Beauty Tips: ਚਿਹਰੇ ਨੂੰ ਚਮਕਦਾਰ ਬਣਾਉਣ ਲਈ ਚੌਲ਼ਾਂ ਦੇ ਆਟੇ 'ਚ ਮਿਲਾ ਕੇ ਲਗਾਓ ਇਹ ਵਸਤੂਆਂ

Friday, Sep 06, 2024 - 02:26 PM (IST)

ਨਵੀਂ ਦਿੱਲੀ— ਚੌਲਾਂ ਦੀ ਵਰਤੋਂ ਤਾਂ ਸਾਰੇ ਘਰਾਂ 'ਚ ਆਮ ਹੁੰਦੀ ਹੈ ਜਿੱਥੇ ਚੌਲ ਖਾਣ ਲਈ ਵਰਤੇ ਜਾਂਦੇ ਹਨ ਉਂਝ ਹੀ ਇਸ ਦੇ ਖ਼ੂਬਸੂਰਤੀ ਨਾਲ ਜੁੜੇ ਵੀ ਕਈ ਫ਼ਾਇਦੇ ਹੁੰਦੇ ਹਨ। ਜੇ ਚੌਲਾਂ ਦੇ ਆਟੇ ਨਾਲ ਬਣਿਆ ਫੇਸਪੈਕ ਚਿਹਰੇ 'ਤੇ ਲਗਾਇਆ ਜਾਵੇ ਤਾਂ ਚਮੜੀ ਨਾਲ ਜੁੜੀਆਂ ਕਈ ਪ੍ਰੇਸ਼ਾਨੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਜੇਕਰ ਤੁਸੀਂ ਵੀ ਆਪਣੀ ਚਮੜੀ 'ਤੇ ਮਿੰਟਾਂ 'ਚ ਚਮਕ ਪਾਉਣਾ ਚਾਹੁੰਦੇ ਹੋ ਤਾਂ ਚੌਲਾਂ ਨਾਲ ਬਣੇ ਫੇਸਪੈਕ ਦੀ ਵਰਤੋਂ ਕਰੋ। ਇਸ ਲਈ ਤੁਹਾਨੂੰ ਚੌਲਾਂ ਦੇ ਆਟੇ ਨੂੰ ਵੱਖ-ਵੱਖ ਤਰੀਕਿਆਂ ਨਾਲ ਚਿਹਰੇ 'ਤੇ ਲਗਾਉਣਾ ਹੋਵੇਗਾ, ਜਿਸ ਬਾਰੇ 'ਚ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਚੌਲਾਂ ਦੇ  ਆਟੇ ਨਾਲ ਬਣੇ ਫੇਸਪੈਕ ਦੇ ਬਾਰੇ 'ਚ....
1. ਚੌਲਾਂ ਦਾ ਆਟਾ ਅਤੇ ਨਾਰੀਅਲ ਤੇਲ
1 ਵੱਡੇ ਚਮਚ ਚੌਲਾਂ ਦੇ ਆਟੇ 'ਚ 1 ਚਮਚਾ ਵੇਸਣ, ਨਾਰੀਅਲ ਤੇਲ ਮਿਲਾ ਕੇ ਪੇਸਟ ਬਣਾਓ। ਫਿਰ ਇਸ ਪੇਸਟ ਨੂੰ ਚਿਹਰੇ ਅਤੇ ਗਰਦਨ 'ਤੇ 20 ਮਿੰਟ ਲਗਾ ਕੇ ਰੱਖੋ। ਇਸ ਨਾਲ ਚਮੜੀ ਮੁਲਾਇਮ ਅਤੇ ਚਮਕਦਾਰ ਹੋਵੇਗੀ।
2. ਚੌਲਾਂ ਦਾ ਆਟਾ ਅਤੇ ਐਲੋਵੇਰਾ ਜੈੱਲ
ਇਸ ਪੈਕ ਦੀ ਵਰਤੋਂ ਨਾਲ ਚਮੜੀ ਚਮਕਦਾਰ ਅਤੇ ਖੂਬਸੂਰਤ ਹੋਵੇਗੀ। 1 ਵੱਡੇ ਚਮਚ ਚੌਲਾਂ ਦੇ ਆਟੇ 'ਚ 2 ਵੱਡੇ ਚਮਚੇ ਐਲੋਵੇਰਾ ਜੈੱਲ ਮਿਲਾਓ। ਫਿਰ ਇਸ ਪੇਸਟ ਨੂੰ ਚਿਹਰੇ ਅਤੇ ਗਰਦਨ 'ਤੇ 15 ਮਿੰਟ ਲਈ ਲਗਾਓ। ਇਸ ਪੈਕ ਨੂੰ ਹਫ਼ਤੇ 'ਚ 2-3 ਵਾਰ ਜ਼ਰੂਰ ਲਗਾਓ।
3. ਚੌਲਾਂ ਦਾ ਆਟਾ ਅਤੇ ਸ਼ਹਿਦ
ਪੈਕ ਬਣਾਉਣ ਲਈ 1 ਚਮਚਾ ਚੌਲਾਂ ਦਾ ਆਟਾ ਲੈ ਕੇ ਉਸ 'ਚ 1 ਚਮਚਾ ਸ਼ਹਿਦ ਅਤੇ ਦੁੱਧ ਮਿਲਾਓ। ਇਸ ਪੈਕ ਨਾਲ ਚਿਹਰੇ 'ਤੇ 2-3 ਮਿੰਟ ਤਕ ਮਸਾਜ਼ ਕਰੋ। ਇਸ ਨਾਲ ਚਮੜੀ 'ਤੇ ਗਲੋ ਆਵੇਗਾ।
4. ਚੌਲਾਂ ਦਾ ਆਟਾ, ਹਲਦੀ ਅਤੇ ਨਿੰਬੂ
3 ਚਮਚੇ ਚੌਲਾਂ ਦੇ ਆਟੇ 'ਚ 1 ਚੁਟਕੀ ਹਲਦੀ ਅਤੇ 1 ਚਮਚਾ ਨਿੰਬੂ ਦਾ ਰਸ ਮਿਲਾਓ ਅਤੇ ਚਿਹਰੇ 'ਤੇ 15 ਮਿੰਟ ਤਕ ਲਗਾ ਕੇ ਰੱਖੋ। ਫਿਰ ਹਲਕੇ ਕੋਸੇ ਪਾਣੀ ਨਾਲ ਚਿਹਰਾ ਧੋ ਲਓ। ਇਸ ਪੈਕ ਨਾਲ ਚਿਹਰੇ 'ਤੇ ਮੌਜੂਦ ਡਾਰਕ ਸਪਾਰਟਸ ਦੂਰ ਹੋਣਗੇ।
5. ਚੌਲਾਂ ਦਾ ਆਟਾ ਅਤੇ ਦਹੀਂ
ਦਹੀਂ 'ਚ 1 ਚਮਚ ਚੌਲਾਂ ਦਾ ਆਟਾ ਮਿਲਾਓ ਅਤੇ ਫਿਰ ਇਸ ਨੂੰ ਚਿਹਰੇ ਅਤੇ ਗਰਦਨ 'ਤੇ ਲਗਾਓ। ਫਿਰ ਇਸ ਪੈਕ ਨੂੰ 20 ਮਿੰਟ ਤਕ ਲਗਾ ਕੇ ਰੱਖੋ। ਇਸ ਨਾਲ ਮੁਹਾਸੇ ਦੂਰ ਹੋਣਗੇ ਅਤੇ ਚਿਹਰੇ 'ਤੇ ਗਲੋ ਆਵੇਗਾ।
6. ਚੌਲਾਂ ਦਾ ਆਟਾ, ਸ਼ਹਿਦ ਅਤੇ ਗੁਲਾਬਜਲ
1 ਚਮਚ ਚੌਲਾਂ ਦੇ ਆਟੇ 'ਚ 1 ਚਮਚਾ ਸ਼ਹਿਦ ਅਤੇ 2-3 ਬੂੰਦਾਂ ਗੁਲਾਬਜਲ ਦੀਆਂ ਮਿਲਾਓ। ਫਿਰ ਇਸ ਨੂੰ 30 ਮਿੰਟ ਲਈ ਚਿਹਰੇ ਅਤੇ ਗਰਦਨ 'ਤੇ ਲਗਾਓ। ਬਾਅਦ 'ਚ ਕੋਸੇ ਪਾਣੀ ਨਾਲ ਧੋ ਲਓ।


Aarti dhillon

Content Editor

Related News