ਔਰਤਾਂ ਨੂੰ New lookਦੇ ਰਹੀਆਂ ਕਫਤਾਨ ਡਰੈੱਸ
Tuesday, Mar 04, 2025 - 07:17 PM (IST)

ਵੈੱਬ ਡੈਸਕ - ਮੁਟਿਆਰਾਂ ਤੇ ਔਰਤਾਂ ਨੂੰ ਤਰ੍ਹਾਂ-ਤਰ੍ਹਾਂ ਦੇ ਟਰੈਂਡ ਅਤੇ ਫੈਸ਼ਨ ਦੇ ਡ੍ਰੈਸਿਜ ਪਹਿਨੇ ਦੇਖਿਆ ਜਾ ਸਕਦਾ ਹੈ। ਇਨ੍ਹਾਂ ’ਚ ਕੁਝ ਡ੍ਰੈਸਿਜ ਇੰਡੀਅਨ ਹੁੰਦੇ ਹਨ ਤਾਂ ਕੁਝ ਵੈਸਟਰਨ ਤੇ ਕੁਝ ਡਰੈੱਸ ਅਜਿਹੇ ਹੁੰਦੇ ਹਨ ਜੋ ਔਰਤਾਂ ਅਤੇ ਮੁਟਿਆਰਾਂ ਨੂੰ ਇੰਡੀਅਨ, ਵੈਸਟਰਨ ਅਤੇ ਕਦੇ-ਕਦੇ ਇੰਡੋ ਵੈਸਟਰਨ ਦਿਖ ਵੀ ਦਿੰਦੇ ਹਨ। ਇਸੇ ਤਰ੍ਹਾਂ ਦੇ ਡ੍ਰੈਸਿਜ ’ਚ ਔਰਤਾਂ ਨੂੰ ਕਫਤਾਨ ਡਰੈੱਸ ਬਹੁਤ ਪਸੰਦ ਆ ਰਹੀ ਹੈ। ਇਹੋ ਕਾਰਨ ਹੈ ਕਿ ਇਹ ਪਿਛਲੇ ਕੁਝ ਸਮੇਂ ਤੋਂ ਟਰੈਂਡ ਵਿਚ ਹੈ। ਮੁਟਿਆਰਾਂ ਇਨ੍ਹਾਂ ਨੂੰ ਵੱਖਰੇ-ਵੱਖਰੇ ਸਟਾਈਲ ਵਿਚ ਕੈਰੀ ਕਰ ਰਹੀਆਂ ਹਨ। ਕਦੇ ਟਾਪ ਤਾਂ ਕਦੇ ਡਰੈੱਸ ਵਜੋਂ ਇਹ ਹਰ ਦਿਖ ’ਚ ਬੇਹੱਦ ਸਟਾਈਲਿਸ਼ ਲੱਗਦੀਆਂ ਹਨ। ਕੁਝ ਮੁਟਿਆਰਾਂ ਕਫਤਾਨ ਨੂੰ ਜੀਨਸ ਨਾਲ ਟਾਪ ਵਾਂਗ ਵੀ ਕੈਰੀ ਕਰ ਰਹੀਆਂ ਹਨ। ਕੁਝ ਇਸ ਨੂੰ ਸ਼ਾਰਟ ਡਰੈੱਸ ਵਾਂਗ ਪਹਿਨਣਾ ਪਸੰਦ ਕਰਦੀਆਂ ਹਨ। ਕਫਤਾਨ ਨੂੰ ਮੁਟਿਆਰਾਂ ਪਲਾਜ਼ੋ, ਪਲੇਅਰ, ਧੋਤੀ, ਫਾਰਮਲ ਪੈਂਟ, ਟ੍ਰਾਊਜ਼ਰ ਆਦਿ ਨਾਲ ਵੀ ਟਰਾਈ ਕਰ ਰਹੀਆਂ ਹਨ।
ਕਫਤਾਨ ਡਰੈੱਸ ਨੂੰ ਪਾਰਟੀ, ਸ਼ਾਪਿੰਗ, ਪਿਕਨਿਕ, ਦਫਤਰ ਅਤੇ ਆਊਟਿੰਗ ਦੌਰਾਨ ਵੀ ਪਹਿਨ ਰਹੀਆਂ ਹਨ। ਇਹ ਉਨ੍ਹਾਂ ਨੂੰ ਵੱਖਰੀ, ਸਟਾਈਲਿਸ਼ ਅਤੇ ਨਵੀਂ ਦਿਖ ਦਿੰਦੇ ਹਨ। ਮੁਟਿਆਰਾਂ ਨੂੰ ਜ਼ਿਆਦਾਤਰ ਫਲਾਵਰ ਪ੍ਰਿੰਟਿਡ ਅਤੇ ਪਲੇਨ ਡਿਜ਼ਾਈਨ ਦੇ ਕਫਤਾਨ ਪਹਿਨੇ ਦੇਖਿਆ ਜਾ ਸਕਦਾ ਹੈ। ਸਰਦੀਆਂ ਦੇ ਮੌਸਮ ਵਿਚ ਮੁਟਿਆਰਾਂ ਨੂੰ ਕਢਾਈ ਕੀਤੇ ਹੋਏ ਵਿੰਟਰ ਕਫਤਾਨ ਵੀ ਬਹੁਤ ਪਸੰਦ ਆ ਰਹੇ ਹਨ। ਦੂਜੇ ਪਾਸੇ ਕੁਝ ਔਰਤਾਂ ਵੈਲਵੇਟ ਅਤੇ ਹੋਰ ਗਰਮ ਕੱਪੜਿਆਂ ਨੂੰ ਖਰੀਦ ਕੇ ਆਪਣੀ ਪਸੰਦ ਨਾਲ ਵੀ ਕਫਤਾਨ ਡਰੈੱਸ ਬਣਵਾਉਣਾ ਪਸੰਦ ਕਰ ਰਹੀਆਂ ਹਨ।
ਇਸ ਦੇ ਨਾਲ ਜੁੱਤੀ ਵਿਚ ਔਰਤਾਂ ਅਤੇ ਮੁਟਿਆਰਾਂ ਨੂੰ ਹਾਈ ਹੀਲਸ, ਬੈਲੀ ਅਤੇ ਸੈਂਡਲ ਆਦਿ ਪਹਿਨੇ ਦੇਖਿਆ ਜਾ ਸਕਦਾ ਹੈ। ਇਸ ਦੇ ਨਾਲ ਜਿਊਲਰੀ ਵਿਚ ਝੁਮਕੇ ਪਹਿਨੇ ਜਾ ਸਕਦੇ ਹਨ।