Beauty Tips : ਜੇਕਰ ਤੁਸੀਂ ਵੀ ਵਾਲ ਕਰਨਾ ਚਾਹੁੰਦੇ ਹੋ ਸੰਘਣੇ ਤਾਂ ਹਫ਼ਤੇ ''ਚ 2 ਵਾਰ ਲਗਾਓ ਇਹ ਤੇਲ

11/21/2020 11:18:39 AM

ਜਲੰਧਰ- ਵਾਲਾਂ ਦੇ ਟੁੱਟਣ ਦੀ ਸਮੱਸਿਆ ਅੱਜ-ਕੱਲ ਆਮ ਹੋ ਗਈ ਹੈ। ਅਜਿਹੇ 'ਚ ਵਾਲ ਜੜ੍ਹੋਂ ਕਮਜ਼ੋਰ ਹੋ ਕੇ ਟੁੱਟਣ ਲੱਗਦੇ ਹਨ। ਨਾਲ ਹੀ ਬੇਜ਼ਾਨ ਹੋ ਕੇ ਪਤਲੇ ਹੋਣ ਲੱਗਦੇ ਹਨ। ਇਸ ਦੇ ਪਿੱਛੇ ਦਾ ਮੁੱਖ ਕਾਰਨ ਪ੍ਰਦੂਸ਼ਣ, ਗਲਤ ਖਾਣ-ਪੀਣ, ਵਾਲਾਂ ਦੀ ਸਹੀ ਤਰ੍ਹਾਂ ਦੇਖਭਾਲ ਨਾ ਕਰਨਾ ਅਤੇ ਹਾਰਮੋਨ ਅਸੰਤੁਲਨ ਹੈ। ਅਜਿਹੇ 'ਚ ਵਾਲਾਂ ਨੂੰ ਸਹੀ ਪੋਸ਼ਣ ਨਾ ਮਿਲੇ ਤਾਂ ਵਾਲ ਟੁੱਟਣ ਦੇ ਨਾਲ ਪਤਲੇ ਹੋਣ ਲੱਗਦੇ ਹਨ। ਜੇਕਰ ਤੁਸੀਂ ਵੀ ਇਸ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਇਸ ਲਈ ਅੱਜ ਅਸੀਂ ਤੁਹਾਨੂੰ ਇਕ ਮੈਜਿਕਲ ਤੇਲ ਬਣਾਉਣਾ ਸਿਖਾਉਂਦੇ ਹਾਂ, ਜਿਸ ਨੂੰ ਲਗਾਉਣ ਨਾਲ ਵਾਲਾਂ ਨੂੰ ਜੜ੍ਹੋਂ ਪੋਸ਼ਣ ਮਿਲੇਗਾ।

ਵਾਲਾਂ ਦੀ ਗਰੋਥ ਵਧਾਉਣ ਦਾ ਤਰੀਕਾ
ਜ਼ਰੂਰੀ ਸਮੱਗਰੀ

ਸਰ੍ਹੋਂ ਦਾ ਤੇਲ- 1 ਲੀਟਰ
ਮੇਥੀ ਦੇ ਬੀਜ- ਮੁੱਠੀ ਭਰ

ਬਣਾਉਣ ਦਾ ਤਰੀਕਾ
1- ਪੈਨ 'ਚ ਦੋਵੇਂ ਚੀਜ਼ਾਂ ਪਾ ਕੇ ਗੈਸ ਮੱਧਮ ਕਰ ਕੇ ਪਕਾਓ। ਜਦੋਂ ਮੇਥੀ ਦੇ ਬੀਜ ਰੰਗ ਛੱਡ ਦੇਣ ਤਾਂ ਗੈਸ ਬੰਦ ਕਰ ਦਿਓ। ਤੇਲ ਠੰਡਾ ਕਰ ਕੇ ਛਾਨਣੀ ਦੀ ਮਦਦ ਨਾਲ ਛਾਨ ਕੇ ਬੋਤਲ 'ਚ ਭਰ ਲਵੋ। ਤੁਹਾਡਾ ਘਰ ਬਣਿਆ ਮੈਜਿਕਲ ਤੇਲ ਤਿਆਰ ਹੈ।

ਲਗਾਉਣ ਦਾ ਤਰੀਕਾ
ਸਭ ਤੋਂ ਪਹਿਲਾਂ ਵਾਲਾਂ ਨੂੰ ਕੰਘੀ ਕਰ ਕੇ ਸੁਲਝਾ ਲਵੋ। ਫਿਰ ਵਾਲਾਂ ਨੂੰ ਹਿੱਸਿਆਂ 'ਚ ਵੰਡਦੇ ਹੋਏ ਜੜ੍ਹਾਂ ਤੋਂ ਲੈ ਕੇ ਪੂਰੇ ਵਾਲਾਂ 'ਤੇ ਤੇਲ ਲਗਾਓ। 5-10 ਮਿੰਟ ਤੱਕ ਹਲਕੇ ਹੱਥਾਂ ਨਾਲ ਵਾਲਾਂ ਦੀ ਮਸਾਜ ਕਰੋ। ਫਿਰ ਵਾਲਾਂ ਨੂੰ ਬੰਨ੍ਹ ਕੇ ਸੌਂ ਜਾਓ। ਸਵੇਰੇ ਉੱਠ ਕੇ ਵਾਲਾਂ ਨੂੰ ਹਲਕੇ (ਮਾਈਲਡ) ਸ਼ੈਂਪੂ ਅਤੇ ਕੰਡੀਸ਼ਨਰ ਨਾਲ ਧੋ ਲਵੋ। ਚੰਗਾ ਰਿਜਲਟ ਪਾਉਣ ਲਈ ਇਸ ਤੇਲ ਨੂੰ ਹਫ਼ਤੇ 'ਚ 2-3 ਵਾਰ ਲਗਾਓ।

ਮੇਥੀ ਦਾਣੇ ਦੇ ਫਾਇਦੇ
ਇਸ 'ਚ ਵਿਟਾਮਿਨ, ਆਇਰਨ, ਐਂਟੀ-ਆਕਸੀਡੈਂਟਸ ਹੁਣ ਬੇਜਾਨ ਵਾਲਾਂ 'ਚ ਜਾਨ ਭਰਨ 'ਚ ਮਦਦ ਕਰਦੇ ਹਨ। ਵਾਲਾਂ 'ਚ ਨਮੀ ਪਹੁੰਚਦੀ ਹੈ। ਵਾਲਾਂ ਨੂੰ ਜੜ੍ਹੋਂ ਪੋਸ਼ਣ ਮਿਲਣ ਨਾਲ ਵਾਲ ਟੁੱਟਣ ਦੀ ਸਮੱਸਿਆ ਦੂਰ ਹੁੰਦੀ ਹੈ ਅਤੇ ਨਵੇਂ ਵਾਲ ਆਉਣ 'ਚ ਮਦਦ ਮਿਲਦੀ ਹੈ। ਵਾਲਾਂ ਦੀ ਗਰੋਥ ਤੇਜ਼ੀ ਨਾਲ ਹੁੰਦੀ ਹੈ। ਅਜਿਹੇ 'ਚ ਵਾਲਾਂ ਦਾ ਗੰਜਾਪਨ ਅਤੇ ਰੁਖਾਪਨ ਦੂਰ ਹੋ ਕੇ ਵਾਲ ਸੰਘਣੇ, ਕਾਲੇ ਨਜ਼ਰ ਆਉਂਦੇ ਹਨ।

ਸਰ੍ਹੋਂ ਦੇ ਤੇਲ ਦੇ ਫਾਇਦੇ
ਵਾਲਾਂ ਦਾ ਰੁਖਾਪਨ ਦੂਰ ਹੋਣ ਨਾਲ ਮੁਲਾਇਮ ਹੋਣਗੇ। ਵਿਟਾਮਿਨ-ਏ,ਈ. ਓਮੇਗਾ 3 ਐਸਿਡ ਨਾਲ ਭਰਪੂਰ ਇਸ ਤੇਲ ਨੂੰ ਲਗਾਉਣ ਨਾਲ ਵਾਲ ਜੜ੍ਹੋਂ ਪੋਸ਼ਿਤ ਹੁੰਦੇ ਹਨ। ਵਾਲਾਂ ਦੇ ਜੜ੍ਹੋਂ ਮਜ਼ਬੂਤ ਹੋਣ ਨਾਲ ਵਾਲ ਟੁੱਟਣ ਦੀ ਪਰੇਸ਼ਾਨੀ ਦੂਰ ਹੁੰਦੀ ਹੈ। ਤੇਲ 'ਚ ਮੌਜੂਦ ਐਂਟੀ-ਫੰਗਲ ਗੁਣ ਵਾਲਾਂ 'ਚ ਸਿਕਰੀ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਣਗੇ। ਐਂਟੀ-ਆਕਸੀਡੈਂਟਸ ਨਾਲ ਭਰਪੂਰ ਇਸ ਤੇਲ ਨੂੰ ਲਗਾਉਣ ਨਾਲ ਵਾਲਾਂ ਦਾ ਝੜਨਾ ਬੰਦ ਹੋਣ ਦੇ ਨਾਲ ਨਵੇਂ ਵਾਲ ਉੱਗਣ 'ਚ ਮਦਦ ਮਿਲੇਗੀ।

DIsha

This news is Content Editor DIsha