ਘਰ 'ਚ ਇੰਝ ਬਣਾਓ ਮਿਕਸ ਸਬਜ਼ੀਆਂ ਦਾ ਸੂਪ
Saturday, Dec 28, 2024 - 06:02 AM (IST)

ਨਵੀਂ ਦਿੱਲੀ : ਸੂਪ ਸਾਡੀ ਸਭ ਦੀ ਸਿਹਤ ਲਈ ਬਹੁਤ ਹੀ ਲਾਹੇਵੰਦ ਹੁੰਦਾ ਹੈ। ਇਸ ਨੂੰ ਪੀਣ ਦੇ ਸ਼ੌਕੀਨ ਲੋਕ ਹਰ ਮੌਸਮ 'ਚ ਇਸ ਦਾ ਸੇਵਨ ਕਰਦੇ ਹਨ। ਅੱਜ ਅਸੀਂ ਤੁਹਾਨੂੰ ਘਰ 'ਚ ਹੀ ਮਿਕਸ ਸਬਜ਼ੀਆਂ ਦਾ ਸੂਪ ਬਣਾਉਣ ਦਾ ਤਰੀਕਾ ਦੱਸਣ ਜਾ ਰਹੇ ਹਾਂ।
ਜਾਣ ਲਓ ਇਸ ਨੂੰ ਬਣਾਉਣ ਸਮੇਂ ਵਰਤੋਂ ਹੋਣ ਵਾਲੀ ਸਮੱਗਰੀ ਬਾਰੇ- ਮਟਰ, ਗਾਜਰ, ਫ਼ਲੀਆਂ, ਗੋਭੀ, ਸਵੀਟ ਕਾਰਨ, ਪਿਆਜ਼, ਹਰੇ ਪਿਆਜ਼, ਸ਼ਿਮਲਾ ਮਿਰਚ, ਇਕ ਨਿੰਬੂ ਅਤੇ ਇਕ ਚਮਚ ਅਦਰਕ ਅਤੇ ਲਸਣ ਲਓ ਅਤੇ ਸਬਜ਼ੀਆਂ ਨੂੰ ਬਰੀਕ-ਬਰੀਕ ਕੱਟ ਲਵੋ।
ਵਿਧੀ :
ਸਭ ਤੋਂ ਪਹਿਲਾਂ ਕੜਾਹੀ ‘ਚ ਮੱਖਣ ਪਾਓ।
ਮੱਖਣ ਗਰਮ ਹੋਣ ਤੋਂ ਬਾਅਦ ਉਸ ’ਚ ਕੱਟੇ ਹੋਏ ਲਾਲ ਤੇ ਹਰੇ ਪਿਆਜ਼ ਪਾਓ।
ਪਿਆਜ਼ ਤੋਂ ਬਾਅਦ ਇਸ ’ਚ ਕੜੀ ਪੱਤਾ ਪਾ ਦਿਓ, 2-3 ਮਿੰਟ ਤੱਕ ਇਸ ਨੂੰ ਪੱਕਣ ਦਿਓ।
ਇਸ ਤੋਂ ਬਾਅਦ ਫਲੀਆਂ, ਗੋਭੀ ਅਤੇ ਬਾਕੀ ਦੀਆਂ ਸਾਰੀਆਂ ਸਬਜ਼ੀਆਂ ਕੜਾਹੀ ’ਚ ਪਾ ਕੇ ਮਿਕਸ ਕਰ ਲਓ।
2-3 ਮਿੰਟ ਸਬਜ਼ੀਆਂ ਨੂੰ ਭੁੰਨਣ ਤੋਂ ਬਾਅਦ ਇਸ ’ਚ 3 ਵੱਡੇ ਗਲਾਸ ਪਾਣੀ ਪਾ ਦਿਓ।
ਪਾਣੀ ਪਾਉਣ ਤੋਂ ਬਾਅਦ ਇਸ ’ਚ ਸਵੀਟ ਕਾਰਨ ਪਾ ਦਿਓ।
ਸਵਾਦ ਅਨੁਸਾਰ ਲੂਣ ਪਾਓ
ਜਦੋਂ ਤੱਕ ਸਬਜ਼ੀਆਂ ਨਰਮ ਨਹੀਂ ਹੋ ਜਾਂਦੀਆਂ ਉਦੋਂ ਤੱਕ ਉਨ੍ਹਾਂ ਸਬਜ਼ੀਆਂ ਨੂੰ ਉਬਾਲਦੇ ਰਹੋ।
ਲਓ ਜੀ ਮਿਕਸ ਸਬਜ਼ੀਆਂ ਦਾ ਸੂਪ ਬਣ ਕੇ ਤਿਆਰ ਹੈ। ਇਸ ਨੂੰ ਆਪ ਵੀ ਖਾਓ ਅਤੇ ਪਰਿਵਾਰ ਵਾਲਿਆਂ ਨੂੰ ਵੀ ਖਾਣ ਲਈ ਦਿਓ।