ਅੰਬੀਆਂ ਦਾ ਆਚਾਰ ਬਣਾਉਂਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ!

Saturday, May 31, 2025 - 07:19 PM (IST)

ਅੰਬੀਆਂ ਦਾ ਆਚਾਰ ਬਣਾਉਂਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ!

ਵੈੱਬ ਡੈਸਕ - ਜਿਵੇਂ ਹੀ ਗਰਮੀ ਆਉਂਦੀ ਹੈ, ਕੱਚੀਆਂ ਅੰਬੀਆਂ ਦੀ ਆਮਦ ਨਾਲ ਰਸੋਈ 'ਚ ਆਚਾਰ ਦੀ ਮਹਿਕ ਆਉਣ ਲੱਗ ਜਾਂਦੀ ਹੈ। ਅੰਬੀਆਂ ਦਾ ਆਚਾਰ ਨਾ ਸਿਰਫ਼ ਭੁੱਖ ਵਧਾਉਂਦਾ ਹੈ, ਸਗੋਂ ਪੰਜਾਬੀ ਥਾਲੀ ਨੂੰ ਚਟਪਟਾ ਸੁਆਦ ਵੀ ਦਿੰਦਾ ਹੈ। ਘਰ ਦੇ ਬਣੇ ਹੋਏ ਆਚਾਰ ਦੀ ਗੱਲ ਹੀ ਕੁਝ ਹੋਰ ਹੁੰਦੀ ਹੈ, ਨਾਂ ਕਿਸੇ ਮਿਲਾਵਟ ਦੀ ਚਿੰਤਾ ਤੇ ਨਾ ਹੀ ਕਿਸੇ ਕਿਰਕਿਰੇ ਸੁਆਦ ਦੀ ਟੈਨਸ਼ਨ। ਜੇ ਤੁਸੀਂ ਵੀ ਸੋਚ ਰਹੇ ਹੋ ਕਿ ਘਰ 'ਚ ਅੰਬੀਆਂ ਦਾ ਆਚਾਰ ਬਣਾਇਆ ਜਾਵੇ, ਤਾਂ ਆਓ ਜਾਣੀਏ ਇਹ ਸੌਖਾ ਤੇ ਪੱਕਾ ਦੇਸੀ ਤਰੀਕਾ, ਜਿਸ ਨਾਲ ਤੁਹਾਡਾ ਆਚਾਰ ਹੋਵੇਗਾ ਸਵਾਦ ਵਿਚ ਵੀ ਬੇਮਿਸਾਲ ਤੇ ਟਿਕਾਊ ਵੀ। ਆਓ ਇਸ ਬਾਰੇ ਵਿਸਥਾਰ ਨਾਲ ਜਾਣਦੇ ਹਾਂ।

ਸਮੱਗਰੀ :-

ਕੱਚੀਆਂ ਅੰਬੀਆਂ – 1 ਕਿ.ਗ੍ਰਾ.
ਲੂਣ – 100 ਗ੍ਰਾਮ 
ਲਾਲ ਮਿਰਚ ਪਾਉਡਰ – 3-4 ਚਮਚ
ਹਲਦੀ – 2 ਚਮਚ
ਸੌਂਫ (ਸਾਬਤ) – 2 ਚਮਚ
ਮੇਥੀ ਦਾਣਾ – 2 ਚਮਚ
ਕਲੌਂਜੀ – 1 ਚਮਚ
ਰਾਈ (ਸਾਬਤ) – 2 ਚਮਚ
ਸਰੋਂ ਦਾ ਤੇਲ – 300–400 ਮਿ.ਲੀ.

ਬਣਾਉਣ ਦਾ ਤਰੀਕਾ :-

ਅੰਬੀਆਂ ਦੀ ਤਿਆਰੀ
- ਕੱਚੀਆਂ ਅੰਬੀਆਂ ਨੂੰ ਚੰਗੀ ਤਰ੍ਹਾਂ ਧੋ ਲਵੋ। ਕਪੜੇ ਨਾਲ ਸੁੱਕਾ ਕੇ ਉਨ੍ਹਾਂ ਨੂੰ ਛੋਟੇ-ਛੋਟੇ ਟੁਕੜਿਆਂ ਵਿਚ ਕੱਟ ਲਵੋ।

ਨਮਕ ਲਾਓ ਤੇ ਸੁੱਕਣ ਦਿਓ
- ਕੱਟੀਆਂ ਹੋਈਆਂ ਅੰਬੀਆਂ ਵਿਚ ਲੂਣ ਤੇ ਹਲਦੀ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ ਅਤੇ 2–3 ਦਿਨ ਤੱਕ ਢੱਕ ਕੇ ਧੁੱਪ ਵਿਚ ਰੱਖੋ। ਇਸ ਨਾਲ ਅੰਬੀਆਂ ਤੋਂ ਪਾਣੀ ਨਿਕਲੇਗਾ ਅਤੇ ਉਹ ਸੌਖੀਆਂ ਹੋਣਗੀਆਂ।

ਮਸਾਲਾ ਤਿਆਰ ਕਰੋ
- ਸੌਂਫ, ਮੇਥੀ ਦਾਣਾ, ਕਲੌਂਜੀ, ਰਾਈ ਨੂੰ ਹਲਕਾ ਭੂੰਨ ਲਵੋ ਤੇ ਕੁਟ ਲਓ ਅਤੇ ਫਿਰ ਇਸ ਵਿਚ ਲਾਲ ਮਿਰਚ ਪਾਉਡਰ ਸ਼ਾਮਿਲ ਕਰੋ।

ਆਚਾਰ ਮਿਲਾਓ
- ਅੰਬੀਆਂ ਵਿਚ ਮਸਾਲਾ ਪਾ ਕੇ ਚੰਗੀ ਤਰ੍ਹਾਂ ਮਿਲਾਓ। ਸਰੋਂ ਦਾ ਤੇਲ ਗਰਮ ਕਰ ਕੇ ਠੰਢਾ ਕਰੋ ਅਤੇ ਫਿਰ ਆਚਾਰ ਵਿਚ ਪਾਓ। ਤੇਲ ਦੀ ਮਾਤਰਾ ਇੰਨੀ ਹੋਵੇ ਕਿ ਆਚਾਰ ਢੱਕ ਜਾਵੇ।

ਡੱਬੇ ਵਿਚ ਭਰੋ
- ਆਚਾਰ ਨੂੰ ਕੱਚ ਦੇ ਸੁੱਕੇ ਬਰਤਨ ਜਾਂ ਜਾਰ ਵਿਚ ਪਾਓ। 4–5 ਦਿਨ ਧੁੱਪ ਵਿਚ ਰੱਖੋ ਤਾਂ ਜੋ ਇਹ ਚੰਗੀ ਤਰ੍ਹਾਂ ਰਚ ਜਾਏ।

ਟਿਪਸ :- 
- ਜੇਕਰ ਤੁਸੀਂ ਆਚਾਰ ਲੰਬੇ ਸਮੇਂ ਲਈ ਸਾਂਭਣਾ ਹੈ ਤਾਂ ਸਾਫ਼ ਸੁਥਰੇ ਅਤੇ ਸੁੱਕੇ ਬਰਤਨ ਦੀ ਵਰਤੋਂ ਕਰੋ।
- ਤੇਲ ਚੰਗੀ ਤਰ੍ਹਾਂ ਢੱਕਣਾ ਚਾਹੀਦਾ ਹੈ ਤਾਂ ਜੋ ਆਚਾਰ ਖਰਾਬ ਨਾ ਹੋਵੇ।
- ਹਰ ਦੋ-ਤਿੰਨ ਦਿਨ ਬਾਅਦ ਆਚਾਰ ਨੂੰ ਚੰਗੀ ਤਰ੍ਹਾਂ ਚਲਾਉਣਾ ਚਾਹੀਦਾ ਹੈ।


author

Sunaina

Content Editor

Related News