ਚਿਹਰੇ ਦੇ ਦਾਗ-ਧੱਬੇ ਹੋਣਗੇ ਦੂਰ! ਘਰ ''ਚ ਬਣਾਓ ਕੌਫੀ ਦਾ ਫੇਸਪੈਕ ਤੇ ਜਾਣੋ ਫਾਇਦੇ
Wednesday, Sep 16, 2026 - 09:36 AM (IST)
ਵੈੱਬ ਡੈਸਕ - ਬਹੁਤ ਸਾਰੇ ਲੋਕ ਅਜਿਹੇ ਹਨ, ਜਿਨ੍ਹਾਂ ਨੂੰ ਕੌਫੀ ਪੀਣਾ ਬਹੁਤ ਪਸੰਦ ਹੈ। ਕੌਫੀ ਸਿਹਤ ਲਈ ਬਹੁਤ ਜ਼ਰੂਰੀ ਹੈ, ਜਿਸ ਨਾਲ ਸਰੀਰ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਦੂਰ ਰਹਿੰਦਾ ਹੈ। ਪਰ ਲੋਕਾਂ ਨੂੰ ਇਹ ਨਹੀਂ ਪਤਾ ਕਿ ਕੌਫੀ ਸੁਆਦ ਤੋਂ ਇਲਾਵਾ ਤੁਹਾਡੀ ਚਮੜੀ ਲਈ ਬਹੁਤ ਫਾਇਦੇਮੰਦ ਸਾਬਤ ਹੁੰਦੀ ਹੈ। ਕੌਫੀ ਦੀ ਵਰਤੋਂ ਕਰਕੇ ਤੁਸੀਂ ਆਪਣੀ ਚਮੜੀ ਨੂੰ ਖੂਬਸੂਰਤ ਬਣਾ ਸਕਦੇ ਹੋ। ਕੌਫੀ ਦਾ ਫੇਸ ਪੈਕ ਚਿਹਰੇ ’ਤੇ ਲਗਾਉਣ ਨਾਲ ਚਿਹਰੇ ’ਤੇ ਨਿਖਾਰ ਆ ਜਾਂਦਾ ਹੈ। ਘਰ ਵਿਚ ਹੀ ਤੁਸੀਂ ਇਸ ਨੂੰ ਸੌਖੇ ਢੰਗ ਨਾਲ ਬਣਾ ਸਕਦੇ ਹੋ....
ਲੋੜੀਂਦੀਆਂ ਚੀਜ਼ਾਂ :-
1 ਚਮਚਾ ਕੌਫੀ ਪਾਊਡਰ
1 ਚੱਮਚ ਟਮਾਟਰ ਦਾ ਰਸ
1 ਚੱਮਚ ਸ਼ਹਿਦ
1 ਚਮਚਾ ਦਹੀਂ
1 ਚਮਚਾ ਨਿੰਬੂ
ਲਗਾਉਣ ਦੀ ਤਰੀਕਾ
ਪਹਿਲਾਂ ਇਕ ਕਟੋਰੇ ਵਿਚ 1 ਚੱਮਚ ਕੌਫੀ ਪਾਊਡਰ ਲਓ। ਇਸ ਵਿਚ ਟਮਾਟਰ, ਨਿੰਬੂ ਦਾ ਰਸ ਲਓ। ਇਸ ਵਿਚ 1 ਚੱਮਚ ਦਹੀਂ ਅਤੇ ਸ਼ਹਿਦ ਲਓ। ਸਾਰਿਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾਓ ਅਤੇ ਇਸ ਨੂੰ ਸਾਈਡ 'ਤੇ ਰੱਖੋ।
ਚਿਹਰੇ ਦੀ ਸਕ੍ਰਬਿੰਗ
ਪੈਕ ਨੂੰ ਲਗਾਉਣ ਤੋਂ ਪਹਿਲਾਂ ਚਿਹਰੇ ਦੀ ਸਕ੍ਰਬਿੰਗ ਲਾਜ਼ਮੀ ਹੈ। ਚਿਹਰੇ ਨੂੰ ਸਕਰਬ ਲਈ ਅੱਧਾ ਟਮਾਟਰ ਲਓ, ਇਸ 'ਤੇ ਚੀਨੀ ਪਾਓ ਅਤੇ ਚਿਹਰੇ' ਤੇ ਰਗੜੋ। 2 ਤੋਂ 3 ਮਿੰਟ ਲਈ ਰਗੜੋ ਅਤੇ ਫਿਰ ਕੋਸੇ ਪਾਣੀ ਨਾਲ ਆਪਣੇ ਚਿਹਰੇ ਨੂੰ ਧੋ ਲਓ।
ਫੇਸ ਪੈਕ
ਚਿਹਰੇ 'ਤੇ ਸਕਰਬ ਕਰਨ ਤੋਂ ਬਾਅਦ, ਤਿਆਰ ਫੇਸ ਪੈਕ ਨੂੰ ਚਿਹਰੇ ’ਤੇ ਲਗਾਓ। ਜਦੋਂ ਫੇਸ ਪੈਕ ਚੰਗੀ ਤਰ੍ਹਾਂ ਸੁੱਕ ਜਾਂਦਾ ਹੈ। ਫਿਰ ਇਸ ਨੂੰ ਟਮਾਟਰ ਜਾਂ ਨਿੰਬੂ ਦੇ ਛਿਲਕੇ ਨਾਲ ਰਗੜੋ ਅਤੇ ਚਿਹਰੇ ਤੋਂ ਹਟਾ ਲਓ। ਆਮ ਪਾਣੀ ਨਾਲ ਚਿਹਰੇ ਨੂੰ ਧੋ ਲਓ ਅਤੇ ਬਦਾਮ ਦੇ ਤੇਲ ਦੇ ਨਾਲ ਚਿਹਰੇ ਦੀ ਮਾਲਸ਼ ਕਰੋ। ਇਸ ਪੈਕ ਨੂੰ ਹਫ਼ਤੇ ਵਿਚ 2 ਵਾਰ ਜ਼ਰੂਰ ਇਸਤੇਮਾਲ ਕਰੋ।
