Mutton Haleem

Friday, Jul 27, 2018 - 04:04 PM (IST)

Mutton Haleem

ਸਮੱਗਰੀ—
- 750 ਗ੍ਰਾਮ ਬੋਨਲੈੱਸ ਮਟਨ
- 25 ਗ੍ਰਾਮ ਕੱਟੀਆਂ ਹਰੀਆਂ ਮਿਰਚਾਂ
- 2 ਚੱਮਚ ਅਦਰਕ ਦਾ ਪੇਸਟ
- 1/2 ਚੱਮਚ ਹਲਦੀ
- 2 ਇੰਚ ਦਾਲੀ ਸਟਿਕ
- 4 ਲੌਂਗ
- 4 ਹਰੀ ਇਲਾਇਚੀ
- 1 ਚੱਮਚ ਜੀਰਾ
- 1 ਚੱਮਚ ਕਾਲੀ ਮਿਰਚ
- ਨਮਕ
- 105 ਗ੍ਰਾਮ ਦਲੀਆ
- 1ਚੱਮਚ ਸਫੈਦ ਮਸਰ
- 1 ਚੱਮਚ ਅਰਹਰ ਦੀ ਦਾਲ
- 1 ਚੱਮਚ ਸਪਲਿਟ ਬੇਨਗਲ ਗਰਮ
- 1 ਚੱਮਚ ਮੂੰਗ ਬੀਨਸ
- 1 ਚੱਮਚ ਚੌਲ
- ਪਾਣੀ
- 400 ਗ੍ਰਾਮ ਪਿਆਜ਼
- 3 ਚੱਮਚ ਪੁਦੀਨੇ ਦੇ ਪੱਤੇ
- 3 ਚੱਮਚ ਧਨੀਆ
- 2 ਹਰੀਆਂ ਮਿਰਚਾਂ
- 1/4 ਚੱਮਚ ਹਲਦੀ
- 1/2 ਚੱਮਚ ਬਲੈਕ ਪੈਪਰ ਪਾਊਡਰ
- 375 ਗ੍ਰਾਮ ਦਹੀਂ
- 2 ਚੱਮਚ ਮਟਨ ਸਟੋਕ
- 2 ਚੱਮਚ ਘਿਓ
ਵਿਧੀ—
1. ਗੈਸ 'ਤੇ ਕੜ੍ਹਾਈ ਰੱਖੋ ਅਤੇ ਉਸ 'ਚ 750 ਗ੍ਰਾਮ ਬੋਨਲੈੱਸ ਮਟਨ, 25 ਗ੍ਰਾਮ ਕੱਟੀਆਂ ਹਰੀਆਂ ਮਿਰਚਾਂ, 2 ਚੱਮਚ ਅਦਰਕ ਦਾ ਪੇਸਟ, 1/2 ਚੱਮਚ ਹਲਦੀ, 2 ਇੰਚ ਦਾਲੀ ਸਟਿਕ, 4 ਲੌਂਗ, 4 ਹਰੀ ਇਲਾਇਚੀ, 1 ਚੱਮਚ ਜੀਰਾ, 1 ਚੱਮਚ ਕਾਲੀ ਮਿਰਚ, 1 ਚੱਮਚ ਨਮਕ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ।
2. ਇਸ ਤੋਂ ਬਾਅਦ ਇਸ 'ਚ 200 ਮਿਲੀਲੀਟਰ ਪਾਣੀ ਪਾ ਕੇ ਕੁੱਕਰ ਦਾ ਢੱਕਣ ਬੰਦ ਕਰਕੇ 5-6 ਸੀਟੀਆਂ ਵਜਾ ਲਓ।
3. ਇਸ ਤੋਂ ਬਾਅਦ ਇਸ ਨੂੰ ਬਲੈਂਡਰ 'ਚ ਬਲੈਂਡ ਕਰ ਲਓ।
4. ਇਸ ਤੋਂ ਬਾਅਦ ਇਕ ਖਾਲੀ ਕਟੋਰੀ 'ਚ 105 ਗ੍ਰਾਮ ਦਲੀਆ, 1 ਚੱਮਚ ਸਫੈਦ ਮਸਰ, 1 ਚੱਮਚ ਅਰਹਰ ਦੀ ਦਾਲ, 1 ਚੱਮਚ ਸਪਲਿਟ ਬੇਨਗਲ ਗਰਮ, 1 ਚੱਮਚ ਮੂੰਗ ਬੀਨਸ, 1 ਚੱਮਚ ਚੌਲ, 400 ਮਿਲੀਲੀਟਰ ਪਾਣੀ ਪਾ ਕੇ 1 ਤੋਂ 2 ਘੰਟੇ ਲਈ ਰੱਖ ਦਿਓ।
5. ਫਿਰ ਗੈਸ 'ਤੇ ਪੈਨ ਰੱਖੋ ਅਤੇ ਭਿਉਂ ਕੇ ਰੱਖੀ ਸਮੱਗਰੀ ਨੂੰ ਪਾਓ ਅਤੇ 1/2 ਚੱਮਚ ਨਮਕ ਪਾਓ।
6. ਫਿਰ ਇਸ 'ਚ 500 ਮਿਲੀਲੀਟਰ ਪਾਣੀ ਪਾਓ ਅਤੇ 2 ਸੀਟੀਆਂ ਲਗਵਾ ਲਓ।
7. ਸੀਟੀਆਂ ਲੱਗਣ ਤੋਂ ਬਾਅਦ ਇਸ ਨੂੰ ਬਲੈਂਡ ਕਰ ਲਓ। (ਵੀਡੀਓ 'ਚ ਦੇਖੋ)
8. ਇਸ ਤੋਂ ਬਾਅਦ ਫਿਰ ਇਕ ਕੜ੍ਹਾਈ ਲਓ ਅਤੇ ਉਸ 'ਤੇ ਥੋੜ੍ਹਾ ਤੇਲ, 400 ਗ੍ਰਾਮ ਪਿਆਜ਼ ਪਾਓ ਅਤੇ ਚੰਗੀ ਤਰ੍ਹਾਂ ਪਕਾ ਲਓ।
9. ਜਦੋਂ ਇਹ ਚੰਗੀ ਤਰ੍ਹਾਂ ਪੱਕ ਜਾਵੇ ਤਾਂ ਇਸ 'ਚ 2 ਚੱਮਚ ਅਦਰਕ ਦਾ ਪੇਸਟ ਪਾ ਕੇ ਚੰਗੀ ਤਰ੍ਹਾਂ ਹਿਲਾਓ, ਫਿਰ ਇਸ 'ਚ 3 ਚੱਮਚ ਪੁਦੀਨੇ ਦੇ ਪੱਤੇ, 3 ਚੱਮਚ ਧਨੀਆ, 2 ਹਰੀਆਂ ਮਿਰਚਾਂ, 1/4 ਚੱਮਚ ਹਲਦੀ ਪਾਓ ਅਤੇ ਹਿਲਾਓ।
10. ਇਸ ਤੋਂ ਬਾਅਦ ਇਸ 'ਚ 1/2 ਚੱਮਚ ਬਲੈਕ ਪੈਪਰ ਪਾਊਡਰ, 375 ਗ੍ਰਾਮ ਦਹੀਂ ਪਾਓ ਅਤੇ ਪਹਿਲਾਂ ਤੋਂ ਤਿਆਰ ਬਲੈਂਡਰ ਬਰੋਕਨ ਬੀਟ ਮਿਸ਼ਰਣ ਨੂੰ ਇਸ 'ਚ ਮਿਕਸ ਕਰੋ।
11. ਜਦੋਂ ਇਹ ਚੰਗੀ ਤਰ੍ਹਾਂ ਪੱਕ ਜਾਵੇ ਤਾਂ ਇਸ 'ਚ ਬਲੈਂਡ ਕੀਤਾ ਹੋਇਆ ਮਟਨ ਪਾਓ ਅਤੇ ਪਕਾ ਲਓ।
12. ਫਿਰ ਇਸ 'ਚ 2 ਚੱਮਚ ਮਟਨ ਸਟੋਕ, 2 ਚੱਮਚ ਘਿਓ ਪਾਓ ਅਤੇ 5 ਮਿੰਟ ਤੱਕ ਢੱਕ ਕੇ ਰੱਖ ਦਿਓ।
13. ਤੁਹਾਡੀ ਮਟਨ ਹਲੀਮ ਰੈਸਿਪੀ ਬਣ ਕੇ ਤਿਆਰ ਹੈ। ਸਰਵ ਕਰੋ।

 


Related News