ਬੱਚਿਆਂ ਦੀ ਭੋਜਨ ’ਚ ਦਿਲਚਸਪੀ ਕਿਵੇਂ ਵਧਾਈਏ, ਜਾਣੋ ਆਸਾਨ ਟਿਪਸ

Thursday, Aug 29, 2024 - 06:55 PM (IST)

ਜਲੰਧਰ- ਮੰਮੀ... ਇਸ ਖਾਣੇ ’ਚ ਬਹੁਤ  ਸਾਰੀਆਂ ਮਿਰਚਾਂ ਹਨ..., ਹਾਏ... ਇਸ ਖਾਣੇ ਦਾ ਸੁਆਦ ਬਾਜ਼ਾਰ ਵਰਗਾ ਨਹੀਂ ਹੈ। ਮੰਮੀ, ਤੁਸੀਂ ਹਰ ਰੋਜ਼ ਪਿੱਜ਼ਾ ਅਤੇ ਬਰਗਰ ਕਿਉਂ ਨਹੀਂ ਬਣਾਉਂਦੇ? 
ਸਾਡੇ ਨਿੱਕੇ-ਨਿੱਕੇ ਬੱਚਿਆਂ ਦੇ ਖਾਣ ਸਮੇਂ ਕਈ ਨਖਰੇ ਹੁੰਦੇ ਹਨ। ਸਬਜ਼ੀਆਂ ਤੋਂ ਪਰਹੇਜ਼ ਕਰਨ ਵਾਲੇ ਇਨ੍ਹਾਂ ਬੱਚਿਆਂ ਦਾ ਪੇਟ ਭਰਨਾ ਕਿਸੇ ਮਾਂ ਲਈ ਲੜਾਈ ਜਿੱਤਣ ਤੋਂ ਘੱਟ ਨਹੀਂ ਹੈ। ਬੱਚੇ ਅਕਸਰ ਘਰ ਦੇ ਬਣੇ ਖਾਣੇ ਤੋਂ ਚਿੜ ਜਾਂਦੇ ਹਨ। ਉਹ ਬਾਜ਼ਾਰੀ ਭੋਜਨ ਜਿਵੇਂ  ਪਿੱਜ਼ਾ ਅਤੇ ਬਰਗਰ ਆਦਿ ਬੜੇ ਚਾਅ ਨਾਲ ਖਾਂਦੇ ਹਨ ਅਤੇ ਘਰ ਦਾ ਖਾਣਾ ਬਹੁਤ ਹੀ ਬੇਸਵਾਦ ਅਤੇ ਬੋਰਿੰਗ ਲੱਗਦਾ ਹੈ। 

ਨਵੇਂ ਤਰੀਕੇ ਅਪਣਾਓ : ਸਾਡੇ ਸਰੀਰ ਦੇ ਵਿਕਾਸ ਲਈ ਸੰਤੁਲਿਤ ਭੋਜਨ ਬਹੁਤ ਜ਼ਰੂਰੀ  ਹੈ। ਹਰੀਆਂ ਸਬਜ਼ੀਆਂ ਅਤੇ ਘਰ ਦੇ ਖਾਣੇ ਪ੍ਰਤੀ ਬੱਚਿਆਂ ਦਾ ਚਿੜਚਿੜਾਪਨ ਦੂਰ ਕਰਨਾ ਬਹੁਤ ਜ਼ਰੂਰੀ ਹੈ ਤਾਂ ਜੋ ਬੱਚਿਆਂ ਦਾ ਸਰੀਰਕ ਵਿਕਾਸ ਚੰਗਾ ਹੋ ਸਕੇ। ਇਸ  ਲਈ ਬੱਚਿਆਂ ਦੀਆਂ ਮਾਵਾਂ ਨੂੰ ਭੋਜਨ ਨੂੰ ਦਿਲਚਸਪ ਬਣਾਉਣ ਦੇ ਕੁਝ ਨਵੇਂ ਤਰੀਕੇ ਅਪਣਾਉਣੇ  ਪੈਣਗੇ।  ਸਬਜ਼ੀਆਂ ਦਾ ਪੁਲਾਓ, ਫਰੂਟ ਰਾਇਤਾ, ਪਿੱਜ਼ਾ ਪਰੌਂਠਾ, ਸੈਂਡਵਿਚ ਜਾਂ ਫਰੂਟ ਚਾਟ ਆਦਿ ਤਿਆਰ ਕਰਕੇ ਖੁਆਓ। ਬੱਚਿਆਂ ਨੂੰ ਇਡਲੀ, ਡੋਸਾ, ਢੋਕਲਾ ਜਾਂ ਪੋਹਾ ਆਦਿ ਬਹੁਤ ਹੀ ਸੁਆਦ ਲੱਗਦੇ ਹਨ, ਜਿਸ ਨੂੰ ਦੇਖ ਕੇ ਬੱਚੇ ਇਸ ਦੀ ਸਜਾਵਟ ਵੱਲ ਜ਼ਿਆਦਾ ਆਕਰਸ਼ਿਤ ਹੁੰਦੇ ਹਨ। 

ਅਕਸਰ ਤੁਸੀਂ ਦੇਖਿਆ ਹੋਵੇਗਾ ਕਿ ਬੱਚੇ ਚੈਰੀ ਅਤੇ ਹਰੇ ਮਟਰਾਂ ਨਾਲ ਸਜਾਏ ਹੋਏ ਪੁਲਾਓ ਨੂੰ ਬੜੇ ਚਾਅ ਨਾਲ ਖਾਂਦੇ ਹਨ ਅਤੇ ਕਰੀਮ ਅਤੇ ਸਟ੍ਰਾਬੇਰੀ ਆਦਿ ਨਾਲ ਸਜੇ ਕੇਕ ਨੂੰ ਦੇਖ ਕੇ ਉਨ੍ਹਾਂ ਦੇ ਮੂੰਹ ’ਚ ਪਾਣੀ ਆ ਜਾਂਦਾ ਹੈ। ਬੱਚੇ ਘਰ ਦੇ ਪਕਾਏ ਖਾਣੇ ਤੋਂ ਚਿੜ ਜਾਂਦੇ ਹਨ, ਜੋ ਆਮ ਵਾਂਗ ਹੀ ਦਿਖਾਈ ਦਿੰਦਾ ਹੈ। ਭੋਜਨ ਪਰੋਸਣ ਦੇ ਤਰੀਕੇ ਵਿਚ ਕੁਝ ਬਦਲਾਅ ਕਰਕੇ ਬੱਚਿਆਂ ਨੂੰ ਇਸ ਵੱਲ ਆਕਰਸ਼ਿਤ ਕੀਤਾ ਜਾ ਸਕਦਾ ਹੈ।  ਸਬਜ਼ੀਆਂ ਨੂੰ ਕੱਟ ਕੇ ਬੱਚਿਆਂ ਨੂੰ ਖੁਆਉਣ ਦੀ ਬਜਾਏ ਜੇਕਰ ਸਲਾਦ ਨੂੰ ਫੁੱਲਾਂ ਦੇ ਆਕਾਰ ਵਿਚ ਸਜਾ ਕੇ ਬੱਚਿਆਂ ਨੂੰ ਪਰੋਸਿਆ ਜਾਵੇ ਤਾਂ ਬੱਚੇ ਉਸ ਸਲਾਦ ਨੂੰ ਖਾਣ ਦਾ ਆਨੰਦ ਮਾਨਣਗੇ।
 
ਭੋਜਨ ਵਿਚ ਰੁਚੀ ਪੈਦਾ ਕਰੋ
ਬੱਚਿਆਂ ਦਾ ਸਲਾਦ ਪ੍ਰਤੀ ਡਰ ਦੂਰ ਕਰਨ ਲਈ ਸਲਾਦ ਦਾ ਸੁਆਦ ਬਦਲੋ। ਟਮਾਟਰ, ਪਿਆਜ਼, ਖੀਰੇ ਆਦਿ ਦੇ ਸਲਾਦ ਵਿਚ ਕਾਲਾ ਨਿੰਬੂ, ਨਮਕ, ਚੀਨੀ, ਸ਼ਹਿਦ ਜਾਂ ਜੀਰਾ ਆਦਿ ਮਿਲਾ ਕੇ ਬੱਚਿਆਂ ਨੂੰ ਖਿਲਾਓ। ਸੁਆਦ ਅਤੇ ਸਜਾਵਟ ਬਦਲਣ ਨਾਲ ਬੱਚਿਆਂ ਵਿਚ ਇਸ ਨੂੰ ਖਾਣ ਵਿਚ ਰੁਚੀ ਪੈਦਾ ਹੋਵੇਗੀ।
 
ਸਬਜ਼ੀਆਂ ਦੇ ਫਾਇਦੇ ਬੱਚਿਆਂ ਨੂੰ ਦੱਸੋ 
ਬੱਚਿਆਂ ਨੂੰ ਹਰੀਆਂ ਸਬਜ਼ੀਆਂ ਖਾਣ ਨਾਲ ਹੋਣ ਵਾਲੇ ਫਾਇਦੇ ਜ਼ਰੂਰ ਦੱਸੋ। ਵੱਖ-ਵੱਖ ਸਬਜ਼ੀਆਂ ਤੇ ਦਾਲਾਂ ਬਣਾ ਕੇ ਬੱਚਿਆਂ ਦੀ ਖਾਣ ਪ੍ਰਤੀ ਦਿਲਚਸਪੀ ਵੀ ਵਧਾਓ। ਧਿਆਨ ਰੱਖੋ ਕਿ ਮਸਾਲੇ ਬੱਚਿਆਂ ਦੇ ਸੁਆਦ ਅਨੁਸਾਰ ਹੀ ਪਾਓ। 
ਕੋਸ਼ਿਸ਼ ਕਰੋ ਕਿ ਜੇਕਰ ਤੁਸੀਂ ਬਰਗਰ ਜਾਂ ਹੋਰ ਫੂਡ ਬੱਚਿਆਂ ਨੂੰ ਦੇਣਾ ਚਾਹੁੰਦੋ ਹੋ ਤਾਂ ਘਰ ਵਿਚ ਹੀ ਤਾਜ਼ੀਆਂ ਸਬਜ਼ੀਆਂ ਪਾ ਕੇ ਤਿਆਰ ਕਰ ਸਕਦੋ ਹੋ। ਅੱਜਕਲ ਯੂ ਟਿਉੂਬ ਤੇ ਹੋਰ ਬਹੁਤ ਸਾਧਨ ਹਨ, ਜਿਨ੍ਹਾਂ ਤੋਂ ਸਿੱਖ ਕੇ ਤੁਸੀਂ ਵਧੀਆ ਡਿਸ਼ ਬਣਾ ਸਕਦੇ ਹੋ। 


 


Tarsem Singh

Content Editor

Related News