ਗਰਮੀਆਂ ''ਚ ਵਾਲਾਂ ਦੇ Oily ਹੋਣ ਤੋਂ ਹੋ ਪਰੇਸ਼ਾਨ ਤਾਂ ਇਨ੍ਹਾਂ ਘਰੇਲੂ ਨੁਸਖਿਆਂ ਨਾਲ ਪਾਓ ਛੁਟਕਾਰਾ
Thursday, May 21, 2026 - 03:50 PM (IST)
ਵੈੱਬ ਡੈਸਕ - ਗਰਮੀ ਦੇ ਮੌਸਮ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਇਸ ਸਮੇਂ ਸਰੀਰ ਦੇ ਨਾਲ-ਨਾਲ ਵਾਲਾਂ ਨੂੰ ਵੀ ਵਾਧੂ ਦੇਖਭਾਲ ਦੀ ਲੋੜ ਹੁੰਦੀ ਹੈ। ਇਸ ਮੌਸਮ 'ਚ ਸਕੈਲਪ 'ਚ ਸੀਬਮ ਦਾ ਉਤਪਾਦਨ ਵੱਧ ਜਾਂਦਾ ਹੈ ਅਤੇ ਪਸੀਨੇ ਕਾਰਨ ਵਾਲ ਚਿਪਚਿਪੇ ਅਤੇ ਆਇਲੀ ਦਿਖਾਈ ਦੇਣ ਲੱਗਦੇ ਹਨ। ਜੇਕਰ ਲੰਬੇ ਸਮੇਂ ਤੱਕ ਵਾਲ ਆਇਲੀ ਰਹਿਣ ਤਾਂ ਉਹ ਬੇਜਾਨ ਹੋ ਜਾਂਦੇ ਹਨ ਅਤੇ ਵਾਲਾਂ ਦਾ ਝੜਨਾ ਸ਼ੁਰੂ ਹੋ ਜਾਂਦਾ ਹੈ। ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਤੁਸੀਂ ਘਰ 'ਚ ਬਣੇ ਕੁਝ ਖਾਸ ਹੇਅਰ ਮਾਸਕਾਂ ਦੀ ਵਰਤੋਂ ਕਰ ਸਕਦੇ ਹੋ:
ਮੁਲਤਾਨੀ ਮਿੱਟੀ ਦਾ ਹੇਅਰ ਮਾਸਕ
- ਮੁਲਤਾਨੀ ਮਿੱਟੀ ਵਾਲਾਂ 'ਚੋਂ ਵਾਧੂ ਤੇਲ ਕੱਢਣ ਦੇ ਨਾਲ-ਨਾਲ ਉਨ੍ਹਾਂ ਨੂੰ ਸਿਹਤਮੰਦ ਵੀ ਰੱਖਦੀ ਹੈ। ਇਸ ਨੂੰ ਬਣਾਉਣ ਲਈ 3 ਚਮਚ ਮੁਲਤਾਨੀ ਮਿੱਟੀ, 1 ਚਮਚ ਨਿੰਬੂ ਦਾ ਰਸ ਅਤੇ 2 ਚਮਚ ਸ਼ਹਿਦ ਮਿਲਾ ਕੇ 15 ਮਿੰਟ ਲਈ ਵਾਲਾਂ 'ਤੇ ਲਗਾਓ ਅਤੇ ਫਿਰ ਧੋ ਲਓ। ਇਹ ਵਾਲਾਂ ਨੂੰ ਚਮਕਦਾਰ ਬਣਾਉਂਦਾ ਹੈ।
ਦਹੀ ਦਾ ਹੇਅਰ ਮਾਸਕ
- ਦਹੀ 'ਚ ਮੌਜੂਦ ਪ੍ਰੋਬਾਇਓਟਿਕਸ ਆਇਲੀ ਵਾਲਾਂ ਨੂੰ ਪੋਸ਼ਣ ਦੇਣ ਅਤੇ ਮਜ਼ਬੂਤ ਬਣਾਉਣ 'ਚ ਮਦਦ ਕਰਦੇ ਹਨ। ਅੱਧਾ ਕੱਪ ਦਹੀ, 1 ਚਮਚ ਬੇਕਿੰਗ ਸੋਡਾ, 1-2 ਚਮਚ ਨਿੰਬੂ ਦਾ ਰਸ ਅਤੇ ਇਕ ਅੰਡੇ ਦਾ ਚਿੱਟਾ ਹਿੱਸਾ ਮਿਲਾ ਕੇ ਤਿਆਰ ਮਾਸਕ ਨੂੰ 30 ਮਿੰਟ ਲਈ ਵਾਲਾਂ 'ਤੇ ਲਗਾਓ ਅਤੇ ਫਿਰ ਪਾਣੀ ਨਾਲ ਧੋ ਲਓ।
ਨਿੰਬੂ ਅਤੇ ਸੰਤਰੇ ਦੇ ਛਿਲਕੇ ਦਾ ਮਾਸਕ
- ਇਹ ਹੇਅਰ ਮਾਸਕ ਵਾਲਾਂ ਦੇ pH ਲੈਵਲ ਨੂੰ ਸੰਤੁਲਿਤ ਰੱਖਣ 'ਚ ਮਦਦ ਕਰਦਾ ਹੈ। 2 ਚਮਚ ਸੰਤਰੇ ਦੇ ਛਿਲਕਿਆਂ ਦਾ ਪਾਊਡਰ, 2 ਚਮਚ ਨਿੰਬੂ ਦੇ ਛਿਲਕਿਆਂ ਦਾ ਪਾਊਡਰ ਅਤੇ ਅੱਧਾ ਕੱਪ ਪਾਣੀ ਮਿਲਾ ਕੇ 15 ਮਿੰਟ ਲਈ ਲਗਾਓ। ਇਸ ਨਾਲ ਵਾਲਾਂ 'ਚੋਂ ਪਸੀਨੇ ਦੀ ਬਦਬੂ ਵੀ ਦੂਰ ਹੁੰਦੀ ਹੈ।
ਇਨ੍ਹਾਂ ਘਰੇਲੂ ਨੁਸਖਿਆਂ ਦੀ ਵਰਤੋਂ ਨਾਲ ਤੁਸੀਂ ਇਸ ਗਰਮੀ 'ਚ ਆਪਣੇ ਵਾਲਾਂ ਨੂੰ ਤਾਜ਼ਾ ਅਤੇ ਤੇਲ-ਮੁਕਤ ਰੱਖ ਸਕਦੇ ਹੋ।
