬ ਹੈ ਕਿ ਉਸਦੀ ਜ਼ਿੰਦਗੀ ‘ਚ ਤੁਹਾਡੀ ਬਹੁਤ ਮਹੱਤਤਾ ਹੈ। 

ਤੁਸੀਂ ਆਪਣਾ ਫੈਸਲਾ ਲੈਂਦੇ ਹੋ 
ਆਪਣੀ ਜ਼ਿੰਦਗੀ ਨਾਲ ਸਬੰਧਿਤ ਕੋਈ ਵੀ ਫੈਸਲਾ ਲੈਣ ਤੋਂ ਬਾਅਦ ਜੇਕਰ ਤੁਸੀਂ ਆਪਣੇ ਸਾਥੀ ਨਾਲ ਸ਼ੇਅਰ ਕਰਦੇ ਹੋ, ਤਾਂ ਬਹੁਚ ਚੰਗੀ ਗੱਲ ਹੈ। ਤੁਹਾਡੇ ਸਾਥੀ ਨੂੰ ਇਸ ਗੱਲ ਦਾ ਬੁਰਾ ਨਹੀਂ ਲੱਗੇਗਾ ਕਿ ਤੁਸੀਂ ਇਹ ਕੰਮ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਕਿਉਂ ਨਹੀਂ ਕਿਹਾ ਜਾਂ ਪੁੱਛਿਆ। ਇਸਦਾ ਮਤਲਬ ਇਹ ਹੈ ਕਿ ਉਨ੍ਹਾਂ ਨੂੰ ਤੁਹਾਡੇ ਫੈਸਲਾ ਲੈਣ ਦੀ ਸ਼ਕਤੀ ‘ਤੇ ਪੂਰਾ ਭਰੋਸਾ ਹੈ।

ਸਲਾਹ ਦੇਣ ਅਤੇ ਰੋਕ-ਟੋਕ ਕਰਨ ’ਚ ਹੁੰਦਾ ਹੈ ਫਰਕ 
ਸਹੀ ਢੰਗ ਨਾਲ ਕੰਮ ਕਰਨ ਦੇ ਤਰੀਕੇ ਦੀ ਸਲਾਹ ਦੇਣਾ ਅਤੇ ਗੱਲ-ਗੱਲ ‘ਤੇ ਰੋਕ-ਟੋਕ ਕਰਨ ‘ਚ ਫਰਕ ਹੁੰਦਾ ਹੈ। ਜੇ ਤੁਹਾਡਾ ਸਾਥੀ ਤੁਹਾਨੂੰ ਕਿਸੇ ਕੰਮ ਦੇ ਸਬੰਧ ਵਿਚ ਕੋਈ ਸਲਾਹ ਦਿੰਦਾ ਹੈ, ਤਾਂ ਇਸ ਬਾਰੇ ਸਕਾਰਾਤਮਕ ਤੌਰ ‘ਤੇ ਸੋਚੋ। ਸਲਾਹ ਦੇਣ ਦੇ ਪਿੱਛੇ ਉਨ੍ਹਾਂ ਦੀ ਸਮਝ ਹੁੰਦੀ ਹੈ ਕਿ ਤੁਸੀਂ ਆਪਣੀ ਜ਼ਿੰਦਗੀ ‘ਚ ਸਫਲਤਾ ਹਾਸਲ ਕਰ ਕਰੋ। 

ਆਪਣੀਆਂ ਗਲਤੀਆਂ ਨੂੰ ਨਾ ਲੁਕਾਓ
ਜੇਕਰ ਤੁਹਾਡੇ ਜੀਵਨ ਸਾਥੀ ਨੇ ਕੋਈ ਗਲਤੀ ਕੀਤੀ ਹੈ, ਤਾਂ ਉਹ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਦਾ ਹੈ। ਉਹ ਕੋਈ ਵੀ ਗੱਲ ਤੁਹਾਡੇ ਤੋਂ ਲੁਕਾਉਂਦਾ ਨਹੀਂ ਹੁੰਦਾ। ਜੇਕਰ ਉਹ ਆਪਣੀ ਗਲਤੀ ਤੁਹਾਡੇ ਨਾਲ ਸਾਂਝੀ ਕਰਦਾ ਹੈ ਤਾਂ ਇਸ ਦਾ ਮਤਲਬ ਉਸਨੂੰ ਆਪਣੀ ਗਲਤੀ ‘ਤੇ ਪਛਤਾਵਾ ਹੈ। ਅਜਿਹੀ ਸਥਿਤੀ ‘ਚ ਉਸ ਨਾਲ ਕਦੇ ਵੀ ਨਾਰਾਜ਼ ਨਾ ਹੋਵੋ।

ਗਲਤੀਆਂ ਨੂੰ ਨਜ਼ਰਅੰਦਾਜ਼ ਕਰਨਾ
ਗਲਤੀਆਂ ਹਰੇਕ ਇਨਸਾਨ ਤੋਂ ਹੁੰਦੀਆਂ ਹਨ। ਜੇਕਰ ਤੁਹਾਡਾ ਜੀਵਨ ਸਾਥੀ ਤੁਹਾਡੀ ਕਿਸੇ ਗਲਤੀ ਨੂੰ ਨਜ਼ਰਅੰਦਾਜ਼ ਕਰਦਾ ਹੈ ਜਾਂ ਉਨ੍ਹਾਂ ਬਾਰੇ ਵਿਚਾਰ ਵਟਾਂਦਰੇ ਨਹੀਂ ਕਰਦਾ, ਤਾਂ ਇਸਦਾ ਅਰਥ ਇਹ ਹੈ ਕਿ ਉਸ ਨੂੰ ਤੁਹਾਡੇ ’ਤੇ ਬਹੁਤ ਵਿਸ਼ਵਾਸ ਹੈ। ਜਿਸ ਤਰ੍ਹਾਂ ਤੁਸੀਂ ਉਸ ’ਤੇ ਵਿਸ਼ਵਾਸ ਕਰਦੇ ਹੋ, ਠੀਕ ਉਸੇ ਤਰ੍ਹਾਂ ਉਹ ਵੀ ਤੁਹਾਡੇ ’ਤੇ ਵਿਸ਼ਵਾਸ ਕਰਦਾ ਹੈ। 


Tarsem Singh

Content Editor

Related News