ਗਰਮੀਆਂ ''ਚ ਚਿਹਰੇ ਲਈ ਬੇਹੱਦ ਲਾਹੇਵੰਦ ਹੈ ਮੁਲੱਠੀ, ਜਾਣੋ ਇਸ ਦੇ ਫਾਇਦੇ ਅਤੇ ਵਰਤੋਂ ਦਾ ਤਰੀਕਾ

Tuesday, May 26, 2026 - 11:52 AM (IST)

ਗਰਮੀਆਂ ''ਚ ਚਿਹਰੇ ਲਈ ਬੇਹੱਦ ਲਾਹੇਵੰਦ ਹੈ ਮੁਲੱਠੀ, ਜਾਣੋ ਇਸ ਦੇ ਫਾਇਦੇ ਅਤੇ ਵਰਤੋਂ ਦਾ ਤਰੀਕਾ

ਵੈੱਬ ਡੈਸਕ - ਗਰਮੀਆਂ ਦੇ ਮੌਸਮ 'ਚ ਤੇਜ਼ ਧੁੱਪ, ਪ੍ਰਦੂਸ਼ਣ ਅਤੇ ਪਸੀਨੇ ਕਾਰਨ ਚਿਹਰੇ ਦੀ ਚਮਕ ਗੁਆਚ ਜਾਣਾ ਇਕ ਆਮ ਸਮੱਸਿਆ ਹੈ। ਅਜਿਹੇ 'ਚ ਲੋਕ ਚਿਹਰੇ ਨੂੰ ਗੋਰਾ ਅਤੇ ਚਮਕਦਾਰ ਬਣਾਉਣ ਲਈ ਮਹਿੰਗੇ ਅਤੇ ਕੈਮੀਕਲ ਵਾਲੇ ਬਿਊਟੀ ਪ੍ਰੋਡਕਟਸ 'ਤੇ ਹਜ਼ਾਰਾਂ ਰੁਪਏ ਖ਼ਰਚ ਕਰ ਦਿੰਦੇ ਹਨ, ਜਿਨ੍ਹਾਂ ਦੇ ਕਈ ਵਾਰ ਭਿਆਨਕ ਸਾਈਡ ਇਫੈਕਟ ਵੀ ਦੇਖਣ ਨੂੰ ਮਿਲਦੇ ਹਨ।

ਪਰ ਕੀ ਤੁਸੀਂ ਜਾਣਦੇ ਹੋ ਕਿ ਤੁਹਾਡੀ ਰਸੋਈ 'ਚ ਇਕ ਅਜਿਹੀ ਚੀਜ਼ ਮੌਜੂਦ ਹੈ ਜੋ ਚਿਹਰੇ ਦੀਆਂ ਸਾਰੀਆਂ ਸਮੱਸਿਆਵਾਂ ਦਾ ਇਕੋ-ਇਕ ਕੁਦਰਤੀ ਇਲਾਜ ਹੈ? ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ 'ਮੁਲੱਠੀ' ਦੀ। ਆਯੁਰਵੇਦ ਮੁਤਾਬਕ ਮੁਲੱਠੀ ਸਿਰਫ਼ ਖੰਘ-ਜ਼ੁਕਾਮ ਲਈ ਹੀ ਨਹੀਂ, ਸਗੋਂ ਚਮੜੀ ਨੂੰ ਬੇਦਾਗ਼ ਅਤੇ ਰੇਸ਼ਮ ਵਾਂਗ ਚਮਕਦਾਰ ਬਣਾਉਣ ਲਈ ਇਕ 'ਜਾਦੂਈ ਵਰਦਾਨ' ਹੈ।

ਚਿਹਰੇ ਲਈ ਮੁਲੱਠੀ ਦੇ 4 ਜ਼ਬਰਦਸਤ ਫਾਇਦੇ

ਪਿਗਮੈਂਟੇਸ਼ਨ ਅਤੇ ਦਾਗ-ਧੱਬਿਆਂ ਦਾ ਸਫ਼ਾਇਆ
- ਮੁਲੱਠੀ 'ਚ 'ਗਲੇਬ੍ਰਿਡਿਨ' ਨਾਮ ਦਾ ਇਕ ਖ਼ਾਸ ਤੱਤ ਪਾਇਆ ਜਾਂਦਾ ਹੈ। ਇਹ ਚਿਹਰੇ ਦੇ ਕਾਲੇ ਧੱਬਿਆਂ, ਮੇਲਾਜ਼ਮਾ (ਝਾਈਆਂ) ਅਤੇ ਮੁਹਾਸਿਆਂ ਦੇ ਨਿਸ਼ਾਨਾਂ ਨੂੰ ਹੌਲੀ-ਹੌਲੀ ਹਲਕਾ ਕਰਕੇ ਚਮੜੀ ਦਾ ਰੰਗ ਸਾਫ਼ ਕਰਦਾ ਹੈ।

ਸਨ ਟੈਨਿੰਗ ਤੋਂ ਤੁਰੰਤ ਰਾਹਤ
- ਗਰਮੀ ਦੇ ਮੌਸਮ 'ਚ ਸੂਰਜ ਦੀਆਂ ਹਾਨੀਕਾਰਕ ਯੂਵੀ ਕਿਰਨਾਂ ਕਾਰਨ ਝੁਲਸ ਚੁੱਕੀ ਚਮੜੀ ਨੂੰ ਠੀਕ ਕਰਨ 'ਚ ਮੁਲੱਠੀ ਬੇਹੱਦ ਮਦਦਗਾਰ ਹੈ। ਇਹ ਚਮੜੀ ਨੂੰ ਅੰਦਰੋਂ ਠੰਡਕ ਦਿੰਦੀ ਹੈ।

ਕਿੱਲ-ਮੁਹਾਸਿਆਂ 'ਤੇ ਲਗਾਮ
- ਮੁਲੱਠੀ 'ਚ ਐਂਟੀ-ਬੈਕਟੀਰੀਅਲ ਅਤੇ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ। ਇਹ ਚਿਹਰੇ 'ਤੇ ਆਉਣ ਵਾਲੇ ਵਾਧੂ ਤੇਲ ਨੂੰ ਕੰਟਰੋਲ ਕਰਦੀ ਹੈ, ਜਿਸ ਨਾਲ ਪਿੰਪਲਸ ਹੋਣੇ ਬੰਦ ਹੋ ਜਾਂਦੇ ਹਨ।

ਵਧਦੀ ਉਮਰ ਨੂੰ ਰੋਕੇ 
- ਜੇਕਰ ਚਿਹਰੇ 'ਤੇ ਸਮੇਂ ਤੋਂ ਪਹਿਲਾਂ ਝੁਰੜੀਆਂ ਜਾਂ ਫਾਈਨ ਲਾਈਨਜ਼ ਆਉਣ ਲੱਗ ਪਈਆਂ ਹਨ, ਤਾਂ ਮੁਲੱਠੀ ਦਾ ਫੇਸ ਪੈਕ ਚਮੜੀ 'ਚ ਕੱਸਾਅ ਲਿਆਉਂਦਾ ਹੈ ਅਤੇ ਤੁਹਾਨੂੰ ਜਵਾਨ ਦਿਖਾਉਂਦਾ ਹੈ।

 ਵਰਤੋਂ ਕਰਨ ਦਾ ਸਹੀ ਤਰੀਕਾ :- 

ਚਿਹਰੇ 'ਤੇ ਕੁਦਰਤੀ ਗਲੋਅ ਲਿਆਉਣ ਲਈ ਤੁਸੀਂ ਘਰ ਵਿੱਚ ਹੀ ਇਸ ਦਾ ਆਸਾਨ ਫੇਸ ਪੈਕ ਤਿਆਰ ਕਰ ਸਕਦੇ ਹੋ :-

ਸਮੱਗਰੀ
- 1 ਚਮਚ ਮੁਲੱਠੀ ਪਾਊਡਰ, 1 ਚਮਚ ਚੰਦਨ ਪਾਊਡਰ ਅਤੇ ਲੋੜ ਅਨੁਸਾਰ ਕੱਚਾ ਦੁੱਧ ਜਾਂ ਗੁਲਾਬ ਜਲ।

ਵਿਧੀ
- ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾ ਕੇ ਇਕ ਸਮੂਥ ਪੇਸਟ ਬਣਾ ਲਓ।

ਸਮਾਂ
- ਇਸ ਪੈਕ ਨੂੰ ਆਪਣੇ ਚਿਹਰੇ ਅਤੇ ਗਰਦਨ 'ਤੇ 15 ਤੋਂ 20 ਮਿੰਟ ਲਈ ਲਗਾਓ। ਜਦੋਂ ਇਹ ਹਲਕਾ ਸੁੱਕ ਜਾਵੇ, ਤਾਂ ਸਾਦੇ ਪਾਣੀ ਨਾਲ ਚਿਹਰਾ ਧੋ ਲਓ।

ਨੋਟ
- ਹਫ਼ਤੇ 'ਚ ਸਿਰਫ਼ 2 ਵਾਰ ਇਸ ਦੇਸੀ ਨੁਸਖੇ ਦੀ ਵਰਤੋਂ ਕਰਨ ਨਾਲ ਚਿਹਰੇ ਦਾ ਰੰਗ ਨਿਖਰ ਜਾਵੇਗਾ ਅਤੇ ਪਾਰਲਰ ਜਾਣ ਦੀ ਲੋੜ ਨਹੀਂ ਪਵੇਗੀ।
 


author

Sunaina

Content Editor

Related News