ਘਰ ਨੂੰ ਸਾਫ-ਸੁਥਰਾ ਤੇ ‘ਸਜਾ ਕੇ ਰੱਖੋ’, ਲੱਗੇਗਾ ਖੂਬਸੂਰਤ

Thursday, Sep 05, 2024 - 03:50 PM (IST)

ਘਰ ਨੂੰ ਸਾਫ-ਸੁਥਰਾ ਤੇ ‘ਸਜਾ ਕੇ ਰੱਖੋ’, ਲੱਗੇਗਾ ਖੂਬਸੂਰਤ

ਜਲੰਧਰ- ਅਸੀਂ ਘਰੇਲੂ ਚੀਜ਼ਾਂ ਨੂੰ ਸੰਗਠਿਤ ਭਾਵ ਸਹੀ ਜਗ੍ਹਾ ਟਿਕਾ ਕੇ ਜਾਂ ਸਜਾ ਕੇ ਰੱਖਣ ਲਈ ਕਿੰਨੀਆਂ ਨਵੀਆਂ ਚੀਜ਼ਾਂ ਖਰੀਦਦੇ ਹਾਂ, ਜਦੋਂ ਕਿ ਤੁਸੀਂ ਘਰ ਵਿਚ ਪਈਆਂ ਅਜਿਹੀਆਂ ਚੀਜ਼ਾਂ ਦੀ ਵਰਤੋਂ ਕਰ ਸਕਦੇ ਹੋ, ਜੋ ਅਸਲ ਵਿਚ ਕਿਸੇ ਨੂੰ ਵੀ ਨਹੀਂ ਦਿੱਤੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ  ਸਮਾਨ ਦੀ ਵੀ ਤੁਸੀਂ ਸਹੀ ਢੰਗ ਨਾਲ ਵਰਤੋਂ ਕਰਕੇ ਇਸ ਨੂੰ ਸਾਫ਼ -ਸੁਥਰਾ ਬਣਾ ਸਕਦੇ ਹੋ। 

* ਡ੍ਰਾਇਰ, ਰੋਲਰ ਅਤੇ ਸਟ੍ਰੇਟਨਰ ਵਰਗੇ ਹੌਟ ਟੂਲਸ ਨੂੰ ਠੰਡਾ ਹੋ ਜਾਣ ਤੋਂ ਬਾਅਦ ਤੁਸੀਂ ਮੈਗਜ਼ੀਨ ਹੋਲਡਰ ’ਚ ਰੱਖ ਸਕਦੀ ਹੈ।
* ਕੋਈ ਇਕ ਪਲਾਟ ਜਾਂ ਇਕ ਫਰੇਮ ਕੀਤੀ ਗਈ ਫੋਟੋ ਆਪਣੇ ਸਾਈਡ ਟੇਬਲ ’ਤੇ ਰੱਖੋ। ਇਸ ਤੋਂ ਇਲਾਵਾ ਇਕ ਸੈਂਟਰ ਪੀਸ ਜਾਂ ਟੇਬਲ ਰਨਰ ਆਪਣੀ ਡਾਈਨਿੰਗ ਰੂਮ ਦੇ ਟੇਬਲ ’ਤੇ ਵਿਛਾਓ। 
* ਜੋ ਕੰਪੈਕਟ ਡਿਸਕ ਹੋਲਡਰਸ ਤੁਸੀਂ 90 ਦੇ ਦਹਾਕੇ ’ਚ ਲੈ ਕੇ ਆਏ ਸੀ, ਉਹ ਹੁਣ ਸਟੋਰ ’ਚ ਧੂੜ ਖਾ ਰਹੇ ਹੋਣਗੇ।  ਇਸ ਲਈ ਮਾਇਕ੍ਰੋਵੇਵ ਪਰੂਫ ਡੱਬੇ ਅਤੇ ਸਟੋਰੇਜ ਵਾਲੇ ਡੱਬਿਆਂ ਦੇ ਲਿਡਸ ਇਸ ’ਚ ਚੰਗੀ ਤਰ੍ਹਾਂ ਸਟੋਰ ਕੀਤੇ ਜਾ ਸਕਦੇ ਹਨ।
* ਜ਼ਰੂਰੀ ਡਾਕਿਊਮੈਂਟਸ ਸਟੋਰ ਕਰਨ ਲਈ ਰੀਡਿੰਗ ਲੇਬਲ ਦੀ ਬਜਾਏ ਉਨ੍ਹਾਂ ’ਚ ਕਲਰਡ ਪੇਪਰ ਲਗਾਓ। ਹੁਣ ਸਹੀ ਕਲਰ ਨੂੰ ਪਛਾਣ ਕਰਕੇ ਤੁਸੀਂ ਆਪਣੀ ਲੋੜ ਦੇ ਕਾਗਜ਼ਾਤ ਤੁਰੰਤ ਅਤੇ ਆਸਾਨੀ ਨਾਲ ਕੱਢ ਸਕਦੇ ਹੋ। ਕਿਸੇ ਨੂੰ  ਲੇਬਲ ਪੜ੍ਹ ਕੇ  ਡਾਕਿਊਮੈਂਟਸ ਦਾ ਆਸਾਨੀ ਨਾਲ ਪਤਾ ਵੀ ਨਹੀਂ ਲੱਗੇਗਾ।
* ਅਲਮਾਰੀ ’ਚ ਇਕ ਹੈਂਗਰ ’ਚ ਹੀ ਇਕ ਹੋਰ ਹੈਂਗਰ ਵੀ ਅਟੈਚ ਕਰ ਸਕਦੇ ਹੋ। ਇਸ ਸਪੇਸ ਦੀ ਚੰਗੀ ਤਰ੍ਹਾਂ ਵਰਤੋਂ ਕੀਤੀ ਜਾ ਸਕਦੀ ਹੈ।
* ਆਪਣੀ ਕਿਚਨ ਨੂੰ ਜ਼ਿਆਦਾ ਖੂਬਸੂਰਤ ਲੁੱਕ ਦੇਣ ਲਈ ਇਸ ’ਚੋਂ ਵੱਡੇ-ਵੱਡੇ ਮਸਾਲੇ ਦੇ ਅੱਧੇ ਖਾਲੀ ਡੱਬੇ ਹਟਾ ਕੇ ਉਥੇ ਟਿਕ ਟੈਕ ਦੀਆਂ ਛੋਟੀਆਂ ਸ਼ੀਸ਼ੀਆਂ ’ਚ ਮਸਾਲੇ ਭਰ ਕੇ ਰੱਖੋ। ਇਹ ਘੱਟ ਥਾਂ ਘੇਰਨਗੇ।
* ਆਪਣੀ ਹਰ ਜਿਊਲਰੀ ਨੂੰ ਵੱਖਰੀ ਜਗ੍ਹਾ ਦੇ ਕੇ ਉਸ ਦੀ ਖੂਬਸੂਰਤੀ ਬਣਾਈ ਰੱਖੋ। ਪੈਗ ਬੋਰਡ ਫਰੇਮ ਕਰੋ ਅਤੇ ਉਸ ਨੂੰ ਸਾਫਟ ਅਤੇ ਇਨਵਾਈਟਿੰਗ ਕਲਰ  ਨਾਲ ਪੇਂਟ ਕਰ ਦਿਏ। ਇਹ ਬਿਹਤਰੀਨ ਸਟੋਰੇਜ ਨਾਲ ਹੀ ਇਕ ਕ੍ਰਿਏਟਿਵ ਵਾਲ ਆਰਟ ਵੀ ਬਣ ਸਕਦਾ ਹੈ।
* ਆਪਣੇ ਕਾਊਂਟਰ ਟਾਪ ਤੋਂ ਗਿੱਲੇ ਸਪੰਜ  ਅਤੇ ਸਕ੍ਰਬਰ ਹਟਾ ਕੇ ਡੈਸਕ ਆਰਗੇਨਾਈਜ਼ਰ ’ਚ ਰੱਖੋ। ਇਹ ਡੈਸਕ ਆਰਗੇਨਾਈਜ਼ਰ ਕੈਬਨੇਟ ਦੇ ਸਾਈਡ ਵਾਲੇ ਹਿੱਸੇ ’ਚ ਫਿਕਸ ਕਰੋ। ਅਕਸਰ ਇਸ ਜਗ੍ਹਾ ਨੂੰ ਅਣਦੇਖਿਆ ਕਰ ਦਿੱਤਾ ਜਾਂਦਾ ਹੈ।
* ਹੋ ਸਕਦਾ ਹੈ ਕਈ ਯੂਨੀਲਿਟੀ ਏਰੀਆ ਮਹਿਮਾਨਾਂ ਦੀ ਨਜ਼ਰ ਤੋਂ ਪਰੇ ਰਹਿੰਦੇ ਹੋ ਪਰ ਤੁਹਾਨੂੰ ਤਾਂ ਰੋਜ਼ ਦੇਖਣੇ ਹੀ ਪੈਂਦੇ ਹਨ। ਇਨ੍ਹਾਂ ਥਾਵਾਂ ’ਤੇ ਸਾਮਾਨ ਨੂੰ ਤਰੀਕੇ ਅਤੇ ਸਲੀਕੇ ਨਾਲ ਜਾ ਕੇ ਰੱਖੋ। ਉਸ ਜਗ੍ਹਾ ਨੂੰ ਖਾਸ ਲੁੱਕ ਦੇਣ ਲਈ ਇੰਟੀਰੀਅਰ ਨੂੰ ਪੈਟਰਨ ਵਾਲੇ ਕਾਂਟ੍ਰੈਕਟ ਪੇਪਰ ਨਾਲ ਰੈਪ ਕਰੋ। ਅਜਿਹਾ ਕਰਨ ਨਾਲ ਤੁਸੀਂ ਖੁਦ ਨੂੰ ਉਸ ਥਾਂ ਨੂੰ ਸਾਫ-ਸੁਥਰਾ ਦੇਖ ਕੇ ਖੁਸ਼ ਹੋਵੋਗੇ।
* ਟਾਵਲ ਬਾਰ ਨੂੰ ਕਿਚਨ ਦੀ ਸਿੰਕ ਦੇ ਠੀਕ ਉੱਪਰ ਫਿੱਟ ਕਰਵਾ ਲਓ ਅਤੇ ਇਸ ’ਤੇ ਕੱਪ, ਚੱਮਚ ਅਤੇ ਨੈਪਕਿਨ ਆਦਿ ਟੰਗ ਸਕਦੇ ਹੋ। ਇਨ੍ਹਾਂ ਨੂੰ ਕੰਮ ਕਰਦੇ ਸਮੇਂ ਆਸਾਨੀ ਨਾਲ ਉਠਾਇਆ ਅਤੇ ਰੱਖਿਆ ਜਾ ਸਕਦਾ ਹੈ।


 


author

Tarsem Singh

Content Editor

Related News