ਹੈਵੀ ਸਟੋਨ ਵਰਕ ਵਾਲੇ ਆਊਟਫਿਟਸ ਬਣੇ ਪਾਰਟੀ ਲੁੱਕ ਦੀ ਪਸੰਦ
Monday, Aug 31, 2026 - 09:45 AM (IST)
ਵੈੱਬ ਡੈਸਕ- ਫੈਸ਼ਨ ਦੀ ਦੁਨੀਆ ’ਚ ਇਨ੍ਹੀਂ ਦਿਨੀਂ ਹੈਵੀ ਸਟੋਨ ਵਰਕ ਵਾਲੇ ਆਊਟਫਿਟਸ ਦਾ ਕ੍ਰੇਜ਼ ਤੇਜ਼ੀ ਨਾਲ ਵਧ ਰਿਹਾ ਹੈ। ਪਹਿਲਾਂ ਜਿੱਥੇ ਇਸ ਤਰ੍ਹਾਂ ਦੇ ਆਊਟਫਿਟਸ ਸਿਰਫ ਲਾੜ੍ਹੀਆਂ ਲਈ ਮੰਨੇ ਜਾਂਦੇ ਸਨ, ਉੱਥੇ ਹੀ ਹੁਣ ਹਰ ਛੋਟੇ-ਵੱਡੇ ਫੰਕਸ਼ਨ, ਪਾਰਟੀ, ਫੈਸਟੀਵਲ ਤੇ ਇੱਥੋਂ ਤੱਕ ਕਿ ਫੈਸ਼ਨ ਸ਼ੋਅ ’ਚ ਵੀ ਔਰਤਾਂ ਹੈਵੀ ਸਟੋਨ ਵਰਕ ਵਾਲੇ ਆਊਟਫਿਟਸ ਪਹਿਨਣਾ ਪਸੰਦ ਕਰ ਰਹੀਆਂ ਹਨ। ਇਨ੍ਹਾਂ ਕੱਪੜਿਆਂ ’ਚ ਲੱਗੀ ਚਮਕ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚ ਲੈਂਦੀ ਹੈ ਅਤੇ ਪਹਿਨਣ ਵਾਲੀਆਂ ਮੁਟਿਆਰਾਂ ਤੇ ਔਰਤਾਂ ਨੂੰ ਭੀੜ ’ਚ ਸਭ ਤੋਂ ਵੱਖ ਬਣਾਉਂਦੀ ਹੈ। ਹੈਵੀ ਸਟੋਨ ਵਰਕ ’ਚ ਕਈ ਤਰ੍ਹਾਂ ਦੀ ਵੈਰਾਇਟੀ ਦੇਖਣ ਨੂੰ ਮਿਲਦੀ ਹੈ।
ਬਜ਼ਾਰ ’ਚ ਅੱਜਕੱਲ ਡਾਇਮੰਡ ਕੱਟ ਸਟੋਨ, ਕੁੰਦਨ ਸਟੋਨ, ਅਮੈਰੀਕਨ ਡਾਇਮੰਡ, ਮੋਤੀ ਵਰਕ ਅਤੇ ਸੀਕੁਇੰਸ ਵਰਕ ਵਾਲੇ ਆਊਟਫਿਟਸ ਕਾਫੀ ਟ੍ਰੈਂਡ ’ਚ ਹਨ। ਇਨ੍ਹਾਂ ’ਚ ਨੈੱਟ ਫੈਬਰਿਕ ’ਤੇ ਕੀਤਾ ਗਿਆ ਕੰਮ ਸਭ ਤੋਂ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ, ਕਿਉਂਕਿ ਨੈੱਟ ’ਤੇ ਸਟੋਨ ਦੀ ਚਮਕ ਹੋਰ ਵੀ ਜ਼ਿਆਦਾ ਉੱਭਰ ਕੇ ਆਉਂਦੀ ਹੈ। ਇਸ ਤੋਂ ਇਲਾਵਾ ਜਾਰਜੈੱਟ, ਸ਼ਿਫੌਨ, ਸਿਲਕ ਅਤੇ ਵੈਲਵੇਟ ’ਤੇ ਵੀ ਸਟੋਨ ਵਰਕ ਦਾ ਕੰਮ ਖੂਬ ਚੱਲ ਰਿਹਾ ਹੈ। ਇਨ੍ਹਾਂ ਆਊਟਫਿਟਸ ’ਚ ਸਾੜ੍ਹੀ ਤੋਂ ਲੈ ਕੇ ਲਹਿੰਗਾ-ਚੋਲੀ, ਗਾਊਨ ਅਤੇ ਤਰ੍ਹਾਂ-ਤਰ੍ਹਾਂ ਦੇ ਸੂਟ ਵੀ ਦੇਖੇ ਜਾ ਸਕਦੇ ਹਨ। ਔਰਤਾਂ ਤੇ ਮੁਟਿਆਰਾਂ ਕੋਲ ਹੈਵੀ ਸਟੋਨ ਵਰਕ ਵਾਲੇ ਆਊਟਫਿਟਸ ਦੇ ਕਈ ਆਪਸ਼ਨਜ਼ ਰਹਿੰਦੇ ਹਨ, ਜਿਨ੍ਹਾਂ ਨੂੰ ਉਹ ਵੱਖ-ਵੱਖ ਮੌਕਿਆਂ ’ਤੇ ਚੁਣ ਕੇ ਪਹਿਨਦੀਆਂ ਹਨ ਅਤੇ ਆਪਣੀ ਲੁੱਕ ਨੂੰ ਦੂਜਿਆਂ ਤੋਂ ਸਪੈਸ਼ਲ ਬਣਾਉਂਦੀਆਂ ਹਨ।

ਅੱਜਕੱਲ ਫਿਸ਼-ਕੱਟ ਗਾਊਨ, ਸ਼ਰਾਰਾ ਸੂਟ ਅਤੇ ਰੈਡੀਮੇਡ ਸਟੋਨ ਵਰਕ ਸਾੜ੍ਹੀਆਂ ਸਭ ਤੋਂ ਜ਼ਿਆਦਾ ਵਿਕ ਰਹੀਆਂ ਹਨ। ਡਿਜ਼ਾਈਨ ਦੀ ਗੱਲ ਕਰੀਏ ਤਾਂ ਸਾੜ੍ਹੀਆਂ ’ਚ ਫੁੱਲ ਸਟੋਨ ਵਰਕ ਵਾਲੀਆਂ ਸਾੜ੍ਹੀਆਂ, ਗਾਊਨ ਤੇ ਲਹਿੰਗਾ-ਚੋਲੀ ਸਭ ਤੋਂ ਜ਼ਿਆਦਾ ਡਿਮਾਂਡ ’ਚ ਹਨ। ਮੁਟਿਆਰਾਂ ਲਾਈਟ ਸ਼ੇਡ ਜਿਵੇਂ ਸਕਾਈ ਬਲੂ, ਪੇਸਟਲ ਪਿੰਕ, ਆਫ ਵ੍ਹਾਈਟ, ਸਿਲਵਰ ਅਤੇ ਗੋਲਡਨ ਕਲਰ ਨੂੰ ਜ਼ਿਆਦਾ ਪਸੰਦ ਕਰ ਰਹੀਆਂ ਹਨ। ਇਨ੍ਹਾਂ ਰੰਗਾਂ ’ਤੇ ਸਿਲਵਰ ਅਤੇ ਵ੍ਹਾਈਟ ਸਟੋਨ ਦਾ ਵਰਕ ਕਾਫੀ ਰਾਇਲ ਲੁੱਕ ਦਿੰਦਾ ਹੈ। ਉੱਥੇ ਹੀ ਡਾਰਕ ਕਲਰ ’ਚ ਵੀ ਐਮਰਾਲਡ ਗ੍ਰੀਨ ਅਤੇ ਵਾਈਨ ਕਲਰ ’ਤੇ ਗੋਲਡਨ ਸਟੋਨ ਵਰਕ ਆਕਰਸ਼ਕ ਲੱਗ ਰਿਹਾ ਹੈ।
ਹੈਵੀ ਸਟੋਨ ਵਰਕ ਵਾਲੇ ਆਊਟਫਿਟਸ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਇਸ ਨੂੰ ਪਹਿਨਣ ਤੋਂ ਬਾਅਦ ਜ਼ਿਆਦਾ ਜਿਊਲਰੀ ਦੀ ਲੋੜ ਨਹੀਂ ਪੈਂਦੀ। ਇਕ ਚੰਗੀ ਚੋਕਰ ਨੈੱਕਲੇਸ, ਲਾਂਗ ਈਅਰਰਿੰਗਸ ਅਤੇ 1-2 ਅੰਗੂਠੀਆਂ ਨਾਲ ਹੀ ਪੂਰੀ ਲੁੱਕ ਕੰਪਲੀਟ ਹੋ ਜਾਂਦੀ ਹੈ। ਜੇਕਰ ਗਾਊਨ ਜਾਂ ਲਹਿੰਗਾ ਹੈ ਤਾਂ ਹਾਈ ਹੀਲਜ਼ ਨਾਲ ਅਤੇ ਸਾੜ੍ਹੀ ਹੈ ਤਾਂ ਸੈਂਡਲ ਜਾਂ ਪੈਂਸਿਲ ਹੀਲ ਨਾਲ ਇਹ ਲੁੱਕ ਹੋਰ ਵੀ ਗਲੈਮਰਸ ਨਜ਼ਰ ਆਉਂਦੀ ਹੈ। ਹਾਲਾਂਕਿ, ਇਸ ਤਰ੍ਹਾਂ ਦੇ ਆਊਟਫਿਟਸ ਨੂੰ ਸੰਭਾਲ ਕੇ ਰੱਖਣਾ ਵੀ ਬਹੁਤ ਜ਼ਰੂਰੀ ਹੈ। ਸਟੋਨ ਵਰਕ ਵਾਲੇ ਆਊਟਫਿਟਸ ਨੂੰ ਹਮੇਸ਼ਾ ਉਲਟਾ ਕਰ ਕੇ ਹੈਂਗਰ ’ਚ ਰੱਖਣਾ ਚਾਹੀਦਾ ਹੈ ਤੇ ਤੇਜ਼ ਧੁੱਪ ਤੋਂ ਬਚਾਉਣਾ ਚਾਹੀਦਾ ਹੈ, ਤਾਂ ਜੋ ਸਟੋਨ ਦੀ ਚਮਕ ਅਤੇ ਮਜ਼ਬੂਤੀ ਬਣੀ ਰਹੇ। ਇਨ੍ਹਾਂ ਨੂੰ ਘਰ ’ਚ ਧੋਣ ਦੀ ਬਜਾਏ ਡ੍ਰਾਈ ਕਲੀਨ ਕਰਾਉਣਾ ਹੀ ਸਭ ਤੋਂ ਵਧੀਆ ਆਪਸ਼ਨ ਹੈ। ਕੁੱਲ ਮਿਲਾ ਕੇ ਹੈਵੀ ਸਟੋਨ ਵਰਕ ਵਾਲੇ ਆਊਟਫਿਟਸ ਅੱਜ ਔਰਤਾਂ ਅਤੇ ਮੁਟਿਆਰਾਂ ਦੇ ਸਟਾਈਲ, ਗਲੈਮਰ ਅਤੇ ਰਾਇਲ ਲੁੱਕ ਦਾ ਪਰਫੈਕਟ ਕੰਬੀਨੇਸ਼ਨ ਬਣ ਗਏ ਹਨ।
