ਗਰਭ ਅਵਸਥਾ ਦੌਰਾਨ ਬਲੱਡ ਪ੍ਰੈਸ਼ਰ ਨੂੰ ਕੰਟਰੋਲ ''ਚ ਰੱਖਣ ਲਈ ਅਪਣਾਓ ਇਹ ਟਿਪਸ

06/28/2019 3:51:03 PM

ਨਵੀਂ ਦਿੱਲੀ(ਬਿਊਰੋ)— ਗਰਭ ਅਵਸਥਾ ਦੌਰਾਨ ਔਰਤਾਂ ਨੂੰ ਸਰੀਰਕ ਅਤੇ ਮਾਨਸਿਕ ਕਈ ਸਮੱਸਿਆਵਾਂ ਦਾ ਸਾਹਮਣੇ ਕਰਨਾ ਪੈਂਦਾ ਹੈ ਪਰ ਬੱਚੇ ਨੂੰ ਜਨਮ ਦੇਣ ਦੇ ਬਾਅਦ ਉਨ੍ਹਾਂ ਨੂੰ ਇਹ ਸਭ ਪ੍ਰੇਸ਼ਾਨੀਆਂ ਭੁੱਲ ਜਾਂਦੀਆਂ ਹਨ। ਇਨ੍ਹਾਂ 'ਚੋਂ ਸਭ ਤੋਂ ਜ਼ਿਆਦਾ ਖਤਰਨਾਕ ਹੁੰਦੀ ਹੈ ਬਲੱਡ ਪ੍ਰੈਸ਼ਰ 'ਚ ਉਤਾਰ-ਚੜਾਅ। ਇਹ ਸਮੱਸਿਆ ਔਰਤ ਹੀ ਨਹੀਂ ਸਗੋਂ ਗਰਭ 'ਚ ਪਲ ਰਹੇ ਬੱਚਿਆਂ ਲਈ ਵੀ ਖਤਰਨਾਕ ਹੋ ਸਕਦੀ ਹੈ। ਇਹ ਸਮੱਸਿਆ ਹੋਣ 'ਤੇ ਹੱਥਾਂ-ਪੈਰਾਂ 'ਚ ਸੋਜ ਅਤੇ ਲਗਾਤਾਰ ਸਿਰਦਰਦ ਵਰਗੇ ਲੱਛਣ ਦਿਖਾਈ ਦਿੰਦੇ ਹਨ। ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਲਈ ਤੁਸੀਂ ਡਾਕਟਰੀ ਇਲਾਜ ਦੇ ਨਾਲ ਕੁਝ ਟਿਪਸ ਦੀ ਵੀ ਵਰਤੋਂ ਕਰ ਸਕਦੇ ਹੋ। ਆਓ ਜਾਣਦੇ ਹਾਂ ਕਿਸ ਤਰ੍ਹਾਂ ਕੰਟਰੋਲ ਕਰੀਏ ਬਲੱਡ ਪ੍ਰੈਸ਼ਰ?
1. ਜੇਕਰ ਤੁਹਾਡਾ ਬਲੱਡ ਪ੍ਰੈਸ਼ਰ ਹਾਈ ਰਹਿੰਦਾ ਹੈ ਤਾਂ ਖਾਣੇ 'ਚ ਨਮਕ ਦੀ ਮਾਤਰਾ ਘੱਟ ਕਰ ਦਿਓ। ਦਿਨ 'ਚ 3 ਗ੍ਰਾਮ ਤੋਂ ਜ਼ਿਆਦਾ ਨਮਕ ਨਾ ਲਓ।
2. ਦਿਨ 'ਚ ਜ਼ਿਆਦਾ ਤੋਂ ਜ਼ਿਆਦਾ ਪਾਣੀ ਅਤੇ ਜੂਸ ਪੀਓ।
3. ਡਾਈਟ 'ਚ ਮੌਸਮੀ ਫਲਾਂ ਅਤੇ ਸਬਜ਼ੀਆਂ ਨੂੰ ਸ਼ਾਮਲ ਕਰੋ।
4. ਗਰਭ ਅਵਸਥਾ 'ਚ ਹਲਕਾ ਵਰਕਾਊਟ ਵੀ ਕਰੋ ਤਾਂ ਕਿ ਸਰੀਰ ਸਿਹਤਮੰਦ ਰਹੇ ਅਤੇ ਤੁਹਾਡਾ ਦਿਮਾਗ ਵੀ ਸ਼ਾਂਤ ਰਹੇ। ਕਦੇ ਵੀ ਕੁਝ ਨੇਗੇਟਿਵ ਨਾ ਸੋਚੋ। 
5. ਬਲੱਡ ਪ੍ਰੈਸ਼ਰ ਵਧਣ ਦਾ ਕਾਰਨ ਤਣਾਅ ਵੀ ਹੋ ਸਕਦਾ ਹੈ। ਇਸ ਨੂੰ ਦੂਰ ਕਰਨ ਲਈ ਆਪਣੇ ਫ੍ਰੈਂਡਸ ਨਾਲ ਗੱਲਾਂ ਕਰੋ ਅਤੇ ਮਿਊਜ਼ਿਕ ਸੁਣੋ।
 

manju bala

This news is Content Editor manju bala