ਸੁਆਦ ਨੂੰ ਬਰਕਰਾਰ ਰੱਖਣ ਲਈ ਘਰ ਦੀ ਰਸੋਈ ''ਚ ਇੰਝ ਬਣਾਓ ਅੰਬਾਂ ਦੀ ਚਟਨੀ

02/12/2021 9:47:24 AM

ਨਵੀਂ ਦਿੱਲੀ- ਗਰਮੀਆਂ ਦਾ ਮੌਸਮ ਸ਼ੁਰੂ ਹੋਣ ਵਾਲਾ ਹੈ। ਇਸ ਮੌਸਮ 'ਚ ਅੰਬ ਖਾਣਾ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਖ਼ਾਸ ਕਰਕੇ ਬੱਚੇ ਇਸ ਨੂੰ ਬੜੇ ਮਜ਼ੇ ਨਾਲ ਖਾਂਦੇ ਹਨ। ਅੰਬਾਂ ਨੂੰ ਦੇਖ ਕੇ ਹਰ ਕਿਸੇ ਦੇ ਮੂੰਹ 'ਚੋਂ ਪਾਣੀ ਆ ਜਾਂਦਾ ਹੈ। ਇਸ ਦੀ ਵਰਤੋਂ ਸਿਰਫ ਫ਼ਲ ਵਜੋਂ ਨਹੀਂ ਸਗੋਂ ਕੱਚੇ ਅੰਬ ਨਾਲ ਅਚਾਰ, ਚਟਨੀ ਜਿਹੇ ਖੱਟੇ-ਮਿੱਠੇ ਪਕਵਾਨ ਵੀ ਬਣਦੇ ਹਨ। ਗਰਮੀਆਂ 'ਚ ਚਟਨੀ ਨਾਲ ਰੋਟੀ ਖਾਣ ਦਾ ਮਜ਼ਾ ਹੀ ਵੱਖਰਾ ਹੈ। ਚਲੋ ਅੱਜ ਤੁਹਾਨੂੰ ਦੱਸਦੇ ਹਾਂ ਕੱਚੇ ਅੰਬ ਦੀ ਚਟਨੀ ਦੀ ਰੈਸਿਪੀ:

ਇਹ ਵੀ ਪੜ੍ਹੋ:Cooking Tips : ਮਹਿਮਾਨਾਂ ਨੂੰ ਬਣਾ ਕੇ ਖਵਾਓ ਕਸ਼ਮੀਰੀ ਪੁਲਾਓ
ਸਮੱਗਰੀ
ਅੰਬ- 2 ਕੱਚੇ
ਕੱਦੂਕਸ ਕੀਤਾ ਨਾਰੀਅਲ- 1 ਛੋਟਾ ਕੱਪ
ਚੀਨੀ ਜਾਂ ਗੁੜ- 1 ਕੱਪ
ਕੱਟਿਆ ਧਨੀਆ- 1 ਛੋਟਾ ਕੱਪ
ਤੇਲ- 1 ਚਮਚਾ
ਰਾਈ- 1 ਛੋਟਾ ਚਮਚਾ
ਮੇਥੀ ਦਾਣਾ- 1 ਛੋਟਾ ਚਮਚਾ
ਜੀਰਾ- 1 ਛੋਟਾ ਚਮਚਾ
ਲਾਲ ਮਿਰਚਾਂ- 2-3 ਸੁੱਕੀਆਂ
ਲੂਣ ਸਵਾਦ ਅਨੁਸਾਰ
ਹਲਦੀ- 1/ 2 ਚਮਚਾ

ਇਹ ਵੀ ਪੜ੍ਹੋ:ਅੱਖਾਂ ਦੀ ਰੌਸ਼ਨੀ ਬਰਕਰਾਰ ਰੱਖਣ ਲਈ ਜ਼ਰੂਰ ਖਾਓ ਚੀਕੂ, ਜਾਣੋ ਹੋਰ ਵੀ ਬੇਮਿਸਾਲ ਫ਼ਾਇਦੇ
ਵਿਧੀ
1. ਸਭ ਤੋਂ ਪਹਿਲਾਂ ਅੰਬਾਂ ਦੀਆਂ ਗੁਠਲੀਆਂ ਕੱਢ ਕੇ ਚੰਗੀ ਤਰ੍ਹਾਂ ਕੱਦੂਕਸ ਕਰ ਲਓ। ਤੁਸੀਂ ਚਾਹੋ ਤਾਂ ਅੰਬਾਂ ਨੂੰ ਛੋਟੇ-ਛੋਟੇ ਪੀਸਾਂ 'ਚ ਵੀ ਕੱਟ ਸਕਦੇ ਹੋ। ਹੁਣ ਕਡ਼ਾਹੀ 'ਚ ਤੇਲ ਪਾ ਕੇ ਗਰਮ ਕਰੋ ਅਤੇ ਉਸ ਵਿਚ ਮੇਥੀ , ਰਾਈ, ਲਾਲ ਮਿਰਚ ਅਤੇ ਜੀਰਾ ਪਾ ਕੇ ਚੰਗੀ ਤਰ੍ਹਾਂ ਭੁੰਨ ਲਓ। ਫਿਰ ਉਸ ਵਿਚ ਕੱਦੂਕਸ ਕੀਤੇ ਹੋਏ ਅੰਬਾਂ ਨੂੰ ਪਾਓ ਅਤੇ 3 ਤੋਂ ਚਾਰ ਮਿੰਟ ਤਕ ਨਰਮ ਹੋਣ ਤਕ ਪਕਾਓ। ਇਸ ਦੇ ਨਾਲ ਹੀ ਲੂਣ, ਹਲਦੀ, ਅਤੇ ਗੁੜ ਜਾਂ ਸ਼ੱਕਰ ਪਾਓ। ਜਦੋਂ ਚਟਨੀ ਦਾ ਰੰਗ ਬਦਲਣ ਲੱਗੇ ਤਾਂ ਨਾਰੀਅਲ ਅਤੇ ਹਰਾ ਧਨੀਆ ਵੀ ਮਿਕਸ ਕਰੋ। ਅੰਬਾਂ ਦੀ ਚਟਨੀ ਬਣਾ ਕੇ ਤਿਆਰ ਹੈ। ਤੁਸੀਂ ਰੋਟੀ ਜਾਂ ਪਰਾਂਠੇ ਨਾਲ ਅੰਬ ਦੀ ਚਟਨੀ ਦਾ ਮਜ਼ਾ ਲੈ ਸਕਦੇ ਹੋ। ਇਸ ਨੂੰ ਬਣਾ ਕੇ ਤੁਸੀਂ ਕਿਸੇ ਡੱਬੇ 'ਚ ਵੀ ਰੱਖ ਸਕਦੇ ਹੋ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦੱਸੋ।

Aarti dhillon

This news is Content Editor Aarti dhillon