ਅੱਜ ਹੈ ਚਾਕਲੇਟ ਡੇਅ, ਜਾਣੋ ਕਿਉਂ ਮਨਾਇਆ ਜਾਂਦਾ ਇਹ ਦਿਨ, ਕੀ ਹੈ ਵੈਲੇਨਟਾਈਨ ਡੇਅ ਨਾਲ ਸੰਬੰਧ
Saturday, Feb 08, 2025 - 05:00 PM (IST)
![ਅੱਜ ਹੈ ਚਾਕਲੇਟ ਡੇਅ, ਜਾਣੋ ਕਿਉਂ ਮਨਾਇਆ ਜਾਂਦਾ ਇਹ ਦਿਨ, ਕੀ ਹੈ ਵੈਲੇਨਟਾਈਨ ਡੇਅ ਨਾਲ ਸੰਬੰਧ](https://static.jagbani.com/multimedia/2025_2image_17_07_075092330choco.jpg)
ਜਲੰਧਰ- ਵੈਲੇਨਟਾਈਨ ਵੀਕ ਦਾ ਹਰ ਦਿਨ ਪ੍ਰੇਮੀਆਂ ਲਈ ਬਹੁਤ ਖਾਸ ਹੁੰਦਾ ਹੈ। ਵੈਲੇਨਟਾਈਨ ਹਫ਼ਤੇ ਦਾ ਤੀਜਾ ਦਿਨ ਚਾਕਲੇਟ ਡੇਅ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਲੋਕ ਆਪਣੇ ਪਿਆਰੇ ਨੂੰ ਚਾਕਲੇਟ ਦਿੰਦੇ ਹਨ। ਚਾਕਲੇਟ ਰਿਸ਼ਤਿਆਂ 'ਚ ਮਿਠਾਸ ਵਧਾਉਣ ਦਾ ਕੰਮ ਕਰਦੀ ਹੈ। ਹਾਲਾਂਕਿ ਚਾਕਲੇਟ ਇੱਕ ਮਿੱਠੀ ਚੀਜ਼ ਵਜੋਂ ਮਸ਼ਹੂਰ ਹੈ, ਪਰ ਇਸਨੂੰ ਪਿਆਰ ਦੇ ਇਜ਼ਹਾਰ ਦਾ ਇੱਕ ਸਾਧਨ ਵੀ ਮੰਨਿਆ ਜਾਂਦਾ ਹੈ।ਹਰ ਸਾਲ 9 ਫਰਵਰੀ ਨੂੰ ਚਾਕਲੇਟ ਡੇਅ ਵਜੋਂ ਮਨਾਇਆ ਜਾਂਦਾ ਹੈ, ਜੋ ਕਿ ਵੈਲੇਨਟਾਈਨ ਵੀਕ ਦਾ ਖਾਸ ਦਿਨ ਹੈ। ਇਸ ਦਿਨ ਪ੍ਰੇਮੀ ਇੱਕ ਦੂਜੇ ਨੂੰ ਚਾਕਲੇਟ ਗਿਫਟ ਦੇ ਕੇ ਆਪਣੀਆਂ ਦਿਲੀ ਭਾਵਨਾਵਾਂ ਦਾ ਪ੍ਰਗਟਾਵਾ ਕਰਦੇ ਹਨ। ਆਓ ਜਾਣਦੇ ਹਾਂ ਕਿ ਕਿਵੇਂ ਚਾਕਲੇਟ ਡੇਅ ਨੂੰ ਤੁਹਾਡੇ ਸਾਥੀ ਲਈ ਖਾਸ ਬਣਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ- ਰਾਖੀ ਸਾਵੰਤ ਨੇ ਕੀਤੀ ਵਿਆਹ ਲਈ ਹਾਂ, ਰੱਖੀਆਂ ਇਹ ਸ਼ਰਤਾਂ
ਚਾਕਲੇਟ ਡੇਅ ਦਾ ਕੀ ਮਤਲਬ ਹੈ?
ਚਾਕਲੇਟ ਤੁਹਾਡੀ ਲਵ ਲਾਈਫ ਨੂੰ ਬਿਹਤਰ ਬਣਾਉਂਦਾ ਹੈ। ਚਾਕਲੇਟ 'ਚ ਭਰਪੂਰ ਮਾਤਰਾ 'ਚ ਥੀਓਬਰੋਮਿਨ ਅਤੇ ਕੈਫੀਨ ਹੁੰਦਾ ਹੈ, ਜੋ ਸਰੀਰ ਨੂੰ ਊਰਜਾ ਪ੍ਰਦਾਨ ਕਰਦਾ ਹੈ। ਦੱਸ ਦਈਏ ਕੀ ਇਸ ਤੋਂ ਇਲਾਵਾ, ਚਾਕਲੇਟ ਖਾਣ ਨਾਲ ਐਂਡੋਰਫਿਨ ਨਿਕਲਦਾ ਹੈ ਜੋ ਤਣਾਅ ਨੂੰ ਘਟਾਉਣ ਦੇ ਨਾਲ ਨਾਲ ਆਰਾਮਦਾਇਕ ਮਹਿਸੂਸ ਕਰਨ 'ਚ ਮਦਦ ਕਰਦਾ ਹੈ। ਇਸ ਲਈ ਲੋਕ ਅਕਸਰ ਇੱਕ ਦੂਜੇ ਨੂੰ ਇਸ ਦਿਨ ਚਾਕਲੇਟ ਤੋਹਫ਼ੇ ਵਜੋਂ ਦਿੰਦੇ ਹਨ। ਚਾਕਲੇਟ ਡੇਅ ਮਨਾਉਣ ਪਿੱਛੇ ਇਹੀ ਕਾਰਨ ਹੈ ਕਿਉਂਕਿ ਇਹ ਨਾ ਸਿਰਫ ਮੂੰਹ ਮਿੱਠਾ ਕਰਦੀ ਹੈ ਸਗੋਂ ਰਿਸ਼ਤਿਆਂ 'ਚ ਵੀ ਮਿਠਾਸ ਭਰ ਦਿੰਦੀ ਹੈ।
ਚਾਕਲੇਟ ਮਹੱਤਵਪੂਰਨ ਕਿਉਂ ਹੈ?
ਚਾਕਲੇਟ 'ਚ ਪਿਆਰ ਦੀ ਮਿਠਾਸ ਉਨ੍ਹੀ ਹੀ ਮਹਿਸੂਸ ਹੁੰਦੀ ਹੈ ਜਿੰਨੀ ਖੁਸ਼ੀ ਕਿਸੇ ਦੇ ਪਿਆਰ 'ਚ ਮਹਿਸੂਸ ਹੁੰਦੀ ਹੈ। ਦੱਸ ਦਈਏ ਕੀ ਜਦੋਂ ਤੁਹਾਡੇ ਮੂੰਹ 'ਚ ਚਾਕਲੇਟ ਪਿਘਲ ਜਾਂਦੀ ਹੈ ਅਤੇ ਇਹ ਮੂੰਹ ਅੰਦਰ ਟੁੱਟਣ ਲੱਗਦੀ ਹੈ, ਤਾਂ ਉਸ ਸਮੇਂ ਇਹ ਸੁਆਦ ਮਹਿਸੂਸ ਹੁੰਦਾ ਹੈ। ਉਹੀ ਖੁਸ਼ੀ ਤੁਹਾਨੂੰ ਪਿਆਰ 'ਚ ਵੀ ਮਿਲਦੀ ਹੈ। ਇਸੇ ਲਈ ਕਿਹਾ ਜਾਂਦਾ ਹੈ ਕਿ ਪਿਆਰ ਦਾ ਸੁਆਦ ਚਾਕਲੇਟ ਹੈ, ਜਾਂ ਤੁਸੀਂ ਕਹਿ ਸਕਦੇ ਹੋ, ਚਾਕਲੇਟ ਪਿਆਰ ਦਾ ਸੁਆਦ ਹੈ।
ਇਹ ਵੀ ਪੜ੍ਹੋ- ਇਸ ਅਦਾਕਾਰ ਨੂੰ ਥੀਏਟਰ 'ਚ ਦੇਖ ਰੋਣ ਲੱਗੇ ਫੈਨਜ਼, ਵੀਡੀਓ ਵਾਇਰਲ
ਪਿਆਰ ਦੀ ਭਾਸ਼ਾ ਬੋਲਦੀ ਹੈ ਚਾਕਲੇਟ
ਚਾਕਲੇਟ ਨੂੰ ਪਿਆਰ ਦੀ ਭਾਸ਼ਾ ਕਿਹਾ ਜਾਂਦਾ, ਕਿਉਂਕਿ ਚਾਕਲੇਟ ਦੇ ਸਵਾਦ 'ਚ ਮਿਠਾਸ ਮੌਜੂਦ ਹੁੰਦੀ ਹੈ, ਉਸੇ ਤਰ੍ਹਾਂ ਚਾਕਲੇਟ ਨਾਲ ਜੁੜੇ ਤਿਉਹਾਰ ਵੀ ਪਿਆਰ ਅਤੇ ਖੁਸ਼ੀਆਂ ਨਾਲ ਭਰਪੂਰ ਹੁੰਦੇ ਹਨ। ਇਸ ਲਈ ਚਾਕਲੇਟ ਡੇਅ 'ਤੇ ਆਪਣੇ ਪਾਰਟਨਰ ਨੂੰ ਚਾਕਲੇਟ ਗਿਫਟ ਕਰਕੇ ਤੁਸੀਂ ਦੋਹਾਂ ਵਿਚਕਾਰ ਪਿਆਰ ਨੂੰ ਹੋਰ ਗੂੜ੍ਹਾ ਕਰ ਸਕਦੇ ਹੋ। ਚਾਕਲੇਟ ਲੋਕਾਂ ਨੂੰ ਇੱਕ ਦੂਜੇ ਦੇ ਨੇੜੇ ਲਿਆਉਂਦੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8