ਇੰਝ ਬਣਾਓ ਗੁਲਗੁਲੇ, ਖਾਣ ਵਾਲੇ ਕਰਨਗੇ ਤਾਰੀਫਾਂ

Tuesday, Sep 10, 2024 - 06:12 PM (IST)

ਇੰਝ ਬਣਾਓ ਗੁਲਗੁਲੇ, ਖਾਣ ਵਾਲੇ ਕਰਨਗੇ ਤਾਰੀਫਾਂ

ਜਲੰਧਰ- ਅੱਜ ਅਸੀਂ ਤੁਹਾਨੂੰ ਗੁਲਗੁਲੇ ਬਣਾਉਣ ਦੀ ਰੈਸਿਪੀ ਬਣਾਉਣਾ ਦੱਸਣ ਜਾ ਰਹੇ ਹਾਂ

ਸਮੱਗਰੀ : ਕਣਕ ਦਾ ਆਟਾ (2 ਕੱਪ), ਸ਼ੱਕਰ / ਗੁੜ (1/2 ਕੱਪ), ਤਿੱਲ (1 ਇਕ ਚੱਮਚ), ਘਿਓ (1 ਚੱਮਚ), ਤੇਲ / ਘਿਓ (ਤਲਣ ਦੇ ਲਈ) 

ਗੁਲਗੁਲੇ ਬਣਾਉਣ ਦਾ ਢੰਗ : ਸਭ ਤੋਂ ਪਹਿਲਾਂ ਆਟੇ ਨੂੰ ਛਾਣ ਲਓ। ਇਸ ਤੋਂ ਬਾਅਦ 1 / 2 ਕਪ ਪਾਣੀ ਵਿਚ ਗੁੜ੍ਹ / ਸ਼ੱਕਰ ਘੋਲ ਕੇ ਪਾਓ। ਨਾਲ ਹੀ ਇਸ ਵਿਚ ਇਕ ਚੱਮਚ ਘਿਓ ਅਤੇ ਜ਼ਰੂਰਤ ਭਰ ਦਾ ਪਾਣੀ ਮਿਲਾ ਲਓ।

ਪਕੌੜੇ ਦੇ ਘੋਲ ਵਰਗਾ ਤਿਆਰ ਕਰਕੇ ਆਟੇ ਨੂੰ 15 ਮਿੰਟ ਲਈ ਢੱਕ ਕੇ ਰੱਖ ਦਿਓ। 15 ਮਿੰਟ ਬਾਅਦ ਆਟੇ ਵਿਚ ਤਿੱਲ ਪਾਓ ਅਤੇ ਇਕ ਵਾਰ ਹੋਰ ਉਸਨੂੰ ਘੋਲ ਲਓ। ਇਸ ਤੋਂ ਬਾਅਦ ਕੜਾਹੀ ਵਿਚ ਤੇਜ ਸੇਕ ਉਤੇ ਤੇਲ / ਘਿਓ ਗਰਮ ਕਰੋ। ਜਦੋਂ ਤੇਲ ਗਰਮ ਹੋ ਜਾਵੇ। ਸੇਕ ਨੂੰ ਘੱਟ ਕਰ ਦਿਓ। ਹੁਣ ਹੱਥ ਵਿਚ ਥੋੜ੍ਹੇ ਜਿਹੇ ਆਟੇ ਦਾ ਘੋਲ ਲੈ ਕੇ ਤੇਲ ਵਿਚ ਪਾਓ।

ਕੜਾਹੀ ਵਿਚ ਜਿੰਨੇ ਗੁਲਗੁਲੇ ਆ ਸਕਣ, ਓਨ੍ਹੇ ਪਾਓ ਅਤੇ ਫਿਰ ਇਨ੍ਹਾਂ ਨੂੰ ਲਾਲ ਹੋਣ ਉਤੇ ਪਲੇਟ ਵਿਚ ਕੱਢ ਲਓ। ਹੁਣ ਤੁਹਾਡੀ ਗੁਲਗੁਲੇ ਬਣਾਉਣ ਦਾ ਢੰਗ ਕੰ‍ਪ‍ਲੀਟ ਹੋਇਆ। ਤੁਹਾਡੇ ਸਵਾਦ ਨਾਲ ਭਰਪੂਰ ਮਿੱਠੇ ਪੁਏ ਤਿਆਰ ਹਨ। ਇਨ੍ਹਾਂ ਨੂੰ ਸਰਵਿੰਗ ਪ‍ਲੇਟ ਵਿਚ ਕੱਢੋ ਅਤੇ ਚਾਹ ਦੇ ਸਮੇਂ ਅਪਣੇ ਪੂਰੇ ਪਰਿਵਾਰ ਦੇ ਨਾਲ ਆਨੰਦ ਮਾਣੋ।


author

Tarsem Singh

Content Editor

Related News