ਪੁਰਾਣੇ ਸਾਮਾਨ ਦੀ ਕਰੋ ‘ਰਚਨਾਤਮਕ ਵਰਤੋਂ’

Saturday, Aug 10, 2024 - 11:56 AM (IST)

ਪੁਰਾਣੇ ਸਾਮਾਨ ਦੀ ਕਰੋ ‘ਰਚਨਾਤਮਕ ਵਰਤੋਂ’

ਜਲੰਧਰ- ਘਰ ਦੀ ਸਫਾਈ ਸ਼ੁਰੂ ਕਰਦਿਆਂ ਹੀ ਅਜਿਹਾ ਬਹੁਤ ਸਾਰਾ ਸਾਮਾਨ ਨਿਕਲਣਾ ਸ਼ੁਰੂ ਹੋ ਜਾਂਦਾ ਹੈ, ਜਿਸ ਨੂੰ ਅਸੀਂ ਬੇਕਾਰ ਸਮਝ ਕੇ ਵੇਚ ਦਿੰਦੇ ਹਾਂ ਪਰ ਕਈ ਵਾਰ ਪੁਰਾਣਾ ਸਾਮਾਨ ਘਰ ਨੂੰ ਨਿਊ ਅਤੇ ਕ੍ਰਿਏਟਿਵ ਲੁੱਕ ਦੇਣ ਦੇ ਕੰਮ ਵੀ ਆ ਸਕਦਾ ਹੈ।

ਇੰਸਟਰੂਮੈਂਟ ਹੈਂਗਿੰਗ
ਕਦੇ ਸ਼ੌਕ ਨਾਲ ਖਰੀਦਿਆ ਕੋਈ ਮਿਊਜ਼ਿਕ ਇੰਸਟੂਮੈਂਟ ਸਟੋਰ ਦੀ ਧੂੜ ਖਾਂਦੇ-ਖਾਂਦੇ ਖਰਾਬ ਹੋ ਗਿਆ ਹੋਵੇ ਤਾਂ ਉਸ ਨੂੰ ਗਾਰਡਨ ਜਾਂ ਲੌਬੀ ’ਚ ਇਸ ਤਰ੍ਹਾਂ ਨਾਲ ਰੱਖੋ ਜਾਂ ਹੈਂਗ ਕਰੋ ਕਿ ਤੁਸੀਂ ਉਸ ’ਤੇ ਫੁੱਲਾਂ ਦੇ ਗਮਲੇ ਜਾਂ ਸਜਾਵਟੀ ਸਾਮਾਨ ਰੱਖ ਸਕੋ। ਇਹ ਤੁਹਾਡੇ ਗਾਰਡਨ ਅਤੇ ਲੌਬੀ ਨੂੰ ਕੂਲ ਲੁੱਕ ਦੇਵੇਗਾ।

ਕਲਰਫੁੱਲ ਸ਼ੀਸ਼ੇ ਤੋਂ ਆਉਂਦੀਆਂ ਕਿਰਨਾਂ
ਘਰ ’ਚ ਕੋਈ ਅਜਿਹਾ ਦਰਵਾਜ਼ਾ ਹੋਵੇ, ਜਿਸ ’ਤੇ ਧੁੱਪ ਦੀਆਂ ਕਿਰਨਾਂ ਪੈਂਦੀਆਂ ਹੋਣ ਤਾਂ ਉਸ ਦਰਵਾਜ਼ੇ ਨੂੰ ਲੱਕੜੀ  ਦੀ ਬਜਾਏ ਕੱਚ ਨਾਲ ਬਣਵਾਓ। ਹੁਣ ਦਰਵਾਜ਼ੇ ਦੇ ਸ਼ੀਸ਼ੇ ਦੇ ਹਰ ਫਰੇਮ ਨੂੰ ਵੱਖ-ਵੱਖ ਰੰਗਾਂ ’ਚ ਪੇਂਟ ਕਰੋ, ਜਿਵੇਂ ਕਿਸੇ ਬਲਾਕ ਨੂੰ ਪੀਲਾ ਤਾਂ ਕਿਸੇ ਨੂੰ ਹਰਾ, ਕਿਸੇ ਨੂੰ ਗੁਲਾਬੀ ਤਾਂ ਕਿਸੇ ਨੂੰ ਨੀਲਾ। ਜਦੋਂ ਧੁੱਪ ਦੀ ਰੌਸ਼ਨੀ ਇਨ੍ਹਾਂ ’ਤੇ ਪਏਗੀ ਤਾਂ  ਇਨ੍ਹਾਂ ਤੋਂ ਅੰਦਰ ਆਉਂਦੀਆਂ ਕਿਰਨਾਂ ਵੱਖਰਾ ਹੀ ਨਜ਼ਾਰਾ ਪੇਸ਼ ਕਰਨਗੀਆਂ।

ਡੈਕੋਰੇਟਿਵ ਕੈਂਡਲ
ਬਹੁਤ ਹੀ ਆਸਾਨ ਤਰੀਕੇ ਨਾਲ ਤੁਸੀਂ ਕੈਂਡਲ ਨੂੰ ਡੈਕੋਰੇਟਿਵ ਲੁੱਕ ਦੇ ਸਕਦੇ ਹੋ। ਇਸ ਦੇ ਲਈ ਛੋਟੀ ਵੱਡੀ ਕੈਂਡਲਸ ਲੈ ਕੇ ਉਨ੍ਹਾਂ ਨੂੰ ਤਰ੍ਹਾਂ-ਤਰ੍ਹਾਂ ਦੇ ਰੰਗਾਂ ਅਤੇ ਡਿਜ਼ਾਈਨ ਵਾਲੀ ਲੇਸ ਜਾਂ ਰਿਬਨ ਨਾਲ ਕਵਰ ਕਰ ਲਓ।

ਸਟੈਮ ਹੈਂਗਿੰਗ
ਘਰ ਦੇ ਗਮਲਿਆਂ ’ਚ ਲੱਗੀ ਪੁਰਾਣੀ ਅਤੇ ਟੁੱਟੀ ਹੋਈ ਲੱਕੜੀ ਨਾਲ ਤੁਸੀਂ ਡੈਕੋਰੇਸ਼ਨ ਕਰ ਸਕਦੇ ਹੋ। ਲੱਕੜੀ ਦੀਆਂ ਕੁਝ ਟਾਹਣੀਆਂ ਨੂੰ ਕੱਟ ਲਓ ਅਤੇ ਉਨ੍ਹਾਂ ਨੂੰ ਕਿਸੇ ਵੀ ਰੰਗ ’ਚ ਪੇਂਟ ਕਰ ਲਓ। ਹੁਣ ਇਨ੍ਹਾਂ ਨੂੰ ਕਿਸੇ ਬੋਰਡ ’ਤੇ ਫਿਕਸ ਕਰੋ ਅਤੇ ਕਮਰੇ ਦੀ  ਦੀਵਾਰ ’ਤੇ ਲੱਗੀਆਂ ਇਨ੍ਹਾਂ ਟਾਹਣੀਆਂ ਨੂੰ ਕੱਪੜੇ ਲਟਕਾਉਣ ਜਾਂ ਸਮਾਨ ਰੱਖਣ ਦੇ ਕੰਮ ’ਚ ਲਿਆਓ।

ਸਵਿਚ ਬੋਰਡ ਡੈਕੋਰੇਸ਼ਨ
ਅਕਸਰ ਘਰ ’ਚ ਲੱਗੇ ਪੁਰਾਣੇ ਸਵਿੱਚ ਬੋਰਡ ਪੂਰੇ ਕਮਰੇ ਦੀ ਲੁੱਕ ਵਿਗਾੜ ਦਿੰਦੇ ਹਨ। ਹੁਣ ਸਮਾਂ ਸੀ ਥੋੜ੍ਹੀ ਵਰਤੋਂ ਕਰਨ ਦਾ, ਇਸ ਲਈ ਸਵਿੱਚ ਬੋਰਡ ’ਤੇ ਕਮਰੇ ਦੇ ਰੰਗ ਨਾਲ ਮੈਚਿੰਗ ਕਲਰ ’ਚ ਕੋਈ ਡਿਜ਼ਾਈਨ ਬਣਾਓ। ਇਕ ਛੋਟੇ ਜਿਹੇ ਬਦਲਾਅ ਦੇ ਕਾਰਨ ਪੂਰਾ ਕਮਰਾ ਵੱਖਰਾ ਦਿਖੇਗਾ।

ਮੈਪ ਵਾਲ ਡੈਕੋਰੇਸ਼ਨ
ਇਸ ਦੇ ਲਈ ਦੀਵਾਰ ਕਿਸੇ  ਦਰਵਾਜ਼ੇ ਜਾਂ ਖਿੜਕੀ ’ਤੇ ਮੈਪ ਸਟਾਈਲ ਵਾਲੇ ਵਾਲਪੇਪਰ ਨਾਲ ਪ੍ਰਯੋਗ ਕਰੋ। ਕਿਉਂਕਿ ਇਸ ਕਿਸਮ ਦੇ ਵਾਲਪੇਪਰ ਨਾਲ ਤੁਹਾਡੇ ਟੈਸਟ ਦਾ ਪਤਾ ਲੱਗੇਗਾ, ਇਸ ਲਈ ਇਸ ਨੂੰ ਕਿਸੇ ਅਜਿਹੇ ਦਰਵਾਜ਼ੇ ’ਤੇ ਲਗਾਓ, ਜਿਥੇ ਸਾਰਿਆਂ ਦੀ ਨਜ਼ਰ ਜਾਵੇ।

ਬਰਾਂਡਾ ਵੀ ਸਜ ਉੱਠੇ
ਬਰਾਂਡਾ ਉਹ ਥਾਂ ਹੈ, ਜਿਥੇ ਤੁਸੀਂ ਘਰ ਦੇ ਅੰਦਰ ਨਾ ਹੋ ਕੇ ਵੀ ਘਰ ’ਚ ਹੁੰਦੇ ਹੋ। ਇਥੇ ਤੁਸੀਂ ਖੁੱਲੀ ਹਵਾ ਅਤੇ ਰੌਸ਼ਨੀ ਦਾ ਆਨੰਦ ਲੈਂਦੇ ਹੋਏ ਪਰਿਵਾਰ ਦੇ ਨਾਲ ਖੁਸ਼ਨੁਮਾ ਪਲ ਬਿਤਾ ਸਕਦੇ ਹੋ। ਮੌਸਮ ਦਾ ਆਨੰਦ ਉਠਾਉਂਦੇ ਹੋਏ ਚਾਹ ਦੀ ਚੁਸਕੀ ਲੈ ਸਕਦੇ ਹੋ। ਅਜਿਹੇ ’ਚ ਇਸ ਖਾਸ ਥਾਂ ਦਾ ਕੁਝ ਖਾਸ ਖਿਆਲ ਰੱਖਣਾ ਵੀ ਜ਼ਰੂਰੀ ਹੈ।

ਅਰੇਂਜਮੈਂਟ
ਬਰਾਂਡਾ ਘਰ ਦੇ ਅੱਗੇ ਹੋਵੇ ਅਤੇ ਉਸ ਤੋਂ ਹੋ ਕੇ ਡਰਾਇੰਗ ਰੂਮ ’ਚ ਜਾਣ ਦਾ ਰਸਤਾ ਹੋਵੇ ਤਾਂ ਇਸ ਦਾ ਮਹੱਤਵ ਹੋਰ ਵਧ ਜਾਂਦਾ ਹੈ। ਉਦੋਂ ਇਹ ਸਿਰਫ ਬਰਾਂਡਾ ਨਹੀਂ ਸਗੋਂ ਪ੍ਰਵੇਸ਼ ਦੁਆਰ ਵੀ ਬਣ ਜਾਂਦਾ ਹੈ, ਜਿਸ ਕਰਕੇ ਇਸ ਦਾ ਮਹੱਤਵ ਹੋਰ ਵਧ ਜਾਂਦਾ ਹੈ। 

ਸਿੰਗਲ ਜਾਂ ਸੋਫਾ ਪੈਟਰਨ ਦੀ ਸਿਟਿੰਗ ਵੀ ਕਰ ਸਕਦੇ  ਹੋ। ਚੰਗੇ ਮੌਸਮ ’ਚ ਇਹ ਆਊਟਡੋਰ ਸਿਟਿੰਗ ਬਿਹਤਰ ਡਰਾਇੰਗ ਰੂਮ ਸਿੱਧ ਹੋ ਸਕਦਾ ਹੈ। ਸਫੈਦ ਰੰਗ ਦੇ ਕਾਸਟ ਆਇਰਨ ਫਰਨੀਚਰ ’ਤੇ ਗੂੜ੍ਹੇ  ਰੰਗ ਦੇ ਕੁਸ਼ਨ ਰੱਖੋ। ਹੈਂਗਿੰਗ ਲਾਈਟ ਅਤੇ ਵੱਡੇ ਫਲੋਰ ਲੈਂਪਸ ਲਗਾਓ, ਜਿਨ੍ਹਾਂ ਨੂੰ ਤੇਜ਼ ਹਵਾ ਚੱਲਣ ’ਤੇ ਚੁੱਕ ਕੇ ਅੰਦਰ ਰੱਖਿਆ ਜਾ ਸਕੇ।

ਫਲੋਰਿੰਗ
ਜੇਕਰ ਤੁਸੀਂ ਬਰਾਂਡੇ ’ਚ ਮਾਡਰਨ ਲੁੱਕ ਦਾ ਫਰਨੀਚਰ ਰੱਖਣ ਵਾਲੇ ਹੋ ਤਾਂ ਡਬਲਯੂ. ਪੀ.ਸੀ. ਡਾਰਕ ਵੁਡਨ ਵ੍ਹਾਈਟ ਜਾਂ ਗ੍ਰੇ ਕਲਰ ਦਾ ਫਲੋਰ ਲਗਾਓ। ਜੇਕਰ ਰਿਚ ਲੁਕ ਚਾਹੁੰਦੇ ਹੋ ਤਾਂ ਨੈਚੁਰਲ ਵੁਡਨ ਫਲੋਰ ਲਗਵਾਓ।


author

Tarsem Singh

Content Editor

Related News