ਸੁਆਦ ਨੂੰ ਬਰਕਰਾਰ ਰੱਖਣ ਲਈ ਘਰ ਦੀ ਰਸੋਈ ''ਚ ਇੰਝ ਬਣਾਓ ਪਾਲਕ ਪਨੀਰ

03/14/2021 9:45:19 AM

ਨਵੀਂ ਦਿੱਲੀ— ਪਾਲਕ ਪਨੀਰ ਖਾਣ ਦਾ ਸ਼ੌਂਕ ਤਾਂ ਸਾਰਿਆਂ ਨੂੰ ਹੁੰਦਾ ਹੈ। ਜੇ ਤੁਹਾਨੂੰ ਵੀ ਪਾਲਕ ਪਨੀਰ ਖਾਣ ਦਾ ਮਨ ਕਰ ਰਿਹਾ ਹੈ ਤਾਂ ਅਸੀਂ ਤੁਹਾਨੂੰ ਕੁਝ ਵੱਖਰੇ ਤਰੀਕੇ ਨਾਲ ਪਾਲਰ ਪਨੀਰ ਬਣਾਉਣ ਦੀ ਰੈਸਿਪੀ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੂੰ ਤੁਸੀਂ ਆਪਣੇ ਘਰ ਵਿਚ ਬੜੀ ਹੀ ਆਸਾਨੀ ਨਾਲ ਬਣਾ ਸਕਦੇ ਹੋ। 

ਇਹ ਵੀ ਪੜ੍ਹੋ-ਸਰ੍ਹੋਂ ਦੇ ਤੇਲ ’ਚ ਲਸਣ ਮਿਲਾ ਕੇ ਇੰਝ ਕਰੋ ਨਵਜੰਮੇ ਬੱਚੇ ਦੀ ਮਾਲਿਸ਼, ਹੱਡੀਆਂ ਹੋਣਗੀਆਂ ਮਜ਼ਬੂਤ
ਸਮੱਗਰੀ
ਪਾਣੀ 1 ਲੀਟਰ 
ਪਾਲਕ- 500 ਗ੍ਰਾਮ 
ਗੰਢੇ- 50 ਗ੍ਰਾਮ
ਟਮਾਟਰ- 50 ਗ੍ਰਾਮ 
ਤੇਲ- 50 ਮਿਲੀਲੀਟਰ 
ਲਸਣ-  1 ਵੱਡਾ ਚਮਚਾ
ਅਦਰਕ- 1 ਵੱਡਾ ਚਮਚਾ 
ਹਰੀ ਮਿਰਚ- 1 ਵੱਡਾ ਚਮਚਾ
ਦਾਲਚੀਨੀ- 1 
ਲੌਂਗ- 4 
ਲਾਲ ਸ਼ਿਮਲਾ ਮਿਰਚ- 1 ਚਮਚਾ 
ਗਰਮ ਮਸਾਲਾ- 1 ਚਮਚਾ 
ਲੂਣ- 1 ਚਮਚਾ 
ਪਨੀਰ- 200 ਗ੍ਰਾਮ

ਇਹ ਵੀ ਪੜ੍ਹੋ-Beauty Tips: ਚਿਹਰੇ ’ਤੋਂ ਕਿੱਲ-ਮੁਹਾਸੇ ਦੂਰ ਕਰਨ ਲਈ ਇੰਝ ਲਗਾਓ ਹਲਦੀ ਦਾ ਫੇਸਪੈਕ
ਬਣਾਉਣ ਦੀ ਵਿਧੀ 
1. ਸਭ ਤੋਂ ਪਹਿਲਾਂ ਇਕ ਭਾਂਡੇ ਵਿਚ ਪਾਣੀ ਅਤੇ ਪਾਲਕ ਪਾਓ ਅਤੇ 2 ਮਿੰਟ ਲਈ ਉਬਲਣ ਲਈ ਰੱਖੋ। 
2. ਫਿਰ ਇਕ ਬਲੈਂਡਰ ਵਿਚ ਉਬਲਦੀ ਹੋਈ ਪਾਲਕ, ਗੰਢੇ, ਟਮਾਟਰ ਪਾ ਕੇ ਗਰਾਇੰਡ ਕਰਕੇ ਪਿਊਰੀ ਬਣਾ ਲਓ। 
3. ਫਿਰ ਗੈਸ 'ਤੇ ਪੈਨ ਰੱਖ ਅਤੇ ਉਸ ਵਿਚ ਤੇਲ ਪਾਓ। ਫਿਰ ਇਸ ਵਿਚ ਲਸਣ, ਅਦਰਕ, ਹਰੀ ਮਿਰਚ, ਇਲਾਇਚੀ, ਦਾਲਚੀਨੀ ਅਤੇ ਲੌਂਗ ਪਾ ਕੇ ਪਕਾਓ। 
4. ਫਿਰ ਇਸ ਵਿਚ ਲਾਲ ਸ਼ਿਮਲਾ ਮਿਰਚ, ਗਰਮ ਮਸਾਲਾ, ਲੂਣ ਪਾ ਕੇ 2-3 ਮਿੰਟ ਲਈ ਚਲਾਓ।
5. ਫਿਰ ਇਸ ਵਿਚ ਪਾਲਕ ਪਿਊਰੀ ਪਾਓ ਅਤੇ ਪਨੀਰ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ। 
6. ਤੁਹਾਡੇ ਖਾਣ ਲਈ ਪਾਲਕ ਪਨੀਰ ਦੀ ਸਬਜ਼ੀ ਬਣ ਕੇ ਤਿਆਰ ਹੈ। ਇਸ ਨੂੰ ਗਰਮਾ-ਗਰਮ ਰੋਟੀ ਨਾਲ ਖਾਣ ਦਾ ਸੁਆਦ ਲਓ। 

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।  

Aarti dhillon

This news is Content Editor Aarti dhillon