''ਡਾਇਪਰ ਰੈਸ਼'' ਤੋਂ ਇੰਝ ਰੱਖੋ ਨੰਨ੍ਹੀ ਚਮੜੀ ਦਾ ਖ਼ਿਆਲ

Saturday, Aug 15, 2026 - 01:06 PM (IST)

''ਡਾਇਪਰ ਰੈਸ਼'' ਤੋਂ ਇੰਝ ਰੱਖੋ ਨੰਨ੍ਹੀ ਚਮੜੀ ਦਾ ਖ਼ਿਆਲ

ਵੈੱਬ ਡੈਸਕ -  ਨੰਨ੍ਹੇ ਬੱਚਿਆਂ ਦੀ ਚਮੜੀ ਬਹੁਤ ਨਾਜ਼ੁਕ ਅਤੇ ਸੰਵੇਦਨਸ਼ੀਲ ਹੁੰਦੀ ਹੈ। ਲੰਬੇ ਸਮੇਂ ਤੱਕ ਗਿੱਲੇ ਜਾਂ ਗੰਦੇ ਡਾਇਪਰ ਦੇ ਸੰਪਰਕ ਵਿਚ ਰਹਿਣ, ਡਾਇਪਰ ਦੇ ਚਮੜੀ ਨਾਲ ਰਗੜ ਖਾਣ ਜਾਂ ਨਮੀ ਕਾਰਨ ਉਨ੍ਹਾਂ ਦੇ ਨਾਜ਼ੁਕ ਹਿੱਸੇ ਵਿਚ ਲਾਲੀ ਅਤੇ ਰੈਸ਼ੇਜ਼ ਹੋ ਸਕਦੇ ਹਨ। ਕਈ ਵਾਰ ਰੈਸ਼ ਦੇ ਕਾਰਨ ਬੱਚਾ ਅਸਹਿਜ ਅਤੇ ਚਿੜਚਿੜਾ ਰਹਿਣ ਲੱਗਦਾ ਹੈ। ਕੁਝ ਮਾਮਲਿਆਂ ਵਿਚ ਇਹ ਸਮੱਸਿਆ ਫੰਗਲ ਜਾਂ ਬੈਕਟੀਰੀਅਲ ਇਨਫੈਕਸ਼ਨ ਦਾ ਰੂਪ ਵੀ ਲੈ ਸਕਦੀ ਹੈ। ਇਸ ਲਈ ਡਾਇਪਰ ਏਰੀਆ ਨੂੰ ਸਾਫ਼, ਸੁੱਕਾ ਅਤੇ ਸੁਰੱਖਿਅਤ ਰੱਖਣਾ ਬਹੁਤ ਜ਼ਰੂਰੀ ਹੈ। ਚੰਗੀ ਗੱਲ ਇਹ ਹੈ ਕਿ ਅਸਾਨ ਸਾਵਧਾਨੀਆਂ ਅਪਣਾ ਕੇ ਡਾਇਪਰ ਰੋਸ਼ ਦੀ ਸਮੱਸਿਆ ਤੋਂ ਬਚਿਆ ਜਾ ਸਕਦਾ ਹੈ। ਜੇਕਰ ਰੈਸ਼ ਹੋ ਵੀ ਜਾਵੇ ਤਾਂ ਸ਼ੁਰੂਆਤੀ ਪੱਧਰ 'ਤੇ ਸਹੀ ਦੇਖਭਾਲ ਨਾਲ ਬੱਚੇ ਨੂੰ ਰਾਹਤ ਮਿਲ ਸਕਦੀ ਹੈ।

ਖੁਸ਼ਬੂ ਅਤੇ ਅਲਕੋਹਲ ਵਾਲੇ ਵਾਈਪਸ ਤੋਂ ਬਚੇ
ਡਾਇਪਰ ਬਦਲਦੇ ਸਮੇਂ ਬੱਚੇ ਦੀ ਚਮੜੀ ਨੂੰ ਸਾਫ਼ ਕਰਨ ਲਈ ਤੇਜ਼ ਖੁਸ਼ਬੂ, ਅਲਕੋਹਲ ਜਾਂ ਹੋਰ ਸੰਭਾਵਿਤ ਜਲਨ ਪੈਦਾ ਕਰਨ ਵਾਲੇ ਤੱਤਾਂ ਵਾਲੇ ਵੈੱਟ ਵਾਈਪਸ ਦੀ ਵਰਤੋਂ ਨਾ ਕਰੋ । ਇਸ ਦੀ ਬਜਾਏ ਸਾਦੇ ਕੋਸੇ ਪਾਣੀ ਅਤੇ ਮੁਲਾਇਮ ਕੱਪੜੇ/ਕਪਾਹ ਦੀ ਵਰਤੋਂ ਕੀਤੀ ਜਾ ਸਕਦੀ ਹੈ।

ਚਮੜੀ ਨੂੰ ਚੰਗੀ ਤਰ੍ਹਾਂ ਸੁਕਾਓ
ਸਿਰਫ਼ ਸਫ਼ਾਈ ਕਰਨਾ ਹੀ ਕਾਫ਼ੀ ਨਹੀਂ ਹੈ, ਡਾਇਪਰ ਪੁਆਉਣ ਤੋਂ ਪਹਿਲਾਂ ਚਮੜੀ ਨੂੰ ਚੰਗੀ ਤਰ੍ਹਾਂ ਸੁਕਾਉਣਾ ਵੀ ਜ਼ਰੂਰੀ ਹੈ। ਮੁਲਾਇਮ ਸੂਤੀ ਕੱਪੜੇ ਜਾਂ ਤੋਲੀਏ ਨਾਲ, ਚਮੜੀ ਨੂੰ ਰਗੜਨ ਦੀ ਬਜਾਏ ਹਲਕੇ ਹੱਥਾਂ ਨਾਲ ਥਾਪੜ ਕੇ ਸੁਕਾਓ।

ਡਾਇਪਰ ਬਦਲਣ ਵਿਚ ਦੇਰ ਨਾ ਕਰੋ
ਗਿੱਲਾ ਜਾਂ ਗੱਦਾ ਡਾਇਪਰ ਲੰਬੇ ਸਮੇਂ ਤੱਕ ਬੱਚੇ ਦੀ ਚਮੜੀ ਦੇ ਸੰਪਰਕ ਵਿਚ ਰਹਿਣ ਨਾਲ ਜਲਨ ਅਤੇ ਰੋਸ਼ ਦਾ ਖ਼ਤਰਾ ਵਧ ਸਕਦਾ ਹੈ। ਇਸ ਲਈ ਬੱਚੇ ਦੇ ਪਿਸ਼ਾਬ ਜਾਂ ਮਲ ਤਿਆਗਣ ਤੋਂ ਬਾਅਦ ਜਿੰਨੀ ਜਲਦੀ ਸੰਭਵ ਹੋਵੇ, ਡਾਇਪਰ ਬਦਲ ਦਿਓ।

ਕੁਝ ਸਮਾਂ ਡਾਇਪਰ ਤੋਂ ਦਿਓ ਛੁੱਟੀ
ਜਦੋਂ ਵੀ ਸੰਭਵ ਹੋਵੇ, ਬੱਚੇ ਨੂੰ ਕੁਝ ਸਮਾਂ ਬਿਨਾਂ ਡਾਇਪਰ ਦੇ ਰੱਖੋ, ਤਾਂ ਜੋ ਪ੍ਰਭਾਵਿਤ ਹਿੱਸੇ ਵਿਚ ਹਵਾ ਲੱਗ ਸਕੇ ਅਤੇ ਚਮੜੀ ਸੁੱਕੀ ਰਹਿ ਸਕੇ। ਰੋਸ਼ ਹੋਣ 'ਤੇ ਇਹ ਉਪਾਅ ਵਿਸ਼ੇਸ਼ ਤੌਰ 'ਤੇ ਮਦਦਗਾਰ ਹੋ ਸਕਦਾ ਹੈ। ਬੱਚੇ ਨੂੰ ਕਿਸੇ ਸਾਫ਼, ਸੁੱਕੇ ਤੌਲੀਏ ਜਾਂ ਚਾਦਰ 'ਤੇ ਥੋੜ੍ਹੀ ਦੇਰ ਬਿਨਾਂ ਡਾਇਪਰ ਦੇ ਲਿਟਾਇਆ ਜਾ ਸਕਦਾ ਹੈ।

ਡਾਇਪਰ ਬਹੁਤ ਟਾਈਟ ਨਾ ਹੋਵੇ
ਡਾਇਪਰ ਦਾ ਬਹੁਤ ਟਾਈਟ ਹੋਣਾ ਚਮੜੀ ਨਾਲ ਰਗੜ ਵਧਾ ਸਕਦਾ ਹੈ ਅਤੇ ਨਮੀ ਨੂੰ ਅੰਦਰ ਫਸਾ ਸਕਦਾ ਹੈ। ਇਸ ਲਈ ਬੱਚੇ ਲਈ ਅਜਿਹਾ ਡਾਇਪਰ ਚੁਣੋ, ਜੋ ਸਹੀ ਫਿੱਟ ਹੋਵੇ।


author

Sunaina

Content Editor

Related News