ਵਾਲਾਂ ਨੂੰ ਲੰਬੇ ਅਤੇ ਮਜ਼ਬੂਤ ਬਣਾਉਣ ਲਈ ਅਪਣਾਓ ਇਹ ਨੁਸਖਾ

02/21/2017 6:30:48 AM

ਨਵੀਂ ਦਿੱਲੀ— ਜ਼ਿਆਦਾਤਰ ਕੁੜੀਆਂ ਲੰਬੇ ਅਤੇ ਚਮਕਦਾਰ ਵਾਲ ਪਸੰਦ ਕਰਦੀਆਂ ਹਨ। ਮਜ਼ਬੂਤ ਵਾਲਾਂ ਦੇ ਲਈ ਕੁੜੀਆਂ ਕਈ ਤਰੀਕੇ ਅਪਣਾਉਂਦੀਆਂ ਹਨ ਪਰ ਫਿਰ ਵੀ ਕੋਈ ਫਰਕ ਨਹੀਂ ਪੈਂਦਾ। ਜੇਕਰ ਤੁਸੀਂ ਵੀ ਲੰਬੇ ਅਤੇ ਚਮਕਦਾਰ ਵਾਲ ਚਾਹੁੰਦੇ ਹੋ ਤਾਂ ਅੱਜ ਅਸੀਂ ਤੁਹਾਡੇ ਲਈ ਕੜ੍ਹੀ ਪੱਤੇ ਨਾਲ ਬਣਿਆ ਹੇਅਰ ਪੈਕ ਬਾਰੇ ਦੱਸਣ ਜਾ ਰਹੇ ਹਾਂ। ਕੜ੍ਹੀ ਪੱਤੇ ''ਚ ਕਈ ਪੌਸ਼ਟਿਕ ਤੱਤ ਮੌਜੂਦ ਹੁੰਦੇ ਹਨ, ਜੋ ਤੁਹਾਡੇ ਵਾਲਾਂ ਨੂੰ ਮਜ਼ਬੂਤ ਬਣਾਉਣ ''ਚ ਮਦਦ ਕਰਦੇ ਹਨ। 
ਸਮੱਗਰੀ
-5 ਚਮਚ ਦਹੀ
- 5 ਚਮਚ ਕੜ੍ਹੀ ਪੱਤੇ ਦਾ ਪੇਸਟ
ਵਿਧੀ
1. ਸਭ ਤੋਂ ਪਹਿਲਾਂ ਜੇਕਰ ਵਾਲਾਂ ''ਚ ਤੇਲ ਲੱਗਾ ਹੋਵੇ ਤਾਂ ਵਾਲਾਂ ਨੂੰ ਧੋ ਲਓ।
2. ਉਸਦੇ ਬਾਅਦ ਇੱਕ ਕੌਲੀ ''ਚ ਦਹੀ ਅਤੇ ਕੜ੍ਹੀ ਦੇ ਪੱਤੇ ਦਾ ਪੇਸਟ ਮਿਕਸ ਕਰੋ।
3. ਮਿਸ਼ਰਮ ਨੂੰ ਚੰਗੀ ਤਰ੍ਹਾਂ ਮਿਲਾ ਲਓ।
4. ਮਿਸ਼ਰਨ ਨੂੰ ਮਿਲਾਉਣ ਦੇ ਬਾਅਦ ਆਪਣੇ ਵਾਲਾਂ ''ਤੇ ਚੰਗੀ ਤਰ੍ਹਾਂ ਲਗਾ ਲਓ।
5. ਇਸ ਪੈਕ ਨੂੰ ਵਾਲਾਂ ''ਤੇ ਘੱਟ ਤੋਂ ਘੱਟ 20-25 ਮਿੰਟ ਦੇ ਲਈ ਲਗਾ ਰਹਿਣ ਦਿਓ।
6. 25 ਮਿੰਟ ਦੇ ਬਾਅਦ ਵਾਲਾਂ ਨੂੰ ਗੁਣਗੁਣੇ ਪਾਨੀ ਨਾਲ ਧੋ ਲਓ।
- ਹਫਤੇ ''ਚ ਇੱਕ ਵਾਰ ਜਾਂ ਦੋ ਵਾਰ ਇਸ ਪੈਕ ਨੂੰ ਵਾਲਾਂ ''ਚ ਜ਼ਰਰੂ ਲਗਾਓ।