ਅੱਖਾਂ ''ਚ ਕਾਜਲ ਲਗਾਉਂਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ, ਨਹੀਂ ਤਾਂ ਹੋ ਸਕਦੈ ਨੁਕਸਾਨ

Sunday, May 17, 2026 - 12:02 PM (IST)

ਅੱਖਾਂ ''ਚ ਕਾਜਲ ਲਗਾਉਂਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ, ਨਹੀਂ ਤਾਂ ਹੋ ਸਕਦੈ ਨੁਕਸਾਨ

ਵੈੱਬ ਡੈਸਕ - ਅੱਖਾਂ ਦੀ ਖੂਬਸੂਰਤੀ ਨੂੰ ਚਾਰ ਚੰਦ ਲਗਾਉਣ ਲਈ ਕਾਜਲ ਦੀ ਵਰਤੋਂ ਸਦੀਆਂ ਤੋਂ ਕੀਤੀ ਜਾ ਰਹੀ ਹੈ। ਬਿਨਾਂ ਕਾਜਲ ਦੇ ਔਰਤਾਂ ਦਾ ਮੇਕਅੱਪ ਅਧੂਰਾ ਮੰਨਿਆ ਜਾਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਤੁਹਾਡੀ ਇਕ ਛੋਟੀ ਜਿਹੀ ਲਾਪ੍ਰਵਾਹੀ ਅੱਖਾਂ 'ਚ ਇਨਫੈਕਸ਼ਨ, ਜਲਨ ਜਾਂ ਪਾਣੀ ਆਉਣ ਦੀ ਸਮੱਸਿਆ ਪੈਦਾ ਕਰ ਸਕਦੀ ਹੈ? ਜੇਕਰ ਤੁਸੀਂ ਵੀ ਰੋਜ਼ਾਨਾ ਕਾਜਲ ਲਗਾਉਂਦੇ ਹੋ, ਤਾਂ ਤੁਹਾਨੂੰ ਕੁਝ ਜ਼ਰੂਰੀ ਗੱਲਾਂ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ।

ਕਾਜਲ ਲਗਾਉਂਦੇ ਸਮੇਂ ਇਨ੍ਹਾਂ ਗੱਲਾਂ ਦਾ ਜ਼ਰੂਰ ਰੱਖੋ ਧਿਆਨ :-

ਕਦੇ ਵੀ ਕਿਸੇ ਦੂਜੇ ਦਾ ਕਾਜਲ ਨਾ ਵਰਤੋ
- ਮੇਕਅੱਪ ਦੀਆਂ ਚੀਜ਼ਾਂ ਸਾਂਝੀਆਂ ਕਰਨ ਨਾਲ ਬੈਕਟੀਰੀਆ ਇਕ ਦੂਜੇ ਦੇ ਸਰੀਰ 'ਚ ਫੈਲਦੇ ਹਨ। ਕਿਸੇ ਹੋਰ ਦਾ ਕਾਜਲ ਵਰਤਣ ਨਾਲ ਅੱਖਾਂ 'ਚ ਇਨਫੈਕਸ਼ਨ (ਜਿਵੇਂ ਅੱਖ ਆਉਣਾ) ਦਾ ਖ਼ਤਰਾ ਸਭ ਤੋਂ ਵੱਧ ਹੁੰਦਾ ਹੈ।

ਕੁਆਲਿਟੀ ਨਾਲ ਸਮਝੌਤਾ ਨਾ ਕਰੋ
- ਸਰੀਰ ਦਾ ਸਭ ਤੋਂ ਨਾਜ਼ੁਕ ਹਿੱਸਾ ਹੁੰਦੀਆਂ ਹਨ। ਇਸ ਲਈ ਹਮੇਸ਼ਾ ਚੰਗੇ ਬ੍ਰਾਂਡ ਦਾ, ਕੈਮੀਕਲ-ਮੁਕਤ ਅਤੇ ਸਮੱਜ-ਪਰੂਫ ਕਾਜਲ ਹੀ ਖਰੀਦੋ। ਸਸਤੇ ਕਾਜਲ 'ਚ ਲੀਡ (ਸ਼ੀਸ਼ਾ) ਹੋ ਸਕਦਾ ਹੈ, ਜੋ ਅੱਖਾਂ ਲਈ ਘਾਤਕ ਹੈ।

ਸੌਣ ਤੋਂ ਪਹਿਲਾਂ ਕਾਜਲ ਸਾਫ਼ ਕਰੋ
- ਰਾਤ ਨੂੰ ਸੌਣ ਤੋਂ ਪਹਿਲਾਂ ਅੱਖਾਂ 'ਚੋਂ ਕਾਜਲ ਅਤੇ ਮੇਕਅੱਪ ਸਾਫ਼ ਕਰਨਾ ਕਦੇ ਨਾ ਭੁੱਲੋ। ਜੇਕਰ ਕਾਜਲ ਰਾਤ ਭਰ ਲੱਗਿਆ ਰਹੇ, ਤਾਂ ਇਹ ਅੱਖਾਂ ਦੀਆਂ ਗ੍ਰੰਥੀਆਂ ਨੂੰ ਬੰਦ ਕਰ ਸਕਦਾ ਹੈ, ਜਿਸ ਨਾਲ ਪਲਕਾਂ 'ਤੇ ਗਿਲ੍ਹਟੀ ਬਣ ਸਕਦੀ ਹੈ।

ਐਕਸਪਾਇਰੀ ਡੇਟ ਜ਼ਰੂਰ ਚੈੱਕ ਕਰੋ
- ਕਾਜਲ ਦੀ ਵਰਤੋਂ ਆਮ ਤੌਰ 'ਤੇ ਖੋਲ੍ਹਣ ਤੋਂ ਬਾਅਦ 4 ਤੋਂ 6 ਮਹੀਨਿਆਂ ਦੇ ਅੰਦਰ-ਅੰਦਰ ਕਰ ਲੈਣੀ ਚਾਹੀਦੀ ਹੈ। ਪੁਰਾਣਾ ਹੋ ਚੁੱਕਾ ਕਾਜਲ ਅੱਖਾਂ 'ਚ ਖਾਰਸ਼ ਅਤੇ ਲਾਲੀ ਪੈਦਾ ਕਰਦਾ ਹੈ।

ਲਗਾਉਣ ਦਾ ਸਹੀ ਤਰੀਕਾ
- ਕਾਜਲ ਲਗਾਉਂਦੇ ਸਮੇਂ ਧਿਆਨ ਰੱਖੋ ਕਿ ਪੈਨਸਿਲ ਦੀ ਨੋਕ ਬਹੁਤ ਤਿੱਖੀ ਨਾ ਹੋਵੇ, ਨਹੀਂ ਤਾਂ ਅੱਖ ਦੇ ਅੰਦਰ ਸੱਟ ਲੱਗ ਸਕਦੀ ਹੈ। ਨਾਲ ਹੀ, ਕਾਜਲ ਲਗਾਉਣ ਤੋਂ ਪਹਿਲਾਂ ਆਪਣੇ ਹੱਥ ਜ਼ਰੂਰ ਸਾਫ਼ ਕਰੋ।
 

 


author

Sunaina

Content Editor

Related News