Idli Pizza

Friday, Jul 27, 2018 - 05:04 PM (IST)

Idli Pizza

ਜਲੰਧਰ— ਜੇਕਰ ਤੁਹਾਡੇ ਬੱਚੇ ਇਡਲੀ ਨਹੀਂ ਖਾਂਦੇ ਹਨ ਜਾਂ ਫਿਰ ਬਚੀ ਹੋਈ ਇਡਲੀ ਤੁਹਾਨੂੰ ਬੇਕਾਰ ਲੱਗਦੀ ਹੈ ਤਾਂ ਇਸ ਤੋਂ ਤੁਸੀਂ ਨਵੀਂ ਡਿਸ਼ ਤਿਆਰ ਕਰ ਸਕਦੇ ਹੋ। ਜੀ ਹਾਂ ਇਸ ਤੋਂ ਤੁਸੀਂ ਇਡਲੀ ਪਿੱਜਾ ਬਣਾ ਸਕਦੇ ਹੋ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦਾ ਤਰੀਕਾ।
ਸਮੱਗਰੀ—
ਪਿਆਜ਼ - 45 ਗ੍ਰਾਮ
ਸ਼ਿਮਲਾ ਮਿਰਚ - 45 ਗ੍ਰਾਮ
ਓਲਿਵੇਸ ਕੱਟੇ ਹੋਏ - 2 ਵੱਡੇ ਚੱਮਚ
ਸਵੀਟ ਕਾਰਨ - 35 ਗ੍ਰਾਮ
ਪਿੱਜਾ ਸਾਓਸ - 80 ਗ੍ਰਾਮ
ਨਮਕ - 1/2 ਛੋਟਾ ਚੱਮਚ
ਕਾਲੀ ਮਿਰਚ - ਛੋਟਾ 1/2 ਚੱਮਚ
ਇਡਲੀ ਟੁੱਕੜੇ
ਮੋਜ਼ਰੇਲਾ ਚੀਜ਼ - ਸੁਆਦ ਲਈ
ਤੇਲ - ਫਰਾਈ ਕਰਨ ਲਈ
ਵਿਧੀ—
1. ਸਭ ਤੋਂ ਪਹਿਲਾਂ ਇਕ ਕਟੋਰੇ ਵਿਚ ਪਿਆਜ਼, ਸ਼ਿਮਲਾ ਮਿਰਚ, ਓਲਿਵੇਸ ਕੱਟੇ ਹੋਏ, ਸਵੀਟ ਕਾਰਨ, ਪਿੱਜ਼ਾ ਸਾਓਸ, ਨਮਕ ਅਤੇ ਕਾਲੀ ਮਿਰਚ ਪਾ ਕੇ ਚੰਗੀ ਤਰ੍ਹਾਂ ਮਿਲਾਓ। 
2. ਹੁਣ ਇਕ ਇਡਲੀ ਟੁੱਕੜਾ ਲਓ ਅਤੇ ਇਸ ਦੇ 'ਤੇ ਤਿਆਰ ਮਿਸ਼ਰਣ ਫੈਲਾਓ।
3. ਹੁਣ ਉਸ 'ਤੇ ਮੋਜ਼ਰੇਲਾ ਚੀਜ਼ ਪਾਓ।
4. ਹੁਣ ਇਕ ਪੈਨ 'ਚ ਤੇਲ ਗਰਮ ਕਰੋ ਅਤੇ ਉਸ 'ਤੇ ਤਿਆਰ ਇਡਲੀ ਦੇ ਟੁੱਕੜੇ ਰੱਖੋ।
5. ਇਸ ਤੋਂ ਬਾਅਦ ਢੱਕ ਕੇ ਇਨ੍ਹਾਂ ਨੂੰ 4-5 ਮਿੰਟ ਤੱਕ ਪਕਾਓ।
6. ਤੁਹਾਡੀ ਰੈਸਿਪੀ ਤਿਆਰ ਹੈ। ਕੈਚਅੱਪ ਨਾਲ ਗਰਮਾ-ਗਰਮ ਸਰਵ ਕਰੋ।

 


Related News