ਇਸ ਫਲ ਨਾਲ ਹੁੰਦੀਆਂ ਹਨ ਕਈ ਬੀਮਾਰੀਆਂ ਦੂਰ

01/27/2017 10:54:09 AM

ਜਲੰਧਰ— ਸਿਹਤਮੰਦ ਰਹਿਣ ਲਈ ਅਸੀਂ ਆਪਣੇ ਭੋਜਨ ''ਚ ਹਰੀਆਂ ਸਬਜ਼ੀਆਂ ਅਤੇ ਫਲ ਸ਼ਾਮਿਲ ਕਰਦੇ ਹਾਂ। ਅੱਜ ਅਸੀਂ ਤੁਹਨੂੰ ਇਕ ਇਸ ਤਰ੍ਹਾਂ ਦੇ ਫਲ ਦੇ ਬਾਰੇ ਦੱਸ ਜਾ ਰਹੇ ਹਾਂ ਜੋ ਸਰੀਰ ਨੂੰ ਬਹੁਤ ਸਾਰੀਆਂ ਬੀਮਾਰੀਆਂ ਤੋਂ ਬਚਾਉਦਾ ਹੈ। ਅਸੀਂ ਗੱਲ ਕਰ ਰਹੇ ਹਾਂ ਡਰੈਗਨ ਫਲ ਦੀ। ਨਾਮ ਤੋਂ ਇਹ ਕਾਫੀ ਡਰਾਉਣਾ ਲੱਗ ਰਿਹਾ ਹੈ ਪਰ ਇਹ ਕਾਫੀ ਕੋਮਲ ਅਤੇ ਸੁਆਦੀ ਹੁੰਦਾ ਹੈ। ਇਸ ਫਲ ਨੂੰ ਸਟਰਾਬਰੀ ਪੀਰ ਵੀ ਕਿਹਾ ਜਾਂਦਾ ਹੈ। ਡਰੈਗਨ ਫਲ ਸਿਹਤ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਆਓ ਜਾਣਦੇ ਹਾਂ ਡਰੈਗਨ ਫਲ ਦੇ ਫਾਇਦੇ।
1. ਦਿਲ ਨੂੰ ਰੱਖੋ ਸਿਹਤਮੰਦ 
ਡਰੈਗਨ ਫਲ ''ਚ ਘੱਟ ਮਾਤਰਾ ''ਚ ਕੋਲੈਸਟਰੌਲ ਪਾਇਆ ਜਾਂਦਾ ਹੈ। ਇਸ ਦੀ ਵਰਤੋਂ ਕਰਨ ਨਾਲ ਦਿਲ ਸੰਬੰਧੀ ਸਮੱਸਿਆਵਾਂ ਦੂਰ ਹੁੰਦੀਆਂ ਹਨ। ਇਸ ਲਈ ਇਸ ਫਲ ਨੂੰ ਆਪਣੇ ਡਾਈਟ ''ਚ ਜ਼ਰੂਰ ਸ਼ਾਮਿਲ ਕਰੋ। ਇਸ ਤੋਂ ਇਲਾਵਾ ਇਸਨੂੰ ਖਾਣ ਨਾਲ ਦੰਦ ਮਜ਼ਬੂਤ ਹੁੰਦੇ ਹਨ।
2. ਸ਼ੂਗਰ
ਇਸ ਫਲ ''ਚ ਮੌਜੂਦ ਫਾਈਬਰ ਬਲੱਡ ਸ਼ੂਗਰ ਪੱਧਰ ਨੂੰ ਸੰਤੁਲਿਤ ਰੱਖਦਾ ਹੈ। ਸ਼ੂਗਰ ਦੇ ਮਰੀਜ਼ਾਂ ਦੇ ਲਈ ਡਰੈਗਨ ਫਲ ਬਹੁਤ ਫਾਇਦੇਮੰਦ ਹੁੰਦਾ ਹੈ।
3. ਜੋੜਾਂ ਦਾ ਦਰਦ
ਜ਼ਿਆਦਾਤਰ ਲੋਕ ਜੋੜਾਂ ਦੇ ਦਰਦ ਕਾਰਨ ਪਰੇਸ਼ਾਨ ਹੁੰਦੇ ਹਨ। ਡਰੈਗਨ ਫਲ ਨਾਲ ਗਠੀਆ ''ਚ ਹੋਣ ਵਾਲੇ ਦਰਦ ਤੋਂ ਕਾਫੀ ਆਰਾਮ ਮਿਲਦਾ ਹੈ।
4.  ਮੁਹਾਸੇ 
ਇਹ ਫਲ ਤੁਹਾਡੇ ਚਿਹਰੇ ਦੇ ਲਈ ਵੀ ਬਹੁਤ ਫਾਇਦੇਮੰਦ ਹੈ। ਇਸ ''ਚ ਵਿਟਾਮਿਨ ਸੀ ਪਾਇਆ ਜਾਂਦਾ ਹੈ, ਜੋ ਚਿਹਰੇ ਨੂੰ ਚਮਕਦਾਰ ਬਣਾਉਦਾ ਹੈ। ਮੁਹਾਸੇ ਹੋਣ ''ਤੇ ਇਸ ਫਲ ਦਾ ਪੇਸਟ ਬਣਾ ਕੇ ਆਪਣੇ ਚਿਹਰੇ ''ਚੇ ਲਗਾਓ।
5. ਬੁੱਢਾਪੇ ਨੂੰ ਰੱਖੋ ਦੂਰ 
ਇਸ ਫਲ ''ਚ ਐਂਟੀਆਕਸੀਡੇਂਟ ਭਰਪੂਰ ਮਾਤਰਾ ''ਚ ਪਾਇਆ ਜਾਂਦਾ ਹੈ, ਜੋ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਡਰੈਗਨ ਫਲ ਨੂੰ ਸ਼ਹਿਦ ''ਚ ਮਿਲਾ ਕੇ ਪੇਸਟ ਬਣਾ ਲਓ ਅਤੇ ਫਿਰ ਇਸ ਪੇਸਟ ਨੂੰ ਚਿਹਰੇ ''ਤੇ ਲਗਾਓ।