ਮਸ਼ਰੂਮ ਸੂਪ

Monday, Jan 16, 2017 - 11:24 AM (IST)

 ਮਸ਼ਰੂਮ ਸੂਪ

ਨਵੀਂ ਦਿੱਲੀ—ਮਸ਼ਰੂਮ ਖਾਣੇ ਜ਼ਿਆਦਾਤਰ ਲੋਕਾਂ ਨੂੰ ਪਸੰਦ ਹੁੰਦੇ ਹਨ। ਕਈ ਲੋਕ ਇਸ ਦੀ ਸਬਜ਼ੀ ਬਣਾ ਕੇ ਖਾਦੇ ਹਾਂ। ਇਹ ਸਵਾਦ ਦੇ ਨਾਲ ਸਿਹਤ ਲਈ ਵੀ ਫਾਇਦੇਮੰਦ ਹਨ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਮਸ਼ਰੂਮ ਸੂਪ ਦੇ ਬਾਰੇ ਜਿਸ ਨੂੰ ਤੁਸੀਂ ਆਸਾਨੀ ਨਾਲ ਘਰ ''ਚ ਬਣਾਇਆ ਜਾ ਸਕਦਾ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ...
ਸਮੱਗਰੀ
- ਮਸ਼ਰੂਮ 1ਪੈਕ
- ਮੱਖਣ 2 ਵੱਡੇ ਚਮਚ
- ਹਰਾ ਧਨੀਆ 1-2 ਵੱਡੇ ਚਮਚ
- ਕ੍ਰੀਮ 2 ਵੱਡੇ ਚਮਚ
- ਨਿੰਬੂ 1
- ਕਾਰਨਫਲੋਰ 2 ਵੱਡੇ ਚਮਚ
- ਨਮਕ ਸਵਾਦ ਅਨੁਸਾਰ 
- ਕਾਲੀ ਮਿਰਚ ਇੱਕ ਚੌਥਾਈ ਛੋਟਾ ਚਮਚ
- ਅਦਰਕ ਪੇਸਟ ਅੱਧਾ ਚਮਚ
ਵਿਧੀ
1. ਸਭ ਤੋਂ ਪਹਿਲਾਂ ਮਸ਼ਰੂਮ ਨੂੰ ਕੱਪੜੇ ਨਾਲ ਪੂੰਝ ਲਓ ਅਤੇ ਡੰਡਲ ਵਲੋਂ ਥੋੜ੍ਹਾਂ ਹਟਾ ਕੇ ਛੋਟਾ-ਛੋਟਾ ਕੱਟ ਲਓ। 
2. ਹੁਣ ਪੈਨ ''ਚ 1 ਜਾ 2 ਚਮਚ ਮੱਖਣ ਪਾ ਕੇ ਪਿਘਲਣ ਤੱਕ ਗਰਮ ਕਰੋ  ਅਤੇ ਉਸ ''ਚ ਅਦਰਕ ਪਾ ਕੇ ਹਲਕਾ ਜਿਹਾ ਭੁੰਨੋ ਲਓ। 
3.ਹੁਣ ਇਸ ''ਚ ਕੱਟੇ ਹੋਏ ਮਸ਼ਰੂਮ, ਨਮਕ  ਤੇ ਕਾਲੀ ਮਿਰਚ ਪਾ ਕੇ ਸਾਰੀਆਂ ਚੀਜ਼ਾਂ ਨੂੰ ਮਿਲਾ ਦਿਓ ਅਤੇ ਇਨ੍ਹਾਂ ਨੂੰ ਢੱਕ ਕੇ ਘੱਟ ਗੈਸ ''ਤੇ 3-4 ਮਿੰਟ ਤੱਕ ਪੱਕਣ ਦਿਓ ਅਤੇ ਵਿੱਚ-ਵਿੱਚ ਦੇਖ ਕੇ ਰਹੋ। 
4.ਮਸ਼ਰੂਮ ਦੇ ਅੰਦਰੋ ਕਾਫੀ ਜੂਸ ਨਿਕਲਣ ਜਾਣ ਤੋਂ ਬਾਅਦ ਦੋ ਮਿੰਟ ਢੱਕਣ ਖੋਲ ਕੇ ਪਕਾ ਲਓ ਤਾਂ ਕਿ ਮਸ਼ਰੂਮ ਨਰਮ ਹੋ ਜਾਣ।
5.ਥੋੜੇ  ਜਿਹੇ ਮਸ਼ਰੂਮ ਮਤਲਬ ਇੱਕ- ਚੌਥਾਈ ਹਿੱਸਾ ਮਸ਼ਰੂਮ ਕੜਾਹੀ ''ਚ ਸਾਬਤ ਟੁਕੜੇ ਛੱਡ ਦਿਓ ਅਤੇ ਤਿੰਨ -ਚੌਥਾਈ ਹਿੱਸਾ ਮਸ਼ਰੂਮ ਦੇ ਟੁਕੜੇ ਮਿਕਸਚਰ ''ਚ ਪਾ ਕੇ ਹਲਕੇ ਬਰੀਕ ਪੀਸ ਲਓ।  6.ਪਿਸੇ ਮਸ਼ਰੂਮ ਉਸੇ ਕੜਾਹੀ ''ਚ ਪਾ ਦਿਓ, ਜਿਸ ''ਚ ਸਾਬਤ ਟੁਕੜੇ ਹਨ, ਨਾਲ ਹੀ ਇਸ ''ਚ 2  ਕੱਪ ਪਾਣੀ ਪਾ ਦਿਓ। 
7.ਇਸ ''ਚ ਉਬਾਲ ਆਉਣ ਤੋਂ ਬਾਅਦ ਕਾਰਨਫਲੋਰ ਦੇ 2-3 ਵੱਡੇ ਚਮਚ  ਪਾਣੀ ''ਚ ਗੁਠਲੀਆਂ ਖਤਮ ਹੋਣ ਤੱਕ ਘੋਲ ਲਓ ਅਤੇ ਸ਼ੂਪ ''ਚ ਮਿਲਾ ਦਿਓ। 
8.ਸੂਪ ਨੂੰ 2-3 ਮਿੰਟ ਉਬਲਣ ਦਿਓ। ਹੁਣ ਇਸ ''ਚ 1 ਵੱਡਾ ਚਮਚ ਕ੍ਰੀਮ ਪਾ ਦਿਓ। ਅਤੇ ਗੈਸ ਬੰਦ ਕਰ ਦਿਓ।
9.ਅਖੀਰ  ''ਚ 2 ਛੋਟੇ ਚਮਚ ਨਿੰਬੂ  ਦਾ ਰਸ ਪਾ ਕੇ ਮਿਲਾ ਦਿਓ।
10.ਮਸ਼ਰੂਮ ਸੂਪ ਬਣ ਤੇ ਤਿਆਰ ਹੈ ,ਸੂਪ ਨੂੰ ਕੌਲੀ ''ਚ ਪਾ ਕੇ ,ਕਰੀਮ ਤੇ ਹਰੇ ਧਨੀਏ ਨਾਲ ਗਾਰਨਿਸ਼ ਕਰੋ ਅਤੇ ਪਰੋਸ£


Related News